30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ ਨੰੂ ਦੋਹਰਾ ਬਣਾਉਣ ਲਈ ਮਨਜ਼ੂਰੀ ਦਿੱਤੀ ਜਾਵੇ-ਮੁਲਤਾਨੀ

ਅਜੀਤ ਡੈਸਕ 22-02-2026
ਗੁਰਦਾਸਪੁਰ, 21 ਫਰਵਰੀ (ਅਸ਼ੋਕ ਸ਼ਰਮਾ)-ਜ਼ਿਲ੍ਹਾ ਪ੍ਰੀਸ਼ਦ ਮੈਂਬਰ ਐਡਵੋਕੇਟ ਸੁੱਚਾ ਸਿੰਘ ਮੁਲਤਾਨੀ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਗੁਰਦਾਸਪੁਰ ਮੁਕੇਰੀਆਂ ਮੁੱਖ ਮਾਰਗ 'ਤੇ ਆਵਾਜਾਈ ਇੰਨੀ ਵੱਧ ਗਈ ਹੈ ਕਿ ਨਿੱਤ ਹਾਦਸੇ ਵਾਪਰ ਰਹੇ ਹਨ, ਜਿਸ 'ਚ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਗੁਰਦਾਸਪੁਰ ਮੁਕੇਰੀਆਂ ਰੋਡ ਸਿੰਗਲ ਹੋਣ ਕਾਰਨ ਇਥੋਂ ਰੋਜ਼ਾਨਾ ਹਰ ਪ੍ਰਾਂਤ ਨੂੰ ਸੈਂਕੜੇ ਬੱਸਾਂ ਤੇ ਟਰੱਕ ਟਰਾਲੇ ਵੱਡੀ ਤਾਦਾਦ ਵਿਚੋਂ ਗੁਜ਼ਰਦੇ ਹਨ | ਜਿਸ ਨਾਲ ਆਵਾਜਾਈ ਦੀ ਸਮੱਸਿਆ ਬਣ ਗਈ ਹੈ ਤੇ ਤਿੱਬੜੀ ਕੈਂਟ ਹੋਣ ਕਰਕੇ ਫ਼ੌਜ ਦੀ ਵੀ ਆਵਾਜਾਈ 24 ਘੰਟੇ ਚੱਲਦੀ ਰਹਿੰਦੀ ਹੈ | ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਲੋਕ ਨਿਰਮਾਣ ਮੰਤਰਾਲੇ ਵਲੋਂ ਇਸ ਦਾ ਸਰਵੇ ਵੀ ਕਰਵਾਇਆ ਹੈ, ਫਿਰ ਵੀ ਸੜਕ ਨੂੰ ਦੋਹਰਾ ਮਾਰਗ ਬਣਾਉਣ ਲਈ ਅਜੇ ਤੱਕ ਮਨਜ਼ੂਰੀ ਨਹੀਂ ਮਿਲ ਰਹੀ, ਜਿਸ ਕਾਰਨ ਇਲਾਕੇ ਦੇ ਲੋਕ ਕਾਫ਼ੀ ਚਿੰਤਾ ਵਿਚ ਹਨ | ਉਨ੍ਹਾਂ ਕਿਹਾ ਕਿ ਸੜਕ ਦੇ ਨਿਰਮਾਣ ਦਾ ਐਸਟੀਮੇਟ ਬਣਾ ਕੇ ਸਰਕਾਰ ਨੰੂ ਭੇਜਿਆ ਹੈ | ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਾਸੋਂ ਮੰਗ ਕੀਤੀ ਕਿ ਗੁਰਦਾਸਪੁਰ ਦੇ ਲੋਕਾਂ ਦੀ ਇਸ ਮੁੱਖ ਸਮੱਸਿਆ ਨੂੰ ਦੇਖਦੇ ਹੋਏ ਗੁਰਦਾਸਪੁਰ ਮੁਕੇਰੀਆਂ ਮਾਰਗ ਨੰੂ ਦੋਹਰਾ ਬਣਾਉਣ ਲਈ ਲੋਕ ਨਿਰਮਾਣ ਵਿਭਾਗ ਨੰੂ ਮਨਜ਼ੂਰੀ ਦਿੱਤੀ ਜਾਵੇ, ਜਿਸ ਨਾਲ ਲੋਕਾਂ ਦੀ ਚਿਰਾਂ ਤੋਂ ਲਟਕੀ ਮੰਗ ਪੂਰੀ ਹੋ ਸਕੇ |
ਪਿਛਲੀ ਖ਼ਬਰ ਜ਼ੀਰੋ ਐਰਰ ਤਕਨੀਕ ਨਾਲ ਬਜ਼ੁਰਗ ਮਹਿਲਾ ਮਰੀਜ਼ ਦੇ ਦੋਵੇਂ ਗੋਡੇ ਸਫਲਤਾਪੂਰਵਕ ਬਦਲੇ- ਡਾ: ਰਣਜੀਤ ਸਿੰਘ ਅਗਲੀ ਖ਼ਬਰ ਗੋਲਡਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਦੋ ਰੋਜ਼ਾ ਉਤਸਵ 2026 ਦੀ ਹੋਈ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।