17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਆਮ ਆਦਮੀ ਪਾਰਟੀ ਨੂੰ ਪਿੰਡ ਪੱਡਾ 'ਚ ਵੱਡਾ ਬਲ ਮਿਲਿਆ, ਦਰਜਨਾਂ ਪਰਿਵਾਰ ਰੰਧਾਵਾ ਦੀ ਅਗਵਾਈ ਹੇਠ ਹੋਏ ਸ਼ਾਮਿਲ

ਅਜੀਤ ਡੈਸਕ 19-02-2026
ਡੇਰਾ ਬਾਬਾ ਨਾਨਕ, 18 ਫਰਵਰੀ (ਹੀਰਾ ਸਿੰਘ ਮਾਂਗਟ)-ਅੱਜ ਆਮ ਆਦਮੀ ਪਾਰਟੀ ਨੂੰ ਹਲਕਾ ਡੇਰਾ ਬਾਬਾ ਨਾਨਕ ਅੰਦਰ ਉਸ ਸਮੇਂ ਭਾਰੀ ਬਲ ਮਿਲਿਆ, ਜਦੋਂ ਪਿੰਡ ਪੱਡਾ ਦੇ ਵੱਖ-ਵੱਖ ਪਾਰਟੀ ਨਾਲ ਜੁੜੇ ਕਈ ਦਰਜਨਾਂ ਲੋਕਾਂ ਨੇ ਬਲਾਕ ਸੰਮਤੀ ਮੈਂਬਰ ਰੇਸ਼ਮ ਸਿੰਘ ਪੱਡਾ ਦੀ ਪ੍ਰੇਰਨਾ ਸਦਕਾ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦੀ ਅਗਵਾਈ ਕਬੂਲਦਿਆਂ ਹੋਇਆਂ 'ਆਪ' ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ਗਿਆ | ਇਸ ਮੌਕੇ ਸੀਨੀਅਰ ਯੂਥ ਕਾਂਗਰਸੀ ਆਗੂ ਸ਼ਮਸ਼ੇਰ ਸਿੰਘ ਪੱਡਾ ਦੇ ਗ੍ਰਹਿ ਵਿਖੇ ਰੱਖੇ ਗਏ ਸਮਾਗਮ 'ਚ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿੱਥੇ ਕਿ ਸ਼ਮਸ਼ੇਰ ਸਿੰਘ ਸ਼ੇਰਾ ਤੇ ਹੋਰ ਵੱਖ-ਵੱਖ ਆਗੂਆਂ ਵਲੋਂ ਗੁਰਦੀਪ ਰੰਧਾਵਾ ਦਾ ਨਿੱਘਾ ਸਵਾਗਤ ਕੀਤਾ ਗਿਆ | ਸ: ਗੁਰਦੀਪ ਸਿੰਘ ਰੰਧਾਵਾ ਨੇ ਆਪਣੇ ਭਾਸ਼ਣ ਦੌਰਾਨ ਆਮ ਆਦਮੀ ਪਾਰਟੀ ਵਲੋਂ 4 ਸਾਲਾਂ ਦੇ ਕਾਰਜਕਾਲ ਦੌਰਾਨ ਕਰਵਾਏ ਗਏ ਕੰਮਾਂ ਦੀਆਂ ਉਪਲਬਧੀਆਂ ਤੋਂ ਜਾਣੂ ਕਰਵਾਇਆ | ਇਸ ਮੌਕੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਏ ਸ਼ਮਸ਼ੇਰ ਸਿੰਘ ਸ਼ੇਰਾ, ਲਖਵਿੰਦਰ ਸਿੰਘ, ਬਲਜਿੰਦਰ ਸਿੰਘ, ਸਵਿੰਦਰ ਸਿੰਘ, ਸੁੱਖ ਕੰਬਾਈਨ ਵਾਲਾ, ਹਰਪ੍ਰੀਤ ਸਿੰਘ ਹੈਪੀ, ਬਲਰਾਜ ਸਿੰਘ, ਜੋਬਨ ਸਿੰਘ, ਅਰਜਨ ਸਿੰਘ, ਸੁਖਵਿੰਦਰ ਸਿੰਘ, ਕਾਲਾ ਸਿੰਘ, ਭਗਵੰਤ ਸਿੰਘ ਫ਼ੌਜੀ, ਭਗਵਾਨ ਸਿੰਘ, ਗੁਰਦੇਵ ਸਿੰਘ ਫ਼ੌਜੀ, ਬਿੱਲਾ ਸਿੰਘ, ਜਗਰੂਪ ਸਿੰਘ ਰੰਧਾਵਾ, ਮੁਖਤਾਰ ਮਸੀਹ, ਵਿਲੀਅਮ ਮਸੀਹ, ਪੰਮਾ ਮਸੀਹ, ਬਿੱਲਾ ਮਸੀਹ, ਲਿਆਕਤ ਮਸੀਹ, ਕਾਕਾ ਮਸੀਹ, ਜੀਵਨ ਮਸੀਹ, ਕਰਮ ਮਸੀਹ, ਬਰਨਾਟ ਮਸੀਹ, ਦਾਨੀਅਲ ਮਸੀਹ, ਪੱਪੂ ਮਸੀਹ, ਡਾ. ਕਵਲਜੀਤ ਸਿੰਘ, ਜਗਜੀਤ ਸਿੰਘ, ਜੋਬਨਪ੍ਰੀਤ ਸਿੰਘ, ਹਜੂਰਾ ਮਸੀਹ ,ਪੀਟਰ ਮਸੀਹ, ਅਲੀਸ਼ਾ ਭੱਟੀ, ਜੁਗਰਾਜ ਭੱਟੀ, ਆਸ਼ੂ ਮਸੀਹ, ਤੋਤਾ ਮਸੀਹ ਆਦਿ ਵਰਕਰਾਂ ਨੂੰ ਗੁਰਦੀਪ ਸਿੰਘ ਰੰਧਾਵਾ ਵਲੋਂ ਪਾਰਟੀ ਦੇ ਨਿਸ਼ਾਨ ਵਾਲੀ ਸਿਰੋਪਾਓ ਪਾ ਕੇ ਪਾਰਟੀ ਵਿਚ ਸ਼ਾਮਿਲ ਹੋਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਰੈਲੀ ਵਿਚ ਡੀ.ਜੀ.ਪੀ. ਪੰਜਾਬ ਵਲੋਂ ਕੀਤੇ ਗਏ ਸੰਬੋਧਨ 'ਤੇ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕੇਂਦਰ ਨੂੰ ਲਿਖੀ ਗਈ ਚਿੱਠੀ 'ਤੇ ਗੁਰਦੀਪ ਸਿੰਘ ਰੰਧਾਵਾ ਵਲੋਂ ਪਲਟਵਾਰ ਕੀਤਾ ਗਿਆ ਹੈ | ਇਸ ਮੌਕੇ ਬਲਾਕ ਸੰਮਤੀ ਮੈਂਬਰ ਰੇਸ਼ਮ ਸਿੰਘ ਪੱਡਾ, ਸੀਨੀਅਰ ਆਪ ਆਗੂ ਤਸਬੀਰ ਸਿੰਘ ਪੱਡਾ, ਸਵਿੰਦਰ ਸਿੰਘ ਬੋਨੀ, ਸਰਪੰਚ ਤੇਜਿੰਦਰ ਸਿੰਘ ਮਾਨ, ਭਾਈ ਵੀਰ ਸਿੰਘ, ਬਾਬਾ ਚਰਨਜੀਤ ਸਿੰਘ, ਬਲਦੀਪ ਸਿੰਘ ਬੱਲੀ ਪੰਚ, ਗੁਰਵਿੰਦਰ ਸਿੰਘ ਪੰਚ, ਗੁਰਮੇਜ ਸਿੰਘ ਡੋਗਰ, ਸੰਨੀ ਪ੍ਰਧਾਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਥਾਣਾ ਤਿੱਬੜ ਦੀ ਪੁਲਿਸ ਵਲੋਂ ਲਿਖਤੀ ਦਰਖਾਸਤ ਦੇਣ ਦੇ ਬਾਵਜੂਦ ਕਾਰਵਾਈ ਨਾ ਕਰਨ 'ਤੇ ਬਿਜਲੀ ਮੁਲਾਜ਼ਮਾਂ 'ਚ ਭਾਰੀ ਰੋਸ ਅਗਲੀ ਖ਼ਬਰ ਮਾਤਾ ਕੌਲਾਂ ਦੇਵੀ ਮੰਦਰ ਨੂੰ ਜਾਣ ਵਾਲੀ ਸੜਕ 'ਤੇ ਹੁੰਦੀ ਟ੍ਰੈਫਿਕ ਜਾਮ, ਲੋਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।