29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

73 ਸਾਲਾ ਮਾਸਟਰ ਕੇਵਲ ਸਿੰਘ ਭੱਟੀਵਾਲ ਨੇ 800 ਤੇ 1500 ਮੀਟਰ ਦੌੜ 'ਚ ਮਾਰਿਆ ਮਾਰਕਾ

ਅਜੀਤ ਡੈਸਕ 04-03-2026
ਘੁਮਾਣ, 3 ਮਾਰਚ (ਬੰਮਰਾਹ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਭੱਟੀਵਾਲ ਦੇ ਮਾਸਟਰ ਕੇਵਲ ਸਿੰਘ ਵਲੋਂ 73 ਸਾਲ ਦੀ ਉਮਰ ਵਿਚ ਵੀ 800 ਤੇ 1500 ਮੀਟਰ ਦੌੜਾਂ ਵਿਚ ਮਾਰਕਾ ਮਾਰ ਕੇ ਅੱਜ ਕੱਲ੍ਹ ਦੇ ਨੌਜਵਾਨਾਂ ਲਈ ਮਾਰਗ ਦਰਸ਼ਕ ਬਣੇ ਹਨ | ਪਿਛਲੇ ਦਿਨੀਂ ਬਾਬਾ ਫਰੀਦ ਮਾਸਟਰ ਅਥਲੈਟਿਕਸ ਕਲੱਬ ਵਲੋਂ ਸੂਬਾ ਪੱਧਰੀ ਖੇਡ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ 70 ਸਾਲ ਤੋਂ ਵਧੇਰੇ ਉਮਰ ਦੇ ਖਿਡਾਰੀਆਂ ਵਲੋਂ ਭਾਗ ਲਿਆ ਗਿਆ | ਇਸ ਟੂਰਨਾਮੈਂਟ ਵਿਚ ਮਾਸਟਰ ਕੇਵਲ ਸਿੰਘ ਨੇ 800 ਮੀਟਰ ਅਤੇ 1500 ਮੀਟਰ ਦੌੜ ਦੂਸਰਾ ਸਥਾਨ ਹਾਸਲ ਕਰ ਕੇ ਨਵਾਂ ਮੀਲ ਪੱਥਰ ਸਾਬਿਤ ਕੀਤਾ | ਇਸ ਸਬੰਧੀ ਉਨ੍ਹਾਂ ਦੱਸਿਆ ਕਿ ਮੈਂ ਬਚਪਨ ਵਿਚ ਹੀ ਖੇਡਾਂ ਪ੍ਰਤੀ ਰੁਚੀ ਰੱਖਦਾ ਸੀ ਅਤੇ ਵੱਖ-ਵੱਖ ਟੂਰਨਾਮੈਂਟਾਂ ਵਿਚ ਜਾ ਕੇ ਦੌੜਾਂ 'ਚ ਹਿੱਸਾ ਲੈਂਦਾ ਹੁੰਦਾ ਸੀ | ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਨੂੰ ਆਪਣਾ ਸ਼ੌਂਕ ਬਣਾ ਲਿਆ, ਜਿਸ ਕਰ ਕੇ ਅੱਜ ਮੈਂ ਤੰਦਰੁਸਤੀ ਵਾਲੀ ਜ਼ਿੰਦਗੀ ਜੀਅ ਰਿਹਾ ਹਾਂ | ਇਸ ਤੋਂ ਪਹਿਲਾਂ 2015-16 ਵਿਚ ਅੰਮਿ੍ਤਸਰ ਵਿਚ ਮਾਸਟਰ ਅਥਲੈਟਿਕਸ ਮੀਟ ਹੋਈ, ਜਿਸ ਵਿਚ 800 ਮੀਟਰ ਦੌੜ 'ਚ ਤੀਸਰਾ ਸਥਾਨ ਹਾਸਲ ਕਰ ਕੇ ਮੈਨੂੰ ਮਾਣ ਹਾਸਲ ਹੋਇਆ |
ਪਿਛਲੀ ਖ਼ਬਰ ਹਸਤ ਸ਼ਿਲਪ ਕਾਲਜ ਬਟਾਲਾ ਵਲੋਂ ਅੰਮਿ੍ਤਸਰ ਵਿਖੇ ਵਿੱਦਿਅਕ ਟੂਰ ਰਵਾਨਾ ਅਗਲੀ ਖ਼ਬਰ ਪੰਜਾਬ ਚੰਡੀਗੜ੍ਹ ਟੀਚਰ ਯੂਨੀਅਨ ਵਲੋਂ ਹਿੰਦੂ ਕੰਨਿਆ ਮਹਾਵਿਦਿਆਲਾ ਕਾਲਜ ਵਿਖੇ ਕਾਲਜ ਪ੍ਰਬੰਧਕਾਂ ਤੇ ਪਿ੍ੰਸੀਪਲ ਖ਼ਿਲਾਫ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।