01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਛਤਰਪਤੀ ਸ਼ਿਵਾ ਜੀ ਰਾਓ ਭੋਂਸਲੇ ਦੇ ਜਨਮ ਦਿਵਸ ਮੌਕੇ ਪ੍ਰੋਗਰਾਮ

ਅਜੀਤ ਡੈਸਕ 22-02-2026
ਪਠਾਨਕੋਟ, 21 ਫਰਵਰੀ (ਸੰਧੂ)-ਛਤਰਪਤੀ ਸ਼ਿਵਾਜੀ ਰਾਓ ਭੌਂਸਲੇ ਦੇ ਜਨਮ ਦਿਵਸ ਮੌਕੇ ਆਰੀਆ ਮਹਿਲਾ ਮਹਾਂਵਿਦਿਆਲਿਆ ਦੇ ਇਤਿਹਾਸ ਵਿਭਾਗ ਵਲੋਂ ਵਿਭਾਗ ਮੁਖੀ ਪ੍ਰੋ: ਅਰਚਨਾ ਲਾਹੌਰੀਆ ਦੀ ਅਗਵਾਈ ਤੇ ਪਿ੍ੰਸੀਪਲ ਡਾ. ਗੁਰਮੀਤ ਕੌਰ ਦੀ ਪ੍ਰਧਾਨਗੀ ਹੇਠ ਪ੍ਰੋਗਰਾਮ ਦਾ ਆਯੋਜਨ ਕੀਤਾ, ਜਿਸ 'ਚ ਮਰਾਠਾ ਸਾਮਰਾਜ ਦੇ ਸੰਸਥਾਪਕ ਛਤਰਪਤੀ ਸ਼ਿਵਾਜੀ ਰਾਓ ਭੌਂਸਲੇ ਦੇ ਜੀਵਨ ਦਰਸ਼ਨ ਨਾਲ ਸੰਬੰਧਤ ਦਸਤਾਵੇਜ਼ੀ ਫ਼ਿਲਮ ਵਿਦਿਆਰਥਣਾਂ ਨੂੰ ਦਿਖਾਈ ਗਈ ਅਤੇ ਵਿਭਾਗ ਮੁਖੀ ਪ੍ਰੋ: ਅਰਚਨਾ ਲਾਹੌਰੀਆ ਵਲੋਂ ਉਨ੍ਹਾਂ ਦੇ ਜੀਵਨ ਦਰਸ਼ਨ 'ਤੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਦੇਸ਼ ਭਗਤਾਂ ਦਾ ਪੂਰਾ ਜੀਵਨ ਪ੍ਰੇਰਨਾ ਨਾਲ ਭਰਪੂਰ ਹੁੰਦਾ ਹੈ ਅਤੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਅਸੀਂ ਆਪਣੇ ਜੀਵਨ ਨੂੰ ਇਕ ਟੀਚਾ ਵੀ ਦੇ ਸਕਦੇ ਹਾਂ | ਇਸ ਮੌਕੇ ਵਿਦਿਆਰਥਣਾਂ ਵਲੋਂ ਇਸ ਵਿਸ਼ੇ 'ਤੇ ਚਰਚਾ ਵੀ ਕੀਤੀ ਗਈ |
ਪਿਛਲੀ ਖ਼ਬਰ 4 ਨੂੰ ਸ੍ਰੀ ਬ੍ਰਾਹਮਣ ਸਭਾ ਦੇ ਆਂਗਣ 'ਚ ਫੁੱਲਾਂ ਦੀ ਹੋਲੀ ਮਨਾਈ ਜਾਵੇਗੀ-ਅਸ਼ਵਨੀ ਸ਼ਰਮਾ ਅਗਲੀ ਖ਼ਬਰ ਬਕਨੌਰ ਦੇ ਵਿਅਕਤੀ ਨੰੂ ਲਾਵਾਰਸ ਕੁੱਤਿਆਂ ਨੇ ਵੱਢਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।