ਬਟਾਲਾ, 18 ਫਰਵਰੀ (ਸਤਿੰਦਰ ਸਿੰਘ)-ਐਲੀਮੈਂਟਰੀ ਟੀਚਰਜ਼ ਯੂਨੀਅਨ (ਸਥਾਪਨਾ 1992) ਜ਼ਿਲ੍ਹਾ ਗੁਰਦਾਸਪੁਰ ਦੀ ਮੀਟਿੰਗ ਕੋ-ਕਨਵੀਨਰ ਗੁਰਿੰਦਰ ਸਿੰਘ ਸਿੱਧੂ, ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸ਼ਾਹ, ਸਰਬਜੀਤ ਸਿੰਘ ਔਲਖ ਅਤੇ ਹਰਪ੍ਰੀਤ ਸਿੰਘ ਕੋਹਾੜ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਉਕਤ ਆਗੂਆਂ ਵਲੋਂ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਅਧਿਆਪਕ ਆਪਣੀ ਨਿਯੁਕਤੀ ਸਮੇਂ ਜ਼ਰੂਰੀ ਮਾਪਦੰਡ ਪਾਸ ਕਰਕੇ ਹੀ ਸਰਵਿਸ ਵਿਚ ਆਏ ਹਨ | ਉਨ੍ਹਾਂ ਕਿਹਾ ਕਿ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨ ਲਈ ਸਮੁੱਚਾ ਅਧਿਆਪਕ ਵਰਗ ਤਿਆਰ ਖੜਾ ਹੈ | ਉਨ੍ਹਾਂ ਕਿਹਾ ਕਿ ਐਲੀਮੈਂਟਰੀ ਟੀਚਰਜ਼ ਯੂਨੀਅਨ 22 ਫਰਵਰੀ ਦੀ ਅਨੰਦਪੁਰ ਸਾਹਿਬ ਰੈਲੀ ਵਿਚ ਭਰਵੀਂ ਸ਼ਮੂਲੀਅਤ ਕਰੇਗੀ, ਜਿਸ ਸਬੰਧੀ ਬਲਾਕ ਪ੍ਰਧਾਨਾਂ ਦੀਆਂ ਤਿਆਰੀ ਸਬੰਧੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ | ਇਸ ਮੌਕੇ ਬਲਵਿੰਦਰ ਰਾਜ, ਜਗਜੀਤ ਸਿੰਘ ਬੇਦੀ, ਗੁਰਮੀਤ ਸਿੰਘ ਨਬੀਪੁਰ, ਸਰਬਜੀਤ ਸਿੰਘ ਭਿੰਡਰ, ਜਸਪਾਲ ਸਿੰਘ ਕਾਹਲੋਂ, ਹਰਜੀਤ ਸਿੰਘ ਮਲਕਪੁਰ, ਤਰਸੇਮ ਜੋਜਰਾ, ਗੁਰਜੀਤ ਸਿੰਘ ਧਿਆਨਪੁਰ, ਜਤਿੰਦਰਪਾਲ ਸਿੰਘ ਸੰਜੀਵ ਕੁਮਾਰ, ਵਿਨੋਦ ਕੁਮਾਰ, ਸਤਵਿੰਦਰ ਸਿੰਘ ਰਿਆੜ, ਗੁਰਮੁੱਖ ਸਿੰਘ ਡੇਰਾ ਬਾਬਾ ਨਾਨਕ, ਧਰਮਿੰਦਰ ਸਿੰਘ ਡੇਰਾ ਬਾਬਾ ਨਾਨਕ, ਜਗਤਾਰ ਸਿੰਘ ਬੇਦੀ, ਗੁਰਪਿੰਦਰ ਸਿੰਘ ਧਾਰੀਵਾਲ, ਜਸਬੀਰ ਸਿੰਘ ਦੀਨਾਨਗਰ, ਗੁਰਦੀਪ ਸਿੰਘ ਪਨੂੰ, ਅਵਤਾਰ ਸਿੰਘ ਖੈਹਿਰਾ, ਗੁਰਨਾਮ ਸਿੰਘ, ਨਵੀਨ ਸ਼ਰਮਾ, ਰਣਜੀਤ ਸਿੰਘ ਰਾਣਾ, ਰਾਮ ਸਿੰਘ, ਤੇਜਿੰਦਰ ਸਿੰਘ ਮੱਲ੍ਹੀ, ਜਗਦੇਵ ਸਿੰਘ ਬੱਲ ਆਦਿ ਹਾਜ਼ਰ ਸਨ |