ਬਟਾਲਾ, 18 ਫਰਵਰੀ (ਸਤਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਭਾਜਪਾ ਕੇਂਦਰੀ ਹਾਈਕਮਾਂਡ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਮੋਗਾ (ਪੰਜਾਬ) ਵਿਚ ਸੂਬਾ ਪੱਧਰੀ ਰੈਲੀ ਕਰਵਾਈ ਜਾ ਰਹੀ ਹੈ, ਜਿਸ ਨੂੰ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਸੰਬੋਧਨ ਕਰਨਗੇ | ਇਸ ਰੈਲੀ ਵਿਚ ਵੱਧ ਤੋਂ ਵੱਧ ਇਕੱਠ ਕਰਨ ਲਈ ਹਲਕਾਵਾਰ ਨੁਮਾਇੰਦਿਆਂ ਦੀਆਂ ਜ਼ਿੰਮੇਵਾਰੀਆਂ ਲਗਾ ਦਿੱਤੀਆਂ ਗਈਆਂ ਹਨ | ਰੈਲੀ ਲਈ ਜੋ ਹਲਕਾ ਇੰਚਾਰਜਾਂ ਦੀ ਸੂਚੀ ਜਾਰੀ ਕੀਤੀ ਗਈ, ਉਸ 'ਚ ਹਲਕਾ ਸ਼੍ਰੀ ਹਰਗੋਬਿੰਦਪੁਰ ਤੋਂ ਬਲਜਿੰਦਰ ਸਿੰਘ ਦਕੋਹਾ ਨੂੰ ਇੰਚਾਰਜ ਲਗਾਇਆ ਗਿਆ ਹੈ | ਗੌਰਤਲਬ ਹੈ ਕਿ ਫਰਵਰੀ 2022 ਦੀਆਂ ਵਿਧਾਨ ਸਭਾ ਦੀਆਂ ਆਮ ਚੋਣਾਂ ਵਿਚ ਸ਼੍ਰੀ ਦਕੋਹਾ ਭਾਜਪਾ ਵਲੋਂ ਹਲਕਾ ਸ਼੍ਰੀ ਹਰਗੋਬਿੰਦਪੁਰ ਤੋਂ ਚੋਣ ਲੜੇ ਸਨ | ਉਸ ਸਮੇਂ ਤੋਂ ਲੈ ਕੇ ਹੁਣ ਤੱਕ ਪਾਰਟੀ ਦੀ ਬਿਹਤਰੀ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ | ਹਲਕੇ ਦੀ ਇਕ ਮੀਟਿੰਗ ਦੌਰਾਨ ਹਰਸਿਮਰਤ ਸਿੰਘ ਵਾਲੀਆ ਭਾਜਪਾ ਜ਼ਿਲ੍ਹਾ ਪ੍ਰਧਾਨ, ਲਾਜਵੰਤ ਸਿੰਘ ਜ਼ਿਲ੍ਹਾ-ਮਹਾਮੰਤਰੀ, ਮੰਡਲ ਪ੍ਰਧਾਨ ਤੇ ਵਰਕਰਾਂ ਵਲੋਂ ਇਕਜੁੱਟ ਹੋ ਕੇ ਸ਼੍ਰੀ ਦਕੋਹਾ ਨੂੰ ਸਨਮਾਨਿਤ ਕੀਤਾ ਤੇ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਜਾਖੜ ਤੇ ਸ੍ਰੀ ਅਸ਼ਵਨੀ ਸ਼ਰਮਾ ਕਾਰਜਕਾਰੀ ਪ੍ਰਧਾਨ ਭਾਜਪਾ ਪੰਜਾਬ ਸਮੇਤ ਸਮੂਹ ਲੀਡਰਸ਼ਿਪ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਨਵਤੇਜ ਸਿੰਘ ਚੀਮਾ ਮੰਡਲ ਪ੍ਰਧਾਨ, ਗੁਰਸੇਵਕ ਸਿੰਘ ਮੰਡਲ ਪ੍ਰਧਾਨ, ਆਸ਼ੂ ਮੱਲਣ ਮੰਡਲ ਪ੍ਰਧਾਨ, ਸਿਕੰਦਰ ਸਿੰਘ ਭਾਮੜੀ, ਗੁਰਨਾਮ ਸਿੰਘ ਰਿਆੜ, ਲਾਭ ਸਿੰਘ ਬੋਹਜਾ, ਸਰਬਜੀਤ ਸਿੰਘ ਬੋਹਜਾ, ਹਰਵਿੰਦਰ ਸਿੰਘ ਬਰਿਆਰ, ਗੁਰਦੇਵ ਸਿੰਘ ਸਿਧਵਾਂ, ਗੁਲਾਬ ਸਿੰਘ ਮੀਕੇ ਆਦਿ ਹਾਜ਼ਰ ਸਨ |