30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਬਰਾਈਟ ਫਿਊਚਰ ਅਕੈਡਮੀ ਵਿਖੇ ਕੰਪਿਊਟਰ ਅਤੇ ਬਿਊਟੀਸ਼ਨ ਦੇ ਦਾਖਲੇ ਸ਼ੁਰੂ

ਅਜੀਤ ਡੈਸਕ 22-02-2026
ਧਾਰੀਵਾਲ, 21 ਫਰਵਰੀ (ਜੇਮਸ ਨਾਹਰ)-ਬਰਾਈਟ ਫਿਊਚਰ ਪ੍ਰੋਫੈਸ਼ਨਲ ਅਕੈਡਮੀ ਵਲੋਂ ਕੰਪਿਊਟਰ ਅਤੇ ਬਿਊਟੀਸ਼ਨ ਦੇ ਵਿਦਿਆਰਥੀਆਂ ਦੇ ਪੇਪਰਾਂ ਤੋਂ ਬਾਅਦ ਆਏ ਚੰਗੇ ਨਤੀਜਿਆਂ ਉਪਰੰਤ ਨਵੇਂ ਸੈਸ਼ਨ ਦੌਰਾਨ ਦਾਖਲੇ ਸ਼ੁਰੂ ਹੋ ਗਏ ਹਨ | ਇਹ ਜਾਣਕਾਰੀ ਬਰਾਈਟ ਫਿਊਚਰ ਅਕੈਡਮੀ ਦੇ ਐੱਮ.ਡੀ. ਸੁਨੀਲ ਮੱਟੂ ਨੇ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਵਿਦਿਆਰਥੀਆਂ ਨੂੰ (ਐੱਲ.ਪੀ.ਯੂ.) ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਤੋਂ ਕੰਪਿਊਟਰ ਦੇ ਸਾਰੇ ਕੋਰਸ ਕਰਵਾਏ ਜਾਂਦੇ ਹਨ | ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਬਿਊਟੀਸ਼ਨ ਦੇ ਸਾਰੇ ਕੋਰਸ ਵੀ ਕਰਵਾਇਆ ਜਾਂਦੇ ਹਨ ਅਤੇ ਪਾਸ ਹੋਏ ਵਿਦਿਆਰਥੀਆਂ ਨੂੰ ਨੌਕਰੀਆਂ 'ਤੇ ਵੀ ਲਗਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਸਾਡੀ ਇਸ ਅਕੈਡਮੀ ਵਿਖੇ ਬਹੁਤ ਹੀ ਘੱਟ ਰੇਟਾਂ 'ਤੇ ਸਾਰੇ ਕੋਰਸ ਕਰਵਾਏ ਜਾਂਦੇ ਹਨ | ਸੁਨੀਲ ਮੱਟੂ ਨੇ ਕਿਹਾ ਕਿ ਇਸ ਫਰਵਰੀ ਮਹੀਨੇ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਦਾਖਲੇ ਦੇ ਵਿਚ ਵੱਡੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਵਿਦਿਆਰਥੀ ਇਸ ਅਕੈਡਮੀ ਵਿਚ ਦਾਖਲਾ ਲੈ ਕੇ ਇਸ ਸਹੂਲਤ ਦਾ ਲਾਹਾ ਲੈਣ | ਇਸ ਮੌਕੇ ਅਧਿਆਪਕਾ ਸੁਖਜੀਤ ਕੌਰ, ਆਰਤੀ, ਨੂਰ, ਕਿਰਨਪ੍ਰੀਤ ਕੌਰ, ਸ਼ੁਬਕੀਰਤ, ਸਿਮਰਨ, ਰੇਖਾ, ਨਿਸ਼ਾ, ਅਮਨ, ਲਵ, ਦੀਪਿਕਾ, ਮਾਨਸੀ, ਕਿ੍ਤੀ, ਰੂਬਲ, ਸਪਨਾ, ਨਰਿੰਦਰ ਸਿੰਘ, ਹਰਿੰਦਰ ਸਿੰਘ, ਵਿਸ਼ਾਲ, ਸਲਮਾਨ, ਦਲੇਰ, ਨੈਨਸੀ, ਰਿਬਕਾ, ਨੇਹਾ, ਰਾਖਲ, ਤਾਨੀਆ, ਜੋਨਸਨ, ਜੋਰਜ, ਮਾਨਸੀ, ਆਕਾਸ਼ ਅਰਪਣ, ਸ਼ੋਭਾ, ਮੀਨਾਕਸ਼ੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਹਰਗੋਬਿੰਦਪੁਰ ਨਗਰ ਕੌਂਸਲ ਦਫ਼ਤਰ ਵਿਖੇ ਜਗਰਾਤਾ ਅੱਜ- ਪ੍ਰਧਾਨ ਨਵਦੀਪ ਸਿੰਘ ਪਨੂੰ ਅਗਲੀ ਖ਼ਬਰ ਜਥੇਦਾਰ ਜੌਲੀ ਕਾਲਾ ਅਫਗਾਨਾ ਵਲੋਂ ਸਾਲਾਨਾ ਵਿਰਾਸਤੀ ਖੇਡ ਮੇਲੇ 'ਚ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।