ਤਿੱਬੜ, 18 ਫਰਵਰੀ (ਸੋਹਨ ਮਲਿਕ)-ਪਿੰਡ ਜਾਫਲਪੁਰ ਵਿਖੇ ਪਿੰਡ ਦੀਆਂ ਸੰਗਤਾਂ ਵਲੋਂ ਆਪਣੇ ਵੱਡੇ ਸਹਿਯੋਗ ਨਾਲ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਭਵਨ ਦਾ ਲੈਂਟਰ ਪਾਇਆ ਗਿਆ | ਐਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਰਛਪਾਲ ਸਿੰਘ ਭੰੁਬਲੀ ਨੇ ਦੱਸਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਦੀਆਂ ਨਾਮ ਲੇਵਾ ਸੰਗਤ ਵਲੋਂ ਬਾਹਰੋਂ ਆਈਆਂ ਹੋਈਆਂ ਸੰਗਤਾਂ ਵਾਸਤੇ ਅਤੁੱਟ ਲੰਗਰ ਦਾ ਵਧੀਆ ਪ੍ਰਬੰਧ ਕੀਤਾ ਹੋਇਆ ਸੀ | ਇਸ ਮੌਕੇ ਪਿੰਡ ਜਾਫਲਪੁਰ ਦੇ ਸ੍ਰੀ ਗੁਰੂ ਰਵਿਦਾਸ ਮੰਦਿਰ ਕਮੇਟੀ ਦੇ ਪ੍ਰਧਾਨ ਮੁਕੇਸ਼ ਕੁਮਾਰ, ਰਾਜ ਉਪ ਪ੍ਰਧਾਨ ਹਰਬੰਸ ਲਾਲ, ਵਾਈਸ ਪ੍ਰਧਾਨ ਕਲਾਸ਼ੋ ਦੇਵੀ, ਸੈਕਟਰੀ ਮੁਕੇਸ਼ ਕੁਮਾਰ, ਜਾਇੰਟ ਸੈਕਟਰੀ ਜਸਬੀਰ ਕੁਮਾਰ, ਪ੍ਰਾਪੇਗੰਡਾ ਸੈਕਟਰੀ ਪ੍ਰਸ਼ੋਤਮ ਕੁਮਾਰ, ਖ਼ਜ਼ਾਨਚੀ ਰੋਹਿਤ, ਮੈਂਬਰ ਸੁਰੇਸ਼ ਕੁਮਾਰ, ਕਮਲ ਕੁਮਾਰ, ਰਾਮ ਚੰਦ, ਰੀਟਾ, ਰੋਹਨ ਕੁਮਾਰ, ਤਾਰੋ ਦੇਵੀ, ਹਰਬੰਸ ਲਾਲ ਅਤੇ ਤਰਸੇਮ ਲਾਲ, ਰਾਜ ਕੁਮਾਰ, ਕੁਲਵੰਤ ਰਾਏ ਗੁਰਦਾਸਪੁਰ, ਗਗਨ ਕਰਲੂਪੀਆ ਪ੍ਰਧਾਨ ਸ਼ਹਿਰੀ ਸਭਾ ਗੁਰਦਾਸਪੁਰ, ਡਾ: ਰਵੀ ਸਰੰਗਲ ਪ੍ਰਧਾਨ ਬਾਬਾ ਸਾਹਿਬ ਅੰਬੇਦਕਰ ਟਾਈਗਰ ਫੋਰਸ ਗੁਰਦਾਸਪੁਰ, ਦਿਨੇਸ਼ ਕੁਮਾਰ ਐਸ.ਬੀ.ਆਈ. ਬੈਂਕ ਗੁਰਦਾਸਪੁਰ ਅਤੇ ਕੁਲਦੀਪ ਰਾਮ ਭੁੰਬਲੀ ਆਦਿ ਹਾਜ਼ਰ ਸਨ |