30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਥਾਣਾ ਨਰੋਟ ਪੁਲਿਸ ਨੇ ਨਾਕਾਬੰਦੀ ਕਰ ਕੇ ਆਉਣ-ਜਾਣ ਵਾਲੇ ਵਾਹਨਾਂ ਦੀ ਕੀਤੀ ਚੈਕਿੰਗ

ਅਜੀਤ ਡੈਸਕ 04-03-2026
ਨਰੋਟ ਜੈਮਲ ਸਿੰਘ, 3 ਮਾਰਚ (ਸ਼ਸ਼ੀ ਕੁਮਾਰ)-ਥਾਣਾ ਨਰੋਟ ਜੈਮਲ ਸਿੰਘ ਅਤੇ ਪੰਜਾਬ ਦੀ ਹੱਦ ਖ਼ਤਮ ਤੋਂ ਸ਼ੁਰੂ ਕਠੂਆ ਜ਼ਿਲ੍ਹਾ ਦਾ ਥਾਣਾ ਨਗਰੀ ਦਾ ਪਿੰਡ ਐਰਮਾਂ ਵਿਚ ਬੀਤੇ ਦੋ ਦਿਨ ਪਹਿਲਾਂ ਸਰਹੱਦੀ ਇਲਾਕੇ ਵਿਚ ਇਕ ਔਰਤ ਵਲੋਂ ਫ਼ੌਜ ਦੀ ਵਰਦੀ ਵਿਚ ਸ਼ੱਕੀ ਤਿੰਨ ਵਿਅਕਤੀ ਦੇਖੇ ਜਾਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ | ਜਿਸ ਨੂੰ ਲੈ ਕੇ ਪੰਜਾਬ ਪੁਲਿਸ ਅਤੇ ਬੈਲਟ ਵਨ ਫੋਰਸਾਂ ਵਲੋਂ ਸੰਯੁਕਤ ਰੂਪ ਨਾਲ ਇਲਾਕੇ ਵਿਚ ਆਉਣ ਜਾਣ ਵਾਲੇ ਵਾਹਨ ਚਾਲਕਾਂ ਅਤੇ ਅਣਪਛਾਤੇ ਵਿਅਕਤੀਆਂ ਦੀ ਗਹਿਰਾਈ ਨਾਲ ਜਾਂਚ ਪੜਤਾਲ ਸ਼ੁਰੂ ਕੀਤੀ ਜਾ ਰਹੀ | ਜਿਸ ਦੇ ਚਲਦੇ ਸਰਹੱਦੀ ਥਾਣਾ ਨਰੋਟ ਜੈਮਲ ਸਿੰਘ ਦੇ ਐਸ.ਐਚ.ਓ. ਕੁਲਦੀਪ ਰਾਜ ਨੇ ਆਪਣੇ ਥਾਣੇ ਦੇ ਕਰਮਚਾਰੀਆਂ ਨਾਲ ਮੀਟਿੰਗ ਕਰਕੇ ਸਰਹੱਦੀ ਇਲਾਕੇ ਤੋਂ ਆਉਣ ਜਾਣ ਵਾਲੇ ਥਾਵਾਂ 'ਤੇ ਨਾਕਾਬੰਦੀ ਕਰਨ ਦੇ ਨਿਰਦੇਸ਼ ਦਿੱਤੇ ਅਤੇ ਆਪ ਵੀ ਪੁਲਿਸ ਕਰਮਚਾਰੀਆਂ ਦੀ ਟੁੱਕੜੀ ਨਾਲ ਸਰਹੱਦ ਤੋਂ ਆਉਣ ਵਾਲੇ ਮੁੱਖ ਅੱਡਾ ਨਰੋਟ ਜੈਮਲ ਸਿੰਘ ਵਿਖੇ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਾਹਨ ਚਾਲਕਾਂ ਅਤੇ ਸ਼ੱਕੀ ਵਿਅਕਤੀਆਂ ਦੀ ਗਹਿਰਾਈ ਨਾਲ ਜਾਂਚ ਪੜਤਾਲ ਕੀਤੀ | ਐਸ.ਐਚ.ਓ. ਕੁਲਦੀਪ ਰਾਜ ਨੇ ਦੱਸਿਆ ਕਿ ਐਸ.ਐਸ.ਪੀ. ਪਠਾਨਕੋਟ ਦਲਜਿੰਦਰਜੀਤ ਸਿੰਘ ਢਿੱਲੋਂ ਦੇ ਨਿਰਦੇਸ਼ਾਂ ਹੇਠ ਜ਼ਿਲੇ੍ਹ ਦੇ ਸਾਰੇ ਐਸ.ਐਚ.ਓ. ਅਤੇ ਜ਼ਿਲੇ੍ਹ ਦੇ ਅੰਦਰ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕਰਨ ਵਾਲੀਆਂ ਪੁਲਿਸ ਪਾਰਟੀਆਂ ਨੂੰ ਨਿਰਦੇਸ਼ ਅਨੁਸਾਰ ਸਰਹੱਦੀ ਥਾਣਾ ਨਰੋਟ ਜੈਮਲ ਸਿੰਘ ਪੁਲਿਸ ਨੇ ਰਾਤ ਨੂੰ ਨਾਕਾ ਲਗਾਇਆ ਅਤੇ ਉੱਥੋਂ ਲੰਘਣ ਵਾਲੇ ਹਰੇਕ ਵਾਹਨ ਦੀ ਚੰਗੀ ਤਰ੍ਹਾਂ ਜਾਂਚ ਕੀਤੀ | ਜਿਸ 'ਤੇ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਨੂੰ ਰੋਕਿਆ ਗਿਆ ਅਤੇ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ | ਐਸ.ਐਚ.ਓ. ਕੁਲਦੀਪ ਰਾਜ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਦੇ ਨਾਲ-ਨਾਲ ਆਪਣੀ ਪਹਿਚਾਣ ਪੱਤਰ ਜ਼ਰੂਰ ਨਾਲ ਰੱਖਣ ਅਤੇ ਆਪਣੇ ਆਸ-ਪਾਸ ਰਹਿੰਦੇ ਅਣਪਛਾਤੇ ਵਿਅਕਤੀਆਂ ਦੀ ਸੂਚਨਾ ਪੁਲਿਸ ਨੂੰ ਜ਼ਰੂਰ ਦੇਣ |
ਪਿਛਲੀ ਖ਼ਬਰ ਕੈਨੇਡਾ ਟੀ-20 ਵਿਸ਼ਵ ਕੱਪ ਦੇ ਕਪਤਾਨ ਦਿਲਪ੍ਰੀਤ ਸਿੰਘ ਬਾਜਵਾ ਦਾ ਕੀਤਾ ਸਨਮਾਨ ਅਗਲੀ ਖ਼ਬਰ ਪਠਾਨਕੋਟ ਪੁਲਿਸ ਨੇ ਹੋਲੀ ਦੇ ਤਿਉਹਾਰ ਨੂੰ ਲੈ ਕੇ ਵਧਾਈ ਸੁਰੱਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।