09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਗੁਰਦੁਆਰਾ ਰੱਕੜ ਸਾਹਿਬ ਮੁਸਤਰਾਪੁਰ ਦੇ ਸਾਲਾਨਾ ਛਿੰਝ ਮੇਲੇ 'ਚ ਓਪਨ ਕਬੱਡੀ ਬਾਬਾ ਸ਼ਿਵ ਸਿੰਘ ਕਲੱਬ ਨੇ ਜਿੱਤੀ

ਅਜੀਤ ਡੈਸਕ 08-03-2026
ਵਡਾਲਾ ਬਾਂਗਰ, 7 ਮਾਰਚ (ਭੁੰਬਲੀ)- ਪਿੰਡ ਮੁਸਤਰਾਪੁਰ ਦੀ ਸਮੂਹ ਸਾਧ ਸੰਗਤ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਵਸਤਰ ਮੇਲਾ ਸ੍ਰੀ ਚੋਲਾ ਸਾਹਿਬ ਦੀ ਸਾਲਾਨਾ ਯਾਦ 'ਚ ਛਿੰਝ ਮੇਲਾ ਕਰਵਾਇਆ ਗਿਆ | ਪਹਿਲਾਂ ਗੁਰਦੁਆਰਾ ਸੰਗਤਸਰ ਰੱਕੜ ਸਾਹਿਬ ਮੁਸਤਰਾਪੁਰ ਵਿਖੇ ਚੱਲ ਰਹੇ ਲੜੀਵਾਰ ਪਾਠਾਂ ਦੀ ਸਮਾਪਤੀ ਦੇ ਭੋਗ ਪਾਏ ਗਏ | ਉਪਰੰਤ ਪਹੁੰਚੇ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਆਈਆਂ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ | ਫਿਰ ਪ੍ਰਬੰਧਕਾਂ ਵਲੋਂ ਛਿੰਝ ਦਾ ਅਖਾੜਾ ਲਗਾਇਆ ਗਿਆ | ਓਪਨ ਕਬੱਡੀ ਟੀਮਾਂ ਦਾ ਫਾਈਨਲ ਮੈਚ ਬਾਬਾ ਬੁੱਢਾ ਜੀ ਕਬੱਡੀ ਕਲੱਬ ਸ਼ਿਕਾਰ ਮਾਛੀਆਂ ਤੇ ਬਾਬਾ ਸ਼ਿਵ ਸਿੰਘ ਕਬੱਡੀ ਕਲੱਬ ਬੋਹੜੀ ਸਾਹਿਬ ਦੀਆਂ ਟੀਮਾਂ ਦਰਮਿਆਨ ਹੋਇਆ | ਇਸ ਮੈਚ ਵਿਚ ਬਾਬਾ ਸ਼ਿਵ ਬੋਹੜੀ ਸਾਹਿਬ ਵਾਲਿਆਂ ਦੇ ਕਬੱਡੀ ਕਲੱਬ ਵਾਲੀ ਟੀਮ 2 ਅੰਕਾਂ ਨਾਲ ਜੇਤੂ ਰਹੀ | ਮੇਲਾ ਕਮੇਟੀ ਵਲੋਂ ਆਏ ਖਿਡਾਰੀਆਂ ਨੂੰ ਪਾਰੀ ਇਨਾਮ ਦੇ ਕੇ ਨਿਵਾਜਿਆ ਗਿਆ | ਮੇਲੇ 'ਚ ਰੈਫ਼ਰੀ ਦੀ ਭੂਮਿਕਾ ਡੀ.ਪੀ.ਈ. ਸਿਮਰਤ ਸਿੰਘ ਤੇ ਮਨਦੀਪ ਸਿੰਘ ਵਡਾਲਾ ਬਾਂਗਰ ਨੇ ਬਾਖ਼ੂਬੀ ਨਿਭਾਈ ਜਦਕਿ ਸਟੇਜ ਸੈਕਟਰੀ ਦਾ ਕੰਮ ਪ੍ਰਧਾਨ ਜਸਬੀਰ ਸਿੰਘ ਮਾਲੋਗਿੱਲ ਤੇ ਪ੍ਰਸਿੱਧ ਕੁਮੈਂਟੇਟਰ ਵਿਸ਼ਾਲ ਦੀ ਭੂਮਿਕਾ ਵੀ ਸਲਾਹੁਣਯੋਗ ਸੀ | ਇਸ ਸਾਲਾਨਾ ਛਿੰਝ ਤੇ ਜੋੜ ਮੇਲੇ ਨੂੰ ਸਫ਼ਲਤਾਪੂਰਵਕ ਨੇਪਰੇ ਚੜ੍ਹਾਉਣ ਵਿਚ ਸਰਪੰਚ ਸਾਹਿਬ ਸਿੰਘ ਮੁਸਤਰਾਪੁਰ, ਗੁਰਮੇਲ ਸਿੰਘ ਢਿੱਲੋਂ, ਹਰਪ੍ਰੀਤ ਸਿੰਘ ਪਨੂੰ, ਰਾਜਬੀਰ ਸਿੰਘ ਖੈਹਿਰਾ, ਪਰਮਜੀਤ ਸਿੰਘ ਪੰਮਾ ਢਿੱਲੋਂ, ਮਾ. ਸਿਮਰਤ ਸਿੰਘ, ਬਿਕਰਮਜੀਤ ਸਿੰਘ ਘੁੰਮਣ, ਜਗਜੀਤ ਸਿੰਘ ਪਨੂੰ, ਡਾ. ਰਾਜਬੀਰ ਸਿੰਘ, ਮਲੂਕ ਸਿੰਘ, ਸੇਵਾਦਾਰ ਗੁਰਮੇਲ ਸਿੰਘ, ਸਤਨਾਮ ਸਿੰਘ ਮੰਗਾ ਵਲੇਟ, ਸਮੇਤ ਪਿੰਡ ਦੇ ਹੋਰ ਸੇਵਾਦਾਰਾਂ ਤੇ ਪ੍ਰਬੰਧਕਾਂ ਦਾ ਵਿਸ਼ੇਸ਼ ਯੋਗਦਾਨ ਰਿਹਾ |
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਅਗਲੀ ਖ਼ਬਰ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਿਖੇ ਨਵੇਂ ਦਾਖਲ ਵਿਦਿਆਰਥੀਆਂ ਸਬੰਧੀ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।