30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਛੱਪੜ ਕਿਨਾਰੇ ਬਣੇ ਸਬ-ਤਹਿਸੀਲ ਨੌਸ਼ਹਿਰਾ ਮੱਝਾ ਸਿੰਘ ਦੇ ਪਟਵਾਰਖਾਨੇ ਦੀ ਹਾਲਤ ਦਿਨ-ਬ-ਦਿਨ ਹੋ ਰਹੀ ਹੈ ਖ਼ਸਤਾ

ਅਜੀਤ ਡੈਸਕ 22-02-2026
ਨੌਸ਼ਹਿਰਾ ਮੱਝਾ ਸਿੰਘ, 21 ਫਰਵਰੀ (ਰਵੀ ਭਗਤ)-ਛੱਪੜ ਕਿਨਾਰੇ ਬਣੇ ਸਬ-ਤਹਿਸੀਲ ਨੌਸ਼ਹਿਰਾ ਮੱਝਾ ਸਿੰਘ ਦਾ ਪਟਵਾਰਖਾਨਾ ਜਿੱਥੇ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਚੱਲ ਰਿਹਾ ਹੈ, ਉਥੇ ਇਸ ਇਮਾਰਤ ਦੀ ਹਾਲਤ ਦਿਨ-ਬ-ਦਿਨ ਖ਼ਸਤਾ ਵੀ ਹੋ ਰਹੀ ਹੈ, ਜਿਸ ਕਾਰਨ ਮਾਲ ਮਹਿਕਮੇ ਦੇ ਮੁਲਾਜ਼ਮ ਕਾਫ਼ੀ ਚਿੰਤਨ ਦਿਖਾਈ ਦੇ ਰਹੇ ਹਨ | ਇਸ ਪਟਵਾਰਖਾਨੇ ਵਿਖੇ ਕੰਮ ਸਬੰਧੀ ਆਏ ਕਿਸਾਨ ਤੇ ਹੋਰ ਲੋਕਾਂ ਨੇ ਕਿਹਾ ਕਿ ਇਹ ਇਮਾਰਤ ਅੰਦਰ ਆਮ ਪਬਲਿਕ ਵਾਸਤੇ ਕੋਈ ਬਾਥਰੂਮ ਦੀ ਸਹੂਲਤ ਨਹੀਂ ਹੈ ਅਤੇ ਛੱਪੜ ਕਿਨਾਰੇ ਹੋਣ ਕਾਰਨ ਇਸ ਇਮਾਰਤ ਵਿਚ ਬਾਰਿਸ਼ ਦੇ ਦਿਨਾਂ 'ਚ ਅੰਦਰ ਪਾਣੀ ਭਰ ਜਾਂਦਾ ਹੈ ਅਤੇ ਸਾਰਾ ਰਿਕਾਰਡ ਖ਼ਰਾਬ ਹੋਣ ਦਾ ਡਰ ਬਣਿਆ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਪਟਵਾਰਖਾਨੇ ਦੇ ਆਲੇ-ਦੁਆਲੇ ਜੜੀ ਬੂਟੀ ਦੀ ਭਰਮਾਰ ਹੋਣ ਨਾਲ ਕਈ ਵਾਰ ਜ਼ਹਿਰੀਲੇ ਸੱਪ ਤੇ ਹੋਰ ਜਾਨਵਰ ਅੰਦਰ ਆ ਜਾਂਦੇ ਹਨ, ਜਿਸ ਨਾਲ ਮੁਲਾਜ਼ਮਾਂ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਪਟਵਾਰਖਾਨੇ ਵਿਖੇ ਬੁਨਿਆਦੀ ਸਹੂਲਤਾਂ ਤੇ ਛੱਪੜ ਦੀ ਸਫ਼ਾਈ ਤੇ ਚਾਰਦੀਵਾਰੀ ਕਰਵਾ ਕੇ ਮੁਲਾਜ਼ਮਾਂ ਤੇ ਆਮ ਲੋਕਾਂ ਨੂੰ ਇਸ ਇਮਾਰਤ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਈ ਜਾਵੇ |
ਪਿਛਲੀ ਖ਼ਬਰ ਹਲਕਾ ਡੇਰਾ ਬਾਬਾ ਨਾਨਕ ਵਿਖੇ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਰੈਲੀ 2027 ਦੀਆਂ ਚੋਣਾਂ ਦਾ ਮੁੱਢ ਬੰਨੇ੍ਹਗੀ-... ਅਗਲੀ ਖ਼ਬਰ ਅਚਾਨਕ ਪਈ ਗਹਿਰੀ ਧੁੰਦ ਕਾਰਨ ਗੰਨੇ ਨਾਲ ਭਰੀ ਟਰਾਲੀ ਤੇ ਟਰੱਕ ਦੀ ਹੋਈ ਟੱਕਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।