30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਕਲਾਥ ਮਰਚੈਂਟ ਐਸੋਸੀਏਸ਼ਨ ਅੱਜ ਡਾਕਘਰ ਚੌਕ ਵਿਚ ਹੋਲੀ ਮਨਾਏਗੀ-ਭਾਰਤ, ਕਮਲ

ਅਜੀਤ ਡੈਸਕ 04-03-2026
ਪਠਾਨਕੋਟ, 3 ਮਾਰਚ (ਸੰਧੂ)-ਕਲਾਥ ਮਰਚੈਂਟ ਐਸੋਸੀਏਸ਼ਨ ਨੇ ਪ੍ਰਧਾਨ ਕਮਲ ਸ਼ਰਮਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ | ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਵਪਾਰੀ 4 ਮਾਰਚ ਨੂੰ ਬਹੁਤ ਉਤਸ਼ਾਹ ਨਾਲ ਹੋਲੀ ਮਨਾਉਣਗੇ | ਚੇਅਰਮੈਨ ਭਰਤ ਮਹਾਜਨ ਅਤੇ ਪ੍ਰਧਾਨ ਕਮਲ ਸ਼ਰਮਾ ਨੇ ਐਲਾਨ ਕੀਤਾ ਕਿ ਸਾਰੇ ਦੁਕਾਨਦਾਰ 4 ਮਾਰਚ ਨੂੰ ਸਵੇਰੇ 9:30 ਵਜੇ ਡਾਕਘਰ ਵਿਖੇ ਇਕੱਠੇ ਹੋਣਗੇ | ਉਨ੍ਹਾਂ ਕਿਹਾ ਕਿ ਹੋਲੀ ਇਕ ਅਜਿਹਾ ਤਿਉਹਾਰ ਹੈ, ਜੋ ਭਾਰਤ ਦੀ ਸੰਸਕਿ੍ਤੀ ਅਤੇ ਭਾਵਨਾ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਫੁੱਲਾਂ ਅਤੇ ਗੁਲਾਲ ਨਾਲ ਹੋਲੀ ਮਨਾਉਣਾ ਸਭ ਤੋਂ ਵਧੀਆ ਹੈ | ਉਨ੍ਹਾਂ ਕੱਪੜਾ ਵਪਾਰੀ ਦੁਕਾਨਦਾਰਾਂ ਦੇ ਸਮੂਹ ਨੂੰ ਅਪੀਲ ਕੀਤੀ ਕਿ ਉਹ 4 ਮਾਰਚ ਨੂੰ ਆਪਣੀਆਂ ਦੁਕਾਨਾਂ ਬੰਦ ਕਰਕੇ ਪੋਸਟ ਆਫ਼ਿਸ ਚੌਕ 'ਤੇ ਇਕੱਠੇ ਹੋ ਕੇ ਹੋਲੀ ਮਨਾਉਣ | ਇਸ ਮੌਕੇ ਪ੍ਰਧਾਨ ਕਮਲ ਸ਼ਰਮਾ, ਚੇਅਰਮੈਨ ਭਰਤ ਮਹਾਜਨ, ਜਨਰਲ ਸਕੱਤਰ ਮਨੂ ਮਹਾਜਨ, ਕੈਸ਼ੀਅਰ ਸ਼ਿਵ ਗੋਇਲ, ਉਪ ਪ੍ਰਧਾਨ ਰਾਜੇਸ਼ ਭਾਟੀਆ, ਅਸ਼ਵਨੀ ਮਹਾਜਨ, ਮਨੀਸ਼ ਮਹਾਜਨ, ਸਰਪ੍ਰਸਤ ਕੁਲਦੀਪ ਮਹਾਜਨ, ਪੰਕਜ ਵਡੈਹਰਾ ਅਤੇ ਰਾਜੀਵ ਘਈ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਨਗਰ ਨਿਗਮ ਨੇ ਪੋਲੀਥੀਨ ਵਿਰੁੱਧ ਸਖ਼ਤ ਮੁਹਿੰਮ ਕੀਤੀ ਸ਼ੁਰੂ, ਦੁਕਾਨਦਾਰਾਂ ਦੇ ਚਲਾਨ ਕੱਟੇ ਅਗਲੀ ਖ਼ਬਰ ਸ੍ਰੀ ਰਾਧਾ ਕਿ੍ਸ਼ਨ ਮੰਦਿਰ ਵਿਖੇ ਧੂਮਧਾਮ ਨਾਲ ਮਨਾਈ ਹੋਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।