19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਨੰੂ ਮਿਲੀ ਨਵੀਂ ਐਂਬੂਲੈਂਸ

ਅਜੀਤ ਡੈਸਕ 01-03-2026
ਗੁਰਦਾਸਪੁਰ, 28 ਫਰਵਰੀ (ਪੰਕਜ ਸ਼ਰਮਾ)-ਵਾਈਸ-ਚਾਂਸਲਰ ਡਾ: ਐਸ.ਕੇ ਮਿਸ਼ਰਾ ਦੀ ਦੂਰ ਅੰਦੇਸ਼ੀ ਅਗਵਾਈ ਤੇ ਮਾਰਗ ਦਰਸ਼ਨ ਹੇਠ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਨੂੰ ਵਿਦਿਆਰਥੀਆਂ ਤੇ ਸਟਾਫ ਦੇ ਹਿਤ ਵਿਚ ਨਵੀਂ ਐਂਬੂਲੈਂਸ ਪ੍ਰਾਪਤ ਹੋਈ | ਇਹ ਮਹੱਤਵਪੂਰਨ ਸਹੂਲਤ ਯੂਨੀਵਰਸਿਟੀ ਦੀਆਂ ਸਿਹਤ ਸੇਵਾਵਾਂ 'ਚ ਵੱਡਾ ਯੋਗਦਾਨ ਹੈ ਤੇ ਅਕਾਦਮਿਕ ਭਾਈਚਾਰੇ ਦੀ ਸੁਰੱਖਿਆ, ਤੰਦਰੁਸਤੀ ਤੇ ਸਮੇਂ ਸਿਰ ਡਾਕਟਰੀ ਸਹਾਇਤਾ ਨੂੰ ਯਕੀਨੀ ਬਣਾਉਣ ਪ੍ਰਤੀ ਯੂਨੀਵਰਸਿਟੀ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀ ਹੈ | ਕੈਂਪਸ 'ਚ ਐਂਬੂਲੈਂਸ ਦੀ ਉਪਲਬਧਤਾ ਐਮਰਜੈਂਸੀ ਪ੍ਰਤੀਕਿਰਿਆ ਤੇ ਸਿਹਤ ਸੇਵਾਵਾਂ ਤੱਕ ਪਹੁੰਚ ਨੂੰ ਹੋਰ ਮਜ਼ਬੂਤ ਕਰੇਗੀ | ਐਂਬੂਲੈਂਸ ਦੀਆਂ ਚਾਬੀਆਂ ਰਸਮੀ ਤੌਰ 'ਤੇ ਰਵਿੰਦਰ ਗੁਪਤਾ ਡੀ.ਜੀ.ਐਮ ਸਟੇਟ ਬੈਂਕ ਆਫ਼ ਇੰਡੀਆ ਵਲੋਂ ਸੁਧਾਂਸ਼ੂ ਗੁਪਤਾ ਖੇਤਰੀ ਪ੍ਰਬੰਧਕ ਤੇ ਉਨ੍ਹਾਂ ਦੀ ਟੀਮ ਦੇ ਨਾਲ ਵਾਈਸ ਚਾਂਸਲਰ ਡਾ: ਐਸ ਕੇ ਮਿਸਰਾ ਨੂੰ ਸੌਂਪੀਆਂ ਗਈਆਂ | ਇਹ ਪਹਿਲ ਕਦਮੀ ਸਮਾਜਿਕ ਜ਼ਿੰਮੇਵਾਰੀ, ਭਲਾਈ ਲਈ ਬੈਂਕਿੰਗ ਖੇਤਰ ਤੇ ਯੂਨੀਵਰਸਿਟੀ ਵਿਚਕਾਰ ਇਕ ਅਰਥਪੂਰਨ ਸਹਿਯੋਗ ਦਾ ਪ੍ਰਤੀਕ ਹੈ | ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਅਜ ਕੁਮਾਰ ਡੀਨ ਅਕਾਦਮਿਕ ਮਾਮਲੇ, ਡਾ: ਹਰੀਸ਼ ਪੁੰਗੋਤਰਾ ਡੀਨ ਸਹਿਯੋਗ, ਡਾ: ਅਰਵਿੰਦ ਸ਼ਰਮਾ ਡੀਨ ਆਫ਼ ਸਟੂਡੈਂਟਸ ਸ਼ਾਮਿਲ ਸਨ | ਨਿ੍ਪਜੀਤ ਯੂਨੀਵਰਸਿਟੀ ਦੀ ਡਿਸਪੈਂਸਰੀ ਵਲੋਂ ਡੀਨ ਰਿਸਰਚ ਡਾ: ਸਰਬਜੀਤ ਸਿੰਘ ਸਿੱਧੂ, ਟਰਾਂਸਪੋਰਟ ਕੰਟਰੋਲਿੰਗ ਅਫ਼ਸਰ ਡਾ: ਨਵਨੀਤ ਲਾਲੀ ਅਤੇ ਡਾ: ਗੁਰਨਾਮ ਸਿੰਘ ਭੁੱਲਰ ਵੀ ਮੌਜੂਦ ਸਨ | ਇਹ ਪ੍ਰੋਗਰਾਮ ਸਕਾਰਾਤਮਿਕ ਮਾਹੌਲ 'ਚ ਆਯੋਜਿਤ ਕੀਤਾ ਗਿਆ ਸੀ ਤੇ ਇਸ ਨੇ ਵਿਦਿਆਰਥੀਆਂ ਦੇ ਹਿਤ ਵਿਚ ਸਮੁੱਚੇ ਵਿਕਾਸ ਲਈ ਕੈਂਪਸ ਦੀਆਂ ਸੇਵਾਵਾਂ ਦਾ ਵਿਸਥਾਰ ਕਰਨ ਤੇ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਯੂਨੀਵਰਸਿਟੀ ਦੇ ਨਿਰੰਤਰ ਯਤਨਾਂ ਨੂੰ ਉਜਾਗਰ ਕੀਤਾ |
ਪਿਛਲੀ ਖ਼ਬਰ ਪ੍ਰਤਾਪ ਸਿੰਘ ਯੂ.ਐੱਸ.ਏ. ਤੇ ਸਾਥੀ ਵਿਧਾਇਕ ਸ਼ੈਰੀ ਕਲਸੀ ਨੂੰ ਮਿਲੇ ਅਗਲੀ ਖ਼ਬਰ ਰਣਜੀਤ ਸਿੰਘ ਦੇ ਮੁਕਾਬਲੇ ਦੀ ਝੂਠੀ ਕਹਾਣੀ ਸਰਕਾਰੀ ਅੱਤਵਾਦ ਦਾ ਸਿਖ਼ਰ-ਜਥੇਦਾਰ ਹਵਾਰਾ ਕਮੇਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।