30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਕਲਾਨੌਰ 'ਚ ਗਰਮੀ ਦੌਰਾਨ ਬਿਜਲੀ ਦੀ ਨਿਰਵਿਘਨ ਸਪਲਾਈ ਲਈ ਮੁਰੰਮਤ ਜਾਰੀ- ਜੇ.ਈ.

ਅਜੀਤ ਡੈਸਕ 22-02-2026
ਕਲਾਨੌਰ, 21 ਫਰਵਰੀ (ਪੁਰੇਵਾਲ)-ਸਥਾਨਕ ਕਸਬੇ 'ਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਆਗਾਮੀ ਗਰਮੀਆਂ ਦੇ ਸੀਜ਼ਨ ਦੌਰਾਨ ਕਸਬਾ ਵਾਸੀਆਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਦੇਣ ਲਈ ਜੇ.ਈ. ਮਨਿੰਦਰਬੀਰ ਸਿੰਘ ਵਲੋਂ ਮਾਈਨਰ ਮੁਰੰਮਤ ਤੇ ਤਾਰਾਂ ਤੇ ਮੀਟਰ ਬਕਸਿਆਂ ਦੀ ਜਾਂਚ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਬਿਜਲੀ ਅਮਲੇ ਵਲੋਂ ਕਲਾਨੌਰ ਦੇ ਮੁਹੱਲਿਆਂ 'ਚ ਸਥਿਤ ਬਿਜਲੀ ਦੇ ਬਕਸਿਆਂ ਤੋਂ ਇਲਾਵਾ ਤਾਰਾਂ ਨੂੰ ਦਰੁਸਤ ਕੀਤਾ ਜਾ ਰਿਹਾ ਹੈ | ਜਾਣਕਾਰੀ ਸਾਂਝੀ ਕਰਦਿਆਂ ਕਲਾਨੌਰ ਸਿਟੀ ਵਿਖੇ ਡਿਊਟੀ ਨਿਭਾਅ ਰਹੇ ਮਨਿੰਦਰਬੀਰ ਸਿੰਘ ਜੇ.ਈ. ਨੇ ਦੱਸਿਆ ਕਿ ਕਲਾਨੌਰ ਇਕ ਵੱਡਾ ਕਸਬਾ ਹੈ, ਜਿਸ 'ਚ ਵੱਖ-ਵੱਖ ਥਾਵਾਂ 'ਤੇ ਬਿਜਲੀ ਦੀ ਸਪਲਾਈ ਦੇਣ ਲਈ ਟਰਾਂਸਫਾਰਮਰ ਲੱਗੇ ਹੋਏ ਹਨ, ਜਿਨ੍ਹਾਂ 'ਚੋਂ ਵੱਖ-ਵੱਖ ਮੁਹੱਲਿਆਂ 'ਚ ਬਿਜਲੀ ਦੀ ਸਪਲਾਈ ਮੁਹੱਈਆ ਹੋ ਰਹੀ ਹੈ | ਉਨ੍ਹਾਂ ਦੱਸਿਆ ਕਿ ਟਰਾਂਸਫਾਰਮਰ ਤੋਂ ਲੈ ਕੇ ਬਿਜਲੀ ਦੇ ਬਕਸਿਆਂ ਤੱਕ ਬਿਜਲੀ ਦੀਆਂ ਤਾਰਾਂ ਦੀ ਦਰੁਸਤੀ ਸਬੰਧੀ ਸਮੀਖਿਆ ਕੀਤੀ ਜਾ ਰਹੀ ਹੈ ਤਾਂ ਜੋ ਗਰਮੀਆਂ ਦੇ ਸੀਜ਼ਨ ਦੌਰਾਨ ਕਸਬਾ ਵਾਸੀਆਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ 'ਤੇ ਵਰਿੰਦਰ ਕੁਮਾਰ ਲਾਈਨਮੈਨ, ਅਰਮਿੰਦਰ ਸਿੰਘ ਲਾਈਨਮੈਨ, ਗੁਰਬਿੰਦਰ ਸਿੰਘ ਲਾਈਨਮੈਨ, ਮਾਨਵਜੋਤ ਸਿੰਘ ਲਾਈਨਮੈਨ, ਹਰਪ੍ਰੀਤ ਸਿੰਘ ਏ.ਐਲ.ਐਮ. ਵੀ ਹਾਜ਼ਰ ਰਹੇ |
ਪਿਛਲੀ ਖ਼ਬਰ ਕੇਰਲਾ ਇੰਟਰਨੈਸ਼ਨਲ ਸਕੂਲ ਨੂੰ ਆਈ.ਸੀ.ਐਸ.ਈ. ਦੀ ਮਾਨਤਾ ਮਿਲੀ- ਪਿ੍ੰ. ਡੋਮੀਨਿਕ ਮੈਥਿਊ ਅਗਲੀ ਖ਼ਬਰ ਬੀ.ਐਮ.ਐਸ.ਐਮ. ਗਰੁੱਪ ਆਫ਼ ਇੰਸਟੀਚਿਊਟ ਪੁਰਾਣਾ ਸ਼ਾਲਾ ਵਿਖੇ ਵਿਗਿਆਨ ਤੇ ਕਲਾ ਪ੍ਰਦਰਸ਼ਨੀ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।