31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਮਹਾਂਵਿਦਿਆਲਿਆ ਵਿਖੇ ਮੁਕਾਬਲੇ ਕਰਵਾਏ

ਅਜੀਤ ਡੈਸਕ 22-02-2026
ਪਠਾਨਕੋਟ, 21 ਫਰਵਰੀ (ਸੰਧੂ)-ਐਨ.ਐਸ.ਐਸ.ਐਸ. ਵਿਭਾਗ ਵਲੋਂ ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਮਹਾਂਵਿਦਿਆਲਿਆ ਵਿਖੇ ਪਿ੍ੰਸੀਪਲ ਡਾ: ਸ਼ੋਭਾ ਪਰਾਸ਼ਰ ਦੀ ਪ੍ਰਧਾਨਗੀ ਹੇਠ ਨਸ਼ਾ ਛੁਡਾਊ ਵਿਸ਼ੇ 'ਤੇ ਪ੍ਰੇਰਨਾਦਾਇਕ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ਦਾ ਉਦੇਸ਼ ਨਸ਼ਿਆਂ ਦੀ ਦੁਰਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਤੇ ਨੌਜਵਾਨਾਂ 'ਚ ਸਕਾਰਾਤਮਿਕ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਸੀ | ਵਿਦਿਆਰਥੀਆਂ ਨੇ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਮਹੱਤਵਪੂਰਨ ਸੰਦੇਸ਼ਾਂ ਵਾਲੇ ਸੁੰਦਰ ਤੇ ਅਰਥਪੂਰਨ ਪੋਸਟਰ ਬਣਾਉਣ ਲਈ ਆਪਣੀ ਰਚਨਾਤਮਿਕ ਪ੍ਰਤਿਭਾ ਦੀ ਵਰਤੋਂ ਕੀਤੀ | ਜੇਤੂਆਂ ਨੂੰ ਨਤੀਜਿਆਂ ਦੇ ਐਲਾਨ ਦੇ ਨਾਲ ਸਨਮਾਨਿਤ ਕੀਤਾ ਗਿਆ | ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹਿਣ ਵਾਲੀਆਂ ਛਵੀ ਦੇਵੀ, ਜਸ਼ਨਪ੍ਰੀਤ ਕੌਰ ਤੇ ਸੁਜਾਤਾ ਨੂੰ ਇਨਾਮ ਦਿੱਤੇ ਗਏ | ਇਹ ਸਮਾਗਮ ਐਨ.ਐਸ.ਐਸ. ਇੰਚਾਰਜ ਪ੍ਰੋਫੈਸਰ ਸੋਨਾਲੀ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ |
ਪਿਛਲੀ ਖ਼ਬਰ ਅਗਰਵਾਲ ਸਭਾ ਪਠਾਨਕੋਟ ਨੇ ਕਾਲਜ ਨੂੰ ਕੰਪਿਊਟਰ ਕੀਤੇ ਭੇਟ ਅਗਲੀ ਖ਼ਬਰ ਰਾਜਨੀਤੀ ਵਿਗਿਆਨ ਵਿਭਾਗ ਨੇ ਵਿਸ਼ਵ ਸਮਾਜਿਕ ਨਿਆਂ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।