ਡੇਰਾ ਬਾਬਾ ਨਾਨਕ, 30 ਮਾਰਚ (ਹੀਰਾ ਸਿੰਘ ਮਾਂਗਟ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਆਸ਼ਰਮ ਸ਼ਹਿਜ਼ਾਦਾ ਵਿਖੇ ਅੱਜ ਹਫ਼ਤਾਵਾਰੀ ਸਤਿਸੰਗ ਦਾ ਕੀਤਾ ਗਿਆ ਜਿਸ ਵਿਚ ਸਵਾਮੀ ਬਲਰਾਮ ਨੇ ਗੁਰੂ ਦੀ ਸੇਵਾ ਕਰਨ ਦੀ ਮਹੱਤਤਾ ਬਾਰੇ ਦੱਸਿਆ | ਉਨ੍ਹਾਂ ਕਿਹਾ ਕਿ ਹਰ ਮਨੁੱਖ ਦਾ ਪੂਰਾ ਜੀਵਨ ਉਨ੍ਹਾਂ ਦੇ ਕੰਮਾਂ ਅਤੇ ਉਨ੍ਹਾਂ ਦੇ ਫ਼ਲਦਾਇਕ ਕਰਮਾਂ 'ਤੇ ਅਧਾਰਤ ਹੁੰਦਾ ਹੈ | ਉਨ੍ਹਾਂ ਕਿਹਾ ਕਿ 3 ਤਰ੍ਹਾਂ ਦੇ ਕਰਮ ਦੱਸੇ ਗਏ ਹਨ ਸੰਚਿਤ, ਪ੍ਰਾਰਬਧ ਅਤੇ ਕਿ੍ਆਮਾਨ | ਵਰਤਮਾਨ ਵਿਚ ਅਸੀਂ ਜੋ ਕਰਮ ਕਰਦੇ ਹਾਂ ਉਹ ਕਿ੍ਆਮਾਨ ਕਰਮ ਹਨ, ਜੋ ਅਸੀਂ ਆਪਣੇ ਮਨ, ਬੁੱਧੀ ਤੇ ਚੇਤਨਾ ਦੇ ਪ੍ਰਭਾਵ ਹੇਠ ਕਰਦੇ ਹਾਂ | ਵਰਤਮਾਨ ਵਿਚ ਕੀਤੀਆਂ ਗਈਆਂ ਇਹ ਕਰਮ ਅਵਚੇਤਨ ਮਨ ਵਿਚ ਸੰਚਿਤਾ ਕਰਮ ਦੇ ਰੂਪ ਵਿਚ ਇਕੱਤਰ ਹੁੰਦੀਆਂ ਹਨ | ਕੁਦਰਤ ਖੁਦ ਨਿਰਧਾਰਤ ਕਰਦੀ ਹੈ ਕਿ ਹਰੇਕ ਕਰਮ ਕਦੋਂ, ਕਿੱਥੇ ਤੇ ਕਿਵੇਂ ਆਪਣੇ ਨਤੀਜੇ ਦੇਵੇਗਾ | ਉਨ੍ਹਾਂ ਕਿਹਾ ਕਿ ਆਪਣੀ ਅਧਿਆਤਮਿਕ ਸ਼ਕਤੀ ਅਤੇ ਕਿ੍ਪਾ ਦੁਆਰਾ, ਗੁਰੂ ਆਪਣੇ ਸ਼ਿਸ਼ ਨੂੰ ਜਨਮ ਤੇ ਮੌਤ ਤੋਂ ਪਾਰ ਜਾਣ ਦੇ ਰਸਤੇ 'ਤੇ ਅਗਵਾਈ ਕਰਦਾ ਹੈ | ਗੁਰੂ, ਇਸ ਬ੍ਰਹਮ ਮਾਰਗ 'ਤੇ ਅੱਗੇ ਵਧਦੇ ਸਮੇਂ ਆਉਣ ਵਾਲੀਆਂ ਰੁਕਾਵਟਾਂ ਤੇ ਕਠਿਨਾਈਆਂ ਨੂੰ ਆਪਣੇ ਸਿਰ ਲੈ ਕੇ, ਹਮੇਸ਼ਾ ਸੇਵਕ ਦੀ ਰੱਖਿਆ ਕਰਦਾ ਹੈ | ਸਵਾਮੀ ਬਲਰਾਮ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਆਪਣੇ ਝੂਠੇ ਅਹੰਕਾਰ ਨੂੰ ਤਿਆਗਦਾ ਹੈ, ਕਿਸੇ ਸਤਿਗੁਰੂ ਨੂੰ ਸਮਰਪਣ ਕਰਦਾ ਹੈ, ਉਸ ਦੇ ਦਰਸਾਏ ਮਾਰਗ 'ਤੇ ਚਲਦਾ ਹੈ ਤੇ ਉਸ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿਚ ਸ਼ਾਮਲ ਕਰ ਕੇ ਹਮੇਸ਼ਾ ਆਪਣੇ ਗੁਰੂ ਦੀ ਪਾਲਣਾ ਕਰਦਾ ਹੈ ਤਾਂ ਉਹ ਸੱਚ-ਮੁੱਚ ਆਪਣੇ ਗੁਰੂ ਦੀ ਸੇਵਾ ਦੇ ਸਾਰ ਨੂੰ ਸਮਝਦਾ ਹੈ | ਇਸ ਸਤਿਸੰਗ ਪ੍ਰੋਗਰਾਮ ਦੀ ਸਮਾਪਤੀ ਸਵਾਮੀ ਸੰਗਿਆਮਾਨੰਦ, ਰਾਜੇਸ਼ ਅਤੇ ਦਿਲਬਾਗ ਦੁਆਰਾ ਸਮੂਹਿਕ ਧਿਆਨ ਦੇ ਨਾਲ ਭਜਨਾਂ ਨਾਲ ਕੀਤੀ ਗਈ |