30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਬਾਬਾ ਸ੍ਰੀਚੰਦ ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਮਾਤ ਭਾਸ਼ਾ ਨਾਲ ਸੰਬੰਧਿਤ ਸੈਮੀਨਾਰ ਕਰਵਾਇਆ

ਅਜੀਤ ਡੈਸਕ 22-02-2026
ਗੁਰਦਾਸਪੁਰ, 21 ਫਰਵਰੀ (ਚੱਕਰਾਜਾ)-ਬਾਬਾ ਸ੍ਰੀਚੰਦ ਖ਼ਾਲਸਾ ਕਾਲਜ ਵਿਖੇ ਮਾਤ ਭਾਸ਼ਾ ਨਾਲ ਸੰਬੰਧਿਤ ਸੈਮੀਨਾਰ ਕਰਵਾਇਆ, ਜਿਸ 'ਚ ਪੰਜਾਬੀ ਭਾਸ਼ਾ ਦੇ ਲੈਕ: ਮੈਡਮ ਸੁਮਨਪ੍ਰੀਤ ਕੌਰ ਨੇ ਮਾਤ ਭਾਸ਼ਾ ਵਿਸ਼ੇ 'ਤੇ ਆਪਣੇ ਵਿਚਾਰ ਰੱਖੇ ਤੇ ਵਿਦਿਆਰਥਣਾਂ ਵਲੋਂ ਵੱਖ-ਵੱਖ ਕਵਿਤਾਵਾਂ ਪੇਸ਼ ਕੀਤੀਆਂ | ਇਸ ਮੌਕੇ ਫੈਸ਼ਨ ਵਿਭਾਗ ਦੀਆਂ ਵਿਦਿਆਰਥਣਾਂ ਵਲੋਂ ਵਿਸ਼ੇਸ਼ ਪ੍ਰਦਰਸ਼ਨੀ ਲਗਾਈ, ਜਿਸ 'ਚ ਟੋਪੀਆਂ ਤੇ ਫਰੇਮ 'ਤੇ ਹੱਥ ਨਾਲ ਕਢਾਈ ਤੇ ਪੇਂਟ ਕਰਕੇ ਪੰਜਾਬੀ ਭਾਸ਼ਾ ਦੀ ਅਹਿਮੀਅਤ ਨੂੰ ਦਰਸਾਇਆ ਗਿਆ | ਇਸ ਮੌਕੇ ਵਿਦਿਆਰਥਣਾਂ 'ਚ ਅੱਖਰਕਾਰੀ ਮੁਕਾਬਲਾ ਵੀ ਕਰਵਾਇਆ | ਇਸ ਮੌਕੇ ਕਾਲਜ ਕੋਆਰਡੀਨੇਟਰ ਮੈਡਮ ਹਰਦੀਪ ਕੌਰ ਨੇ ਵਿਦਿਆਰਥਣਾਂ ਨੂੰ ਮਾਤ ਭਾਸ਼ਾ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਤੇ ਆਪਣੀ ਮਾਤ ਭਾਸ਼ਾ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਮੂਹ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਬੀ.ਐਮ.ਐਸ.ਐਮ. ਗਰੁੱਪ ਆਫ਼ ਇੰਸਟੀਚਿਊਟ ਪੁਰਾਣਾ ਸ਼ਾਲਾ ਵਿਖੇ ਵਿਗਿਆਨ ਤੇ ਕਲਾ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਪੰਜਾਬ ਅੰਦਰ ਪ੍ਰਵਾਸੀ ਕਿਰਾਏਦਾਰਾਂ ਦੀ ਪਹਿਚਾਣ ਕਰਕੇ ਥਾਣਿਆਂ 'ਚ ਰਜਿਸਟਰ ਕੀਤਾ ਜਾਵੇ-ਗੁਰਭੇਜ ਸਿੰਘ ਔਲਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।