08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਐੱਸ.ਜੀ.ਐੱਸ.ਐੱਸ. ਕਲਾਨੌਰ ਤੇ ਬੀ.ਡੀ.ਐੱਸ. ਗੁਰਦਾਸਪੁਰ ਵਲੋਂ ਬਖਸ਼ੀਵਾਲ 'ਚ ਖੂਨਦਾਨ ਕੈਂਪ <br/>

ਅਜੀਤ ਡੈਸਕ 08-03-2026
ਕਲਾਨੌਰ, 7 ਮਾਰਚ (ਪੁਰੇਵਾਲ)- ਸਮਾਜ ਸੇਵਾ ਤੇ ਖੂਨਦਾਨ ਦੇ ਕਾਰਜਾਂ 'ਚ ਆਪਣਾ ਯੋਗਦਾਨ ਪਾਉਂਦੀਆਂ ਆ ਰਹੀਆਂ ਸਮਾਜਸੇਵਾ ਸੰਸਥਾਵਾਂ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਤੇ ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ ਵਲੋਂ ਸ੍ਰੀ ਚੋਲਾ ਸਾਹਿਬ ਦੇ ਜੋੜ ਮੇਲੇ 'ਤੇ ਅੱਡਾ ਬਖਸ਼ੀਵਾਲ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ | ਕੈਂਪ 'ਚ 63 ਦਾਨੀਆਂ ਵਲੋਂ ਖੂਨਦਾਨ ਕੀਤਾ ਗਿਆ ਜਿਨ੍ਹਾਂ ਦਾ ਸੰਸਥਾਵਾਂ ਵਲੋਂ ਸਨਮਾਨ ਤੇ ਧੰਨਵਾਦ ਕੀਤਾ ਗਿਆ | ਪ੍ਰਬੰਧਕ ਸੁਖਵਿੰਦਰ ਸਿੰਘ ਮੱਲ੍ਹੀ, ਪਲਵਿੰਦਰ ਸਿੰਘ ਮਾਹਲ, ਸੁਰਿੰਦਰਪਾਲ ਸੋਨੂੰ ਮੱਲ੍ਹੀ, ਹਰਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਸੰਸਥਾਵਾਂ ਪਿਛਲੇ ਲੰਮੇਂ ਸਮੇਂ ਤੋਂ ਖੇਤਰ 'ਚ ਖੂਨਦਾਨ ਕੈਂਪ ਲਗਾਉਣ, ਲੋੜਵੰਦਾਂ ਨੂੰ ਖੂਨ ਮੁਹੱਈਆ ਕਰਾਉਣ ਸਮੇਤ ਸਮਾਜਸੇਵਾ ਦੇ ਕਾਰਜ ਕਰਦੀਆਂ ਆ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇਸ ਕਾਰਜ 'ਚ ਖੂਨਦਾਨ ਕਰ ਕੇ ਹਿੱਸਾ ਪਾਉਣ ਵਾਲੇ 63 ਦਾਨੀਆਂ ਦੇ ਸਦਾ ਰਿਣੀ ਰਹਿਣਗੇ | ਕੈਂਪ 'ਚ ਸਤਨਾਮ ਸਿੰਘ ਬਖਸ਼ੀਵਾਲ, ਮਨੀ ਅਟਾਰੀ ਸਰਪੰਚ, ਜਗਜੀਤ ਸਿੰਘ ਭਿਖਾਰੀਵਾਲ ਸਰਪੰਚ, ਹਰਮਨਪ੍ਰੀਤ ਸਿੰਘ, ਗੁਰਬੀਰ ਸਿੰਘ ਕਾਹਲੋਂ, ਬੰਧਨਦੀਪ ਸਿੰਘ, ਸਤਨਾਮ ਸਿੰਘ ਫੌਜੀ, ਵਰਿੰਦਰ ਸਿੰਘ, ਧਰਮ ਸਿੰਘ ਸਮੇਤ ਹੋਰ ਸਮਾਜਸੇਵਕ ਵੀ ਹਾਜ਼ਰ ਰਹੇ |

ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਤੋਂ ਕਰਤਾਰਪੁਰ ਲਾਂਘੇ ਤੱਕ 16ਵੇਂ ਮਹਾਨ ਨਗਰ ਕੀਰਤਨ ਦਾ ਥਾਂ-ਥਾਂ ਭਰਵਾਂ ਸਵਾਗਤ ਅਗਲੀ ਖ਼ਬਰ ਗੁਰਦਾਸਪੁਰ ਸ਼ਹਿਰ ਦੀਆਂ 12 ਮੁੱਖ ਸੜਕਾਂ ਦੇ ਨਵੀਨੀਕਰਨ 'ਤੇ 34 ਕਰੋੜ ਖਰਚ ਕੀਤੇ ਜਾਣਗੇ-ਰਮਨ ਬਹਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।