29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਦਾ ਗਰਾਂਟਾਂ ਦੇ ਚੈੱਕ ਵੰਡ ਕੇ ਵਾਅਦਾ ਕੀਤਾ ਪੂਰਾ-ਸ਼ਮਸ਼ੇਰ ਸਿੰਘ

ਅਜੀਤ ਡੈਸਕ 04-03-2026
ਗੁਰਦਾਸਪੁਰ, 3 ਮਾਰਚ (ਚੱਕਰਾਜਾ)-ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਨਾਲ ਚੋਣਾਂ ਸਮੇਂ ਕੀਤਾ ਇਕ ਇਕ ਵਾਅਦਾ ਪੂਰਾ ਕੀਤਾ ਗਿਆ ਅਤੇ ਆਉਂਦੇ ਦਿਨਾਂ ਵਿਚ ਰਹਿੰਦੇ ਵਾਅਦੇ ਵੀ ਸਰਕਾਰ ਵਲੋਂ ਪੂਰੇ ਕਰਕੇ ਇਕ ਵਾਰ ਫਿਰ ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਾਵੇਗੀ | ਇਹ ਪ੍ਰਗਟਾਵਾ ਅੱਜ ਹਲਕਾ ਦੀਨਾਨਗਰ ਦੇ ਇੰਚਾਰਜ ਸ਼ਮਸ਼ੇਰ ਸਿੰਘ ਵਲੋਂ ਹਲਕੇ ਦੀਆਂ ਪੰਚਾਇਤਾਂ ਨੰੂ ਗਰਾਂਟਾਂ ਦੇ ਚੈੱਕ ਵੰਡਣ ਉਪਰੰਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੈ ਕਿ ਕਿਸੇ ਸਰਕਾਰ ਵਲੋਂ ਸਰਵਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੰੂ 5 ਲੱਖ ਦੀ ਵਿਸ਼ੇਸ਼ ਗਰਾਂਟ ਦੇਣ ਦਾ ਵਾਅਦਾ ਪੂਰਾ ਕੀਤਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕੀਤੇ ਵਾਅਦੇ ਮੁਤਾਬਿਕ ਅੱਜ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਬਲਾਕ ਦੋਰਾਂਗਲਾ ਦੀਆਂ 16 ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ, ਜਿਨ੍ਹਾਂ ਵਿਚ ਗਰਾਮ ਪੰਚਾਇਤ ਓਗਰਾ, ਮਲੂਕਚੱਕ, ਤਾਜਪੁਰ, ਚੱਕਰਾਜਾ, ਚੱਕ ਮੁਗ਼ਲਾਣੀ, ਵਾਹਲਾ, ਮਜੀਠੀ, ਸ਼ਮਸ਼ੇਰਪੁਰ, ਉੱਚਾ ਧਕਾਲਾ, ਰਾਵਲਪਿੰਡੀ, ਤਲਵੰਡੀ ਨਡਾਲਾ, ਡੁਗਰੀ, ਭਰਿਆਲ, ਮਾਨ ਕਾਲੋਨੀ ਪਿੰਡੀ ਮੋੜ ਅਤੇ ਨਵਾਂ ਟਾਂਡਾ ਐਸ.ਸੀ ਬਸਤੀ ਸਮੇਤ ਬਲਾਕ ਦੀਨਾਨਗਰ ਗੁਰਦਾਸਪੁਰ ਦੀਆਂ 17 ਪੰਚਾਇਤਾਂ ਜਿਨ੍ਹਾਂ ਵਿਚ ਕੇਸ਼ੋ ਕੇ ਲਾਲ, ਆਬਾਦੀ ਕੁਲੀਆਂ, ਹਵੇਲੀ, ਚੇਚੀਆਂ, ਰਸੂਲਪੁਰ ਰੰਘੜਾ, ਬਿਆਨਪੁਰ, ਮੋਖੇ, ਸਾਹੋਵਾਲ, ਛੋਟਾ ਸਾਹੋਵਾਲ, ਰਸੂਲਪੁਰ, ਸੁੰਦੜ, ਜਗਤਪੁਰ ਕਲਾਂ, ਟਾਂਡਾ, ਨਰੈਣੀਪੁਰ, ਨਵਾਂ ਪਿੰਡ ਬਹਾਦਰ, ਦਾਊਵਾਲ ਅਤੇ ਸੈਦੋਵਾਲ ਕਲਾਂ ਆਦਿ ਨੰੂ 5-5 ਲੱਖ ਦੀ ਗਰਾਂਟ ਦੇ ਚੈੱਕ ਵੰਡੇ ਗਏ |
ਪਿਛਲੀ ਖ਼ਬਰ ਇੰਪਲਾਈਜ਼ ਫੈਡਰੇਸ਼ਨ ਵਲੋਂ ਵਿੱਤ ਸਕੱਤਰ ਮੰਗਲ ਸਿੰਘ ਨੂੰ ਸੇਵਾ ਮੁਕਤੀ 'ਤੇ ਵਿਦਾਇਗੀ ਪਾਰਟੀ ਅਗਲੀ ਖ਼ਬਰ ਹਸਤ ਸ਼ਿਲਪ ਕਾਲਜ ਬਟਾਲਾ ਵਲੋਂ ਅੰਮਿ੍ਤਸਰ ਵਿਖੇ ਵਿੱਦਿਅਕ ਟੂਰ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।