19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਗੁਰੂ ਕਾਸ਼ੀ ਯੂਨੀਵਰਸਿਟੀ ਬਠਿੰਡਾ ਪੰਜਾਬ ਤੋਂ ਪੈਰਾ ਮੈਡੀਕਲ 'ਚ ਵਿਦਿਆਰਥੀਆਂ ਦੇ ਦਾਖਲੇ ਸ਼ੁਰੂ- ਡਾ. ਨਿਰਮਲ ਸਿੰਘ

ਅਜੀਤ ਡੈਸਕ 01-03-2026
ਧਾਰੀਵਾਲ, 28 ਫਰਵਰੀ (ਜੇਮਸ ਨਾਹਰ)-ਮੈਡੀਕਲ ਖੇਤਰ ਦੇ ਹਰ ਤਰ੍ਹਾਂ ਦੇ ਕੋਰਸ ਕਰਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਬਠਿੰਡਾ ਪੰਜਾਬ ਤੋਂ ਪੈਰਾ ਮੈਡੀਕਲ 'ਚ ਭਵਿੱਖ ਬਣਾਉਣ ਵਾਸਤੇ ਵਿਦਿਆਰਥੀਆਂ ਦੇ ਅਗਲੇ ਦਾਖਲੇ ਸ਼ੁਰੂ ਹੋ ਗਏ ਹਨ | ਇਹ ਜਾਣਕਾਰੀ ਸਾਂਝੀ ਕਰਦਿਆਂ ਭਾਰਤ ਹੈਲਥ ਕੇਅਰ ਦੇ ਮੁੱਖ ਪ੍ਰਬੰਧਕ ਤੇ ਸਰਬੱਤ ਦਾ ਭਲਾ ਚੈਰੀਟੇਬਲ ਲੈਬ ਧਾਰੀਵਾਲ ਦੇ ਮਾਲਕ ਡਾਕਟਰ ਨਿਰਮਲ ਮਾਹਿਰ ਸੀਨੀਅਰ ਸਲਾਹਕਾਰ ਅਤੇ ਜੇਮਸ ਨਾਹਰ ਨੇ ਦੱਸਿਆ ਕਿ ਇਸ ਯੂਨੀਵਰਸਿਟੀ ਵਿਚ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਕੋਰਸ ਕਰਨ ਉਪਰੰਤ ਸਰਕਾਰੀ ਨੌਕਰੀ ਅਤੇ ਵਿਦੇਸ਼ਾਂ ਵਿਚ ਪੱਕੇ ਤੌਰ 'ਤੇ ਆਪਣੇ ਮੈਡੀਕਲ ਖੇਤਰ ਵਿਚ ਨੌਕਰੀ ਪ੍ਰਾਪਤ ਕਰਨ ਲਈ ਲਾਹਾ ਪ੍ਰਾਪਤ ਹੋਏਗਾ | ਉਨ੍ਹਾਂ ਕਿਹਾ ਕਿ ਸਾਡੇ ਕੋਲੋਂ ਬੜੇ ਵਿਦਿਆਰਥੀ ਹਰ ਚੰਗੇ ਮੁਕਾਮ 'ਤੇ ਕਾਮਯਾਬੀ ਹਾਸਲ ਕਰ ਚੁੱਕੇ ਹਨ | ਇਸ ਜਨਵਰੀ ਮਹੀਨੇ ਤੋਂ ਲੈ ਕੇ ਮਾਰਚ ਤੱਕ ਲਗਾਤਾਰ ਦਾਖਲੇ ਚੱਲ ਰਹੇ ਹਨ ਅਤੇ ਸਭ ਤੋਂ ਪਹਿਲਾਂ ਦਾਖਲਾ ਲੈਣ ਵਾਲੇ ਵਿਦਿਆਰਥੀ ਵੀ ਚੰਗਾ ਲਾਹਾ ਵੀ ਪ੍ਰਾਪਤ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਸਾਡੇ ਤੋਂ ਉੱਚ ਪੜ੍ਹੇ-ਲਿਖੇ ਅਤੇ ਮਾਹਿਰ ਅਧਿਆਪਕਾਂ ਕੋਲੋਂ ਸਿੱਖਿਆ ਪ੍ਰਾਪਤ ਕਰ ਕੇ ਵਿਦਿਆਰਥੀ ਅੱਜ ਚੰਗੇ ਮੁਕਾਮ ਹਾਸਲ ਕਰ ਚੁੱਕੇ ਹਨ | ਇਸ ਲਈ ਅਜੋਕੇ ਸਮੇਂ ਵਿਚ ਮੈਡੀਕਲ ਵਿਚ ਦਾਖਲਾ ਲੈਣ ਵਾਲੇ ਚਾਹਵਾਨ ਵਿਦਿਆਰਥੀ ਉਨ੍ਹਾਂ ਨਾਲ ਰਾਬਤਾ ਕਾਇਮ ਕਰ ਕੇ ਦਾਖਲਾ ਲੈ ਕੇ ਆਪਣਾ ਭਵਿੱਖ ਸਵਾਰ ਸਕਦੇ ਹਨ | ਉਨ੍ਹਾਂ ਕਿਹਾ ਕਿ ਦਾਖਲੇ ਵਿਚ ਪਹਿਲੇ 20 ਵਿਦਿਆਰਥੀਆਂ ਨੂੰ ਵੱਡੀ ਰਾਹਤ ਵੀ ਪ੍ਰਾਪਤ ਹੋਵੇਗੀ |
ਪਿਛਲੀ ਖ਼ਬਰ ਸੰਗ ਦੇ ਮੇਲੇ 'ਤੇ ਪਿੰਡ ਭੇਟ ਪੱਤਣ ਵਿਖੇ ਮੁਫ਼ਤ ਮੈਡੀਕਲ ਕੈਂਪ 2 ਨੂੰ : ਡਾ. ਕੰਡੀਲਾ ਅਗਲੀ ਖ਼ਬਰ ਕੇਜਰੀਵਾਲ ਤੇ ਸਿਸੋਦੀਆ ਦਾ ਬਰੀ ਹੋਣਾ ਸੱਚਾਈ ਦੀ ਜਿੱਤ : ਕਾਹਲੋਂ, ਚੰਦੂਮਾਂਜਾ, ਭਾਗੋਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।