29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸਾਬਕਾ ਸਰਪੰਚ ਨੇ ਨਿੱਜੀ ਹਸਪਤਾਲ ਦੇ ਸਟਾਫ 'ਤੇ ਪਤਨੀ ਦੀਆਂ ਵਾਲੀਆਂ ਚੋਰੀ ਕਰਨ ਦੇ ਲਗਾਏ ਦੋਸ਼

ਅਜੀਤ ਡੈਸਕ 22-02-2026
ਗੁਰਦਾਸਪੁਰ, 21 ਫਰਵਰੀ (ਚੱਕਰਾਜਾ)-ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਦੇ ਸਟਾਫ 'ਤੇ ਪਿੰਡ ਮਸੀਤ ਦੇ ਸਾਬਕਾ ਸਰਪੰਚ ਰਾਮ ਕਿ੍ਸ਼ਨ ਨੇ ਉਸ ਦੀ ਪਤਨੀ ਦੀਆਂ ਵਾਲੀਆਂ ਚੋਰੀ ਕਰਨ ਦਾ ਦੋਸ਼ ਲਗਾਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਜ਼ੁਰਗ ਸਾਬਕਾ ਸਰਪੰਚ ਰਾਮ ਕਿ੍ਸ਼ਨ ਨੇ ਦੱਸਿਆ ਕਿ ਉਹ ਹਸਪਤਾਲ ਵਿਚ ਬੀਤੇ ਦਿਨੀਂ ਆਪਣੀ ਪਤਨੀ ਦੀ ਸਿਹਤ ਖ਼ਰਾਬ ਹੋਣ 'ਤੇ ਉਸ ਦੇ ਇਲਾਜ ਲਈ ਗਏ ਸੀ ਜਿਥੇ ਡਾਕਟਰ ਨੇ ਉਨ੍ਹਾਂ ਨੰੂ ਐਕਸਰੇ ਕਰਾਉਣ ਲਈ ਕਿਹਾ ਅਤੇ ਐਕਸਰੇ ਕਰਨ ਤੋਂ ਪਹਿਲਾਂ ਉਸ ਦੀ ਪਤਨੀ ਦੇ ਕੰਨਾਂ ਦੀਆਂ ਵਾਲੀਆਂ ਉਤਾਰ ਕੇ ਇਕ ਚਾਬੀ ਦੇ ਨਾਲ ਹਸਪਤਾਲ ਦੇ ਇਕ ਸਟਾਫ ਮੈਂਬਰ ਨੂੰ ਫੜਾਈਆਂ ਗਈਆਂ ਸਨ | ਉਸ ਨੇ ਦੱਸਿਆ ਕਿ ਐਕਸਰੇ ਤੋਂ ਬਾਅਦ ਉਕਤ ਮਹਿਲਾ ਸਟਾਫ ਮੈਂਬਰ ਨੇ ਚਾਬੀ ਅਤੇ ਵਾਲੀਆਂ ਇਕ ਕਾਗ਼ਜ਼ ਦੀ ਪੁੜੀ 'ਚ ਲਪੇਟ ਕੇ ਵਾਪਸ ਉਨ੍ਹਾਂ ਨੂੰ ਫੜਾ ਦਿੱਤੀਆਂ | ਜਿਸ ਤੋਂ ਬਾਅਦ ਡਾਕਟਰ ਦੇ ਕਹਿਣ 'ਤੇ ਉਸ ਦੀ ਪਤਨੀ ਨੂੰ ਇਕ ਇੰਜੈੱਕਸ਼ਨ ਲਗਾਇਆ ਗਿਆ ਅਤੇ ਉਹ ਥੋੜ੍ਹੀ ਦੇਰ ਲਈ ਬੇਹੋਸ਼ ਹੋ ਗਈ | ਜਦੋਂ ਥੋੜ੍ਹੀ ਦੇਰ ਬਾਅਦ ਉਸ ਨੰੂ ਹੋਸ਼ ਆਈ ਅਤੇ ਉਹ ਹਸਪਤਾਲ ਤੋਂ ਬਾਹਰ ਚਲੇ ਗਏ | ਪਰ ਬਾਹਰ ਜਾ ਕੇ ਜਦੋਂ ਉਨ੍ਹਾਂ ਚੈੱਕ ਕੀਤਾ ਤਾਂ ਉਨ੍ਹਾਂ ਦੀਆਂ ਵਾਲੀਆਂ ਪੁੜੀ ਵਿਚ ਨਹੀਂ ਸਨ | ਉਨ੍ਹਾਂ ਦੋਸ਼ ਲਗਾਇਆ ਕਿ ਜਾਂ ਤਾਂ ਵਾਲੀਆਂ ਐਕਸਰੇ ਰੂਮ ਵਿਚੋਂ ਕਿਸੇ ਨੇ ਚੋਰੀ ਕੀਤੀਆਂ ਹਨ ਅਤੇ ਜਾਂ ਫਿਰ ਇੰਜੈੱਕਸ਼ਨ ਲਗਾਉਣ ਵਾਲੇ ਸਟਾਫ ਮੈਂਬਰ ਵਿਚੋਂ ਕਿਸੇ ਨੇ | ਦੂਜੇ ਪਾਸੇ ਜਦੋਂ ਇਸ ਬਾਰੇ ਸਬੰਧਤ ਡਾ: ਰਾਜੇਸ਼ ਲਖਨਪਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਬਜ਼ੁਰਗ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਅਤੇ ਹਸਪਤਾਲ ਵਿਚੋਂ ਅਜਿਹੀ ਘਟਨਾ ਹੋਣਾ ਮੰਦਭਾਗਾ ਹੈ | ਉਨ੍ਹਾਂ ਵਲੋਂ ਕੈਮਰੇ ਚੈੱਕ ਕੀਤੇ ਗਏ ਹਨ | ਪਰ ਫ਼ਿਲਹਾਲ ਕੋਈ ਸਟਾਫ ਮੈਂਬਰ ਵਾਲੀਆਂ ਚੋਰੀ ਕਰਦਾ ਨਜ਼ਰ ਨਹੀਂ ਆਇਆ | ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰੇ ਅਤੇ ਉਹ ਪੂਰਾ ਸਹਿਯੋਗ ਕਰਨਗੇ ਤੇ ਜੇਕਰ ਕਿਸੇ ਸਟਾਫ ਮੈਂਬਰ ਦਾ ਦੋਸ਼ ਨਜ਼ਰ ਆਇਆ ਤਾਂ ਉਸ ਖ਼ਿਲਾਫ਼ ਉਹ ਕਾਰਵਾਈ ਵੀ ਕਰਨਗੇ |
ਪਿਛਲੀ ਖ਼ਬਰ ਗੋਧਰਪੁਰ ਵਿਖੇ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਅਗਲੀ ਖ਼ਬਰ ਦਿਵਿਆ ਜਯੋਤੀ ਜਾਗਿ੍ਤੀ ਸੰਸਥਾ ਵਲੋਂ ਸ਼ੀਤਲਾ ਮਾਤਾ ਮੰਦਿਰ ਵਿਖੇ ਤੀਸਰੇ ਦਿਨ ਕ੍ਰਿਸ਼ਨ ਕਥਾ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।