19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸੁਖਜਿੰਦਰ ਮੈਮੋਰੀਅਲ ਸਕੂਲ ਬੱਬਰੀ ਦੇ ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ 'ਚੋਂ 185 ਇਨਾਮ ਕੀਤੇ ਹਾਸਿਲ

ਅਜੀਤ ਡੈਸਕ 01-03-2026
ਗੁਰਦਾਸਪੁਰ, 28 ਫਰਵਰੀ (ਚੱਕਰਾਜਾ)-ਸੁਖਜਿੰਦਰ ਮੈਮੋਰੀਅਲ ਸਕੂਲ ਬੱਬਰੀ ਦੇ ਵਿਦਿਆਰਥੀਆਂ ਨੇ ਅਕਾਦਮਿਕ ਪ੍ਰਾਪਤੀਆਂ ਦੇ ਨਾਲ-ਨਾਲ ਧਾਰਮਿਕ ਪ੍ਰੀਖਿਆ 'ਚੋਂ 185 ਇਨਾਮ ਹਾਸਿਲ ਕੀਤੇ ਹਨ | ਇਸ ਸੰਬੰਧੀ ਪਿ੍ੰਸੀਪਲ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਸਿੱਖ ਮਸ਼ੀਨਰੀ ਕਾਲਜ ਲੁਧਿਆਣਾ ਵਲੋਂ ਲਈ ਧਾਰਮਿਕ ਪ੍ਰੀਖਿਆ 'ਚੋਂ ਸਕੂਲ ਦੇ ਤੀਜੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 185 ਇਨਾਮ ਹਾਸਿਲ ਕੀਤੇ ਹਨ, ਜਿਨ੍ਹਾਂ 'ਚ 17 ਮੈਰਿਟ ਇਨਾਮ, 44 ਏ-ਗਰੇਡ, 56 ਬੀ-ਗਰੇਡ, 68 ਸੀ-ਗਰੇਡ ਇਨਾਮ ਜਿੱਤ ਕੇ ਵਿਦਿਆਰਥੀਆਂ ਨੇ ਸਕੂਲ, ਜ਼ਿਲ੍ਹਾ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੇ ਚੇਅਰਪਰਸਨ ਦਿਲਜੀਤ ਕੌਰ ਨੇ ਕਿਹਾ ਕਿ ਸਾਡਾ ਲਕਸ਼ ਵਿਦਿਆਰਥੀਆਂ ਨੂੰ ਅਕਾਦਮਿਕ ਤੇ ਖੇਡਾਂ ਦੇ ਨਾਲ ਆਪਣੇ ਧਾਰਮਿਕ ਵਿਰਸੇ ਨਾਲ ਜੋੜ ਕੇ ਉਨ੍ਹਾਂ 'ਚ ਸੇਵਾ ਭਾਵਨਾ, ਸਮਰਪਣ ਤੇ ਇਨਸਾਨੀਅਤ ਦੇ ਗੁਣ ਵਿਕਸਿਤ ਕਰਨਾ ਹੈ | ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਨੇ ਮਨੁੱਖਤਾ ਸਚਾਈ ਅਤੇ ਧਰਮ ਦੀ ਰੱਖਿਆ ਲਈ ਅਪਾਰ ਬਲੀਦਾਨ ਦਿੱਤੇ ਹਨ, ਇਸ ਲਈ ਸਾਨੂੰ ਸਿੱਖ ਇਤਿਹਾਸ, ਗੁਰਮਤਿ ਰਹਿਤ ਮਰਿਆਦਾ ਤੇ ਆਪਣੇ ਅਮੋਲਕ ਵਿਰਸੇ ਨਾਲ ਜੁੜਨਾ ਚਾਹੀਦਾ ਹੈ | ਸਕੂਲ ਦੇ ਐਮ. ਡੀ. ਜੈਦੀਪ ਸਿੰਘ ਨੇ ਕਿਹਾ ਕਿ ਧਾਰਮਿਕ ਸਿੱਖਿਆ ਮਨੁੱਖੀ ਜੀਵਨ ਦੀ ਨੀਂਹ ਹੈ, ਜੇਕਰ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਸੱਚ, ਸੇਵਾ, ਨਿਮਰਤਾ ਤੇ ਸਹਿਣਸ਼ੀਲਤਾ ਦੇ ਗੁਣ ਸਿਖਾਏ ਜਾਣ ਤੇ ਉਹ ਸਿਰਫ਼ ਕਾਮਯਾਬ ਵਿਦਿਆਰਥੀ ਹੀ ਨਹੀਂ, ਸਗੋਂ ਚੰਗੇ ਇਨਸਾਨ ਵੀ ਬਣ ਜਾਂਦੇ ਹਨ | ਪਿ੍ੰਸੀਪਲ ਜਤਿੰਦਰ ਸ਼ਰਮਾ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਅਜਿਹੀਆਂ ਧਾਰਮਿਕ ਪ੍ਰੀਖਿਆਵਾਂ ਵਿਦਿਆਰਥੀਆਂ ਨੂੰ ਆਪਣੇ ਇਤਿਹਾਸ ਤੇ ਸਿੱਖੀ ਨਾਲ ਜੋੜਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ |
ਪਿਛਲੀ ਖ਼ਬਰ ਲਖਵਿੰਦਰ ਸਾਹਿਬਾਜ਼ਪੁਰ ਵਲੋਂ ਚੌਧਰੀ ਹਰਮੇਸ਼ ਲਾਲ ਨੂੰ ਐਜੂਕੇਸ਼ਨ ਵਿੰਗ ਹਲਕਾ ਇੰਚਾਰਜ ਲੱਗਣ 'ਤੇ ਦਿੱਤੀ ਮੁਬਾਰਕਬਾਦ... ਅਗਲੀ ਖ਼ਬਰ ਸੰਗ ਦੇ ਮੇਲੇ 'ਤੇ ਪਿੰਡ ਭੇਟ ਪੱਤਣ ਵਿਖੇ ਮੁਫ਼ਤ ਮੈਡੀਕਲ ਕੈਂਪ 2 ਨੂੰ : ਡਾ. ਕੰਡੀਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।