24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸਵਾਮੀ ਸਵਤੰਤਰਾਨੰਦ ਮੈਮੋਰੀਅਲ ਕਾਲਜ ਦੇ ਪੈਰਾ ਮੈਡੀਕਲ ਵਿਦਿਆਰਥੀਆਂ ਨੇ ਕਿਰਨ ਹਸਪਤਾਲ ਦਾ ਕੀਤਾ ਦੌਰਾ

ਅਜੀਤ ਡੈਸਕ 29-03-2026
ਦੀਨਾਨਗਰ, 28 ਮਾਰਚ (ਸੋਢੀ/ਘੁੰਮਣ/ਸ਼ਰਮਾ)- ਸਵਾਮੀ ਸਵਤੰਤਰਾ ਨੰਦ ਮੈਮੋਰੀਅਲ ਕਾਲਜ ਦੀਨਾਨਗਰ ਦੇ ਪਿ੍ੰਸੀਪਲ ਡਾ: ਆਰ.ਕੇ. ਤੁਲੀ ਦੇ ਸਹਿਯੋਗ ਨਾਲ ਪੈਰਾਮੈਡੀਕਲ ਸਾਇੰਸਜ਼ ਖ਼ਾਸ ਕਰਕੇ ਬੀ.ਐਸ.ਸੀ. (ਰੇਡੀਓਲੋਜੀ), ਬੀ.ਐਸ.ਸੀ. (ਓ.ਟੀ.) ਤੇ ਬੀ.ਐਸ.ਸੀ. (ਐਮ.ਐਲ.ਐਸ.) ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਵਿਹਾਰਕ ਸਿਖਲਾਈ ਪ੍ਰਦਾਨ ਕਰਨ ਲਈ ਕਿਰਨ ਹਸਪਤਾਲ ਦੀਨਾਨਗਰ ਦਾ ਦੌਰਾ ਕੀਤਾ ਗਿਆ | ਪ੍ਰੋ: ਜ਼ੀਨਤ ਨਜ਼ੀਰ, ਪ੍ਰੋ: ਤਮੰਨਾ ਤੇ ਪ੍ਰੋ: ਮਨਪ੍ਰੀਤ ਦੀ ਅਗਵਾਈ ਹੇਠ ਕਰਵਾਏ ਇਸ ਦੌਰੇ ਵਿਚ ਰੇਡੀਓਲੋਜੀ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਰੇਡੀਓਲੋਜੀ ਤੇ ਈਮੇਜਿੰਗ ਤਕਨੀਕਾਂ ਜਿਵੇਂ ਕਿ ਸੀਟੀ ਸਕੈਨ, ਐਕਸ-ਰੇ ਆਦਿ ਸਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਐਮ.ਐਲ.ਐਸ. ਤੇ ਓਟੀ ਵਿਸ਼ਿਆਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰਯੋਗਸ਼ਾਲਾਵਾਂ ਦੀ ਪੜਚੋਲ ਕੀਤੀ ਤੇ ਸੀ.ਬੀ.ਸੀ. ਤੇ ਹੇਮਾਟੋਲੋਜੀ ਭਾਗਾਂ ਦੇ ਅੰਦਰ ਪ੍ਰਕਿਰਿਆਵਾਂ ਦਾ ਅਧਿਐਨ ਵੀ ਕੀਤਾ | ਜਿਸ ਵਿਚ ਨਾੜੀ ਵਿਸ਼ਲੇਸ਼ਣ, ਇਲੈਕਟ੍ਰੋਲਾਈਟ ਟੈਸਟਿੰਗ ਤੇ ਥਾਇਰਾਇਡ ਹਾਰਮੋਨ ਟੈਸਟਿੰਗ ਸ਼ਾਮਿਲ ਸਨ |
ਪਿਛਲੀ ਖ਼ਬਰ ਦੀਨਾਨਗਰ ਸ਼ਹਿਰ ਨੂੰ ਇਕ ਹੋਰ ਆਮ ਆਦਮੀ ਕਲੀਨਿਕ ਮਿਲਿਆ ਅਗਲੀ ਖ਼ਬਰ ਪੰਜਾਬ ਬਚਾਓ ਰੈਲੀਆਂ 'ਚ ਇਕੱਠ ਸੂਬੇ 'ਚ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਆਉਣ 'ਤੇ ਮੋਹਰ : ਰਣਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।