28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਨਸ਼ੇ ਦੀ ਓਵਰਡੋਜ਼ ਨਾਲ ਮੌਤ ਦੇ ਮਾਮਲੇ 'ਚ ਹੈਰੋਇਨ ਵੇਚਣ ਵਾਲਾ ਜੰਮੂ ਕਸ਼ਮੀਰ ਤੋਂ ਗਿ੍ਫ਼ਤਾਰ

ਅਜੀਤ ਡੈਸਕ 21-02-2026
ਪਠਾਨਕੋਟ/ਬਮਿਆਲ, 20 ਫਰਵਰੀ (ਵਿਨੋਦ/ਰਕੇਸ਼ ਸ਼ਰਮਾ)-ਡਰੱਗਜ਼ ਡੋਜ਼ ਨਾਲ ਹੋਈ ਮੌਤ ਦੇ ਮਾਮਲੇ 'ਚ ਪੁਲਿਸ ਵਲੋਂ ਜੰਮੂ-ਕਸ਼ਮੀਰ ਤੋਂ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਤਲੂਰ ਵਿਖੇ ਨਸ਼ੇ ਦੀ ਹਾਲਤ ਵਿਚ ਦੋ ਨੌਜਵਾਨ ਪਾਏ ਗਏ | ਇਕ ਦੀ ਮੌਕੇ 'ਤੇ ਮੌਤ ਹੋ ਗਈ ਸੀ, ਜਦ ਕਿ ਦੂਸਰਾ ਵਿਅਕਤੀ ਬੇਹੋਸ਼ੀ ਦੀ ਹਾਲਤ ਵਿਚ ਸੀ, ਜਿਸ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ | ਜਿੱਥੇ ਉਸ ਦੀ ਹਾਲਤ ਠੀਕ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਦੀ ਪਹਿਚਾਣ ਪੰਕਜ ਮਿਨਹਾਸ ਪੁੱਤਰ ਸਰਦਾਰ ਸਿੰਘ ਵਾਸੀ ਪਿੰਡ ਤਲੂਰ ਵਜੋਂ ਹੋਈ ਹੈ | ਉਹ ਆਪਣੇ ਦੋਸਤ ਰਾਹੁਲ ਸ਼ਰਮਾ ਪੁੱਤਰ ਰਮੇਸ਼ ਸ਼ਰਮਾ ਵਾਸੀ ਬਮਿਆਲ ਨਾਲ ਸੀ, ਜਿਸ ਦੀ ਹਾਲਤ ਵੀ ਗੰਭੀਰ ਸੀ ਤੇ ਉਸ ਨੰੂ ਤੁਰੰਤ ਨੇੜਲੇ ਹਸਪਤਾਲ ਵਿਚ ਤਬਦੀਲ ਕਰ ਦਿੱਤਾ ਗਿਆ ਸੀ | ਠੀਕ ਹੋਣ 'ਤੇ ਰਾਹੁਲ ਸ਼ਰਮਾ ਨੇ ਦੱਸਿਆ ਕਿ ਅਸੀਂ ਦੋਵੇਂ ਨਸ਼ੇੜੀ ਹਾਂ ਤੇ 18/02/26 ਨੂੰ ਮੈਂ ਪੰਕਜ ਨਾਲ ਦਵਿੰਦਰ ਸਿੰਘ ਉਰਫ਼ ਵਿੱਕੀ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਸਾਂਜੀ, ਕਠੂਆ ਜੰਮੂ-ਕਸ਼ਮੀਰ ਤੋਂ ਨਸ਼ਾ ਲੈ ਕੇ ਆਏ ਸੀ ਤੇ ਉਸ ਦੇ ਘਰ ਦੇ ਨੇੜੇ ਕੁਝ ਖ਼ੁਰਾਕ ਵੀ ਲਈ | ਦਵਿੰਦਰ ਸਿੰਘ ਉਰਫ਼ ਵਿੱਕੀ ਵਾਸੀ ਕਠੂਆ ਮੁੱਖ ਨਸ਼ਾ ਤਸਕਰ, ਜੋ ਕਠੂਆ ਤੋਂ ਆਪਣਾ ਨਸ਼ਾ ਨੈੱਟਵਰਕ ਚਲਾਉਂਦਾ ਹੈ ਅਤੇ ਜੰਮੂ ਤੇ ਪੰਜਾਬ ਦੇ ਨੇੜਲੇ ਸਰਹੱਦੀ ਖੇਤਰਾਂ ਵਿਚ ਸਪਲਾਈ ਪ੍ਰਦਾਨ ਕਰਦਾ ਹੈ | ਵਿਸ਼ੇਸ਼ ਸ਼ਾਖਾ ਦੀ ਟੀਮ ਨੇ ਪੁਲਿਸ ਟੀਮਾਂ ਨਾਲ ਮਿਲ ਕੇ ਉਸ ਵਿਅਕਤੀ ਨੂੰ ਉਸ ਦੇ ਘਰੋਂ ਗਿ੍ਫ਼ਤਾਰ ਕੀਤਾ, ਜਿਸ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ | ਵਿੱਕੀ ਦੀ ਗਿ੍ਫ਼ਤਾਰੀ ਦੌਰਾਨ ਉਸ ਦੀ ਨਿੱਜੀ ਤਲਾਸ਼ੀ ਲੈਣ 'ਤੇ ਉਸ ਦੇ ਕਬਜ਼ੇ 'ਚੋਂ 16 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਅਤੇ ਪੁਲਿਸ ਅੱਗੇ ਦੀ ਤਫ਼ਤੀਸ਼ ਕਰ ਰਹੀ ਹੈ |
ਪਿਛਲੀ ਖ਼ਬਰ ਗੁਰਦੁਆਰਾ ਦਮਦਮਾ ਸਾਹਿਬ ਮੀਰਪੁਰ ਕਾਲੋਨੀ ਵਿਖੇ ਗੁਰਮਤਿ ਸਮਾਗਮ ਕੱਲ੍ਹ ਅਗਲੀ ਖ਼ਬਰ ਸਿਹਤ ਵਿਭਾਗ ਦੀ ਟੀਮ ਨੇ 17 ਦੁਕਾਨਦਾਰਾਂ ਦੇ ਕੱਟੇ ਚਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।