02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਜਥੇ. ਲੰਗਾਹ ਵਲੋਂ ਲਾਡੀ ਮਸੀਹ ਧਿਆਨਪੁਰ ਦੇ ਗ੍ਰਹਿ ਵਿਖੇ ਮੀਟਿੰਗ

ਅਜੀਤ ਡੈਸਕ 13-04-2026
ਧਿਆਨਪੁਰ, 12 ਅਪ੍ਰੈਲ (ਕੁਲਦੀਪ ਸਿੰਘ ਸੋਨੂੰ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਜਥੇ. ਸੁੱਚਾ ਸਿੰਘ ਲੰਗਾਹ ਵਲੋਂ ਇਸਾਈ ਭਾਈਚਾਰੇ ਨੂੰ ਪਾਰਟੀ ਨਾਲ ਜੋੜ ਕੇ ਪਾਰਟੀ ਦੀ ਮਜ਼ਬੂਤੀ ਲਈ ਧਿਆਨਪੁਰ ਵਿਚ ਮੈਂਬਰ ਪੰਚਾਇਤ ਲਾਡੀ ਮਸੀਹ ਦੇ ਘਰ ਇਕ ਭਰਵੀਂ ਮੀਟਿੰਗ ਰੱਖੀ ਗਈ | ਇਸ ਮੌਕੇ ਜਥੇ. ਲੰਗਾਹ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਤਗੜਾ ਕਰਨ ਲਈ ਮਸੀਹ ਭਾਈਚਾਰਾ ਵੱਡਾ ਰੋਲ ਅਦਾ ਕਰੇਗਾ | ਉਨ੍ਹਾਂ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ ਸਮੇਤ ਪੂਰੇ ਪੰਜਾਬ ਦਾ ਮਸੀਹ ਭਾਈਚਾਰਾ ਸ੍ਰੋਮਣੀ ਅਕਾਲੀ ਦਲ ਬਾਦਲ ਨਾਲ ਚੱਟਾਂਨ ਵਾਗੂੰ ਖੜਾ ਹੈ, ਜਿਸ ਕਰ ਕੇ 2027 ਵਿਚ ਸ੍ਰੋਮਣੀ ਅਕਾਲੀ ਦਲ ਬਾਦਲ ਸਰਕਾਰ ਬਣਾਏਗਾ | ਇਸ ਸਮੇਂ ਜਥੇ. ਕੁਲਜੀਤ ਸਿੰਘ ਮਝੈਲ ਸਿੰਘ ਸੰਗਤੂਵਾਲ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਮਸੀਹ ਭਾਈਚਾਰਾ ਜਿਸ ਵੀ ਪਾਰਟੀ ਦੇ ਸਮਰਥਨ ਵਿਚ ਡੱਟ ਕੇ ਖੜਾ ਹੋ ਜਾਂਦਾ ਹੈ, ਉਸ ਪਾਰਟੀ ਦੀ ਸਰਕਾਰ ਬਣਾਉਣ ਤੋਂ ਕੋਈ ਵੀ ਨੂੰ ਰੋਕ ਨਹੀਂ ਸਕਦਾ | ਉਨ੍ਹਾਂ ਕਿਹਾ ਕਿ ਜਥੇ. ਸੁੱਚਾ ਸਿੰਘ ਲੰਗਾਹ ਅਤੇ ਉਨ੍ਹਾਂ ਦੇ ਹੋਣਹਾਰ ਪੁੱਤਰ ਹਲਕਾ ਡੇਰਾ ਬਾਬਾ ਨਾਨਕ ਦੇ ਸੇਵਾਦਾਰ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਵਲੋ ਮਸੀਹ ਭਾਈਚਾਰੇ ਨੂੰ ਆਪਣੇ ਗਲਵੱਕੜੀ ਵਿਚ ਲੈ ਕੇ ਉਨ੍ਹਾਂ ਦਾ ਵਿਸਵਾਸ ਜਿੱਤਿਆ ਜਾ ਰਿਹਾ ਹੈ | ਇਸ ਸਮੇਂ ਪੀ. ਏ. ਤੇਜਬੀਰ ਸਿੰਘ ਦਿਓਲ, ਜ਼ਿਲ੍ਹਾ ਯੂਥ ਪ੍ਰਧਾਨ ਜਗਰੂਪ ਸਿੰਘ ਸ਼ਾਹਪੁਰ ਜਾਜਨ, ਬਲਾਕ ਪ੍ਰਧਾਨ ਗੁਰਦੇਵ ਸਿੰਘ ਧਾਰੋਵਾਲੀ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਢਿਲੋਂ, ਡਾ. ਬਲਹਾਜ ਸਿੰਘ ਕੋਟਲੀ, ਜਗੀਰ ਮਸੀਹ ਪੱਖੋਕੇ, ਵਿਲੀਅਮ ਮਸੀਹ ਬੱਬੂ ਸ਼ਾਹਪੁਰ, ਅਸ਼ੋਕ ਮਾਹਲਾ ਕਲਾਨੌਰ, ਤਰਸੇਮ ਸਿੰਘ ਸਰਪੰਚ ਬਸਤੀ ਬਾਜੀਗਰ, ਕਸ਼ਮੀਰ ਲਾਲ ਢੋਲੀ ਬਸਤੀ ਬਾਜੀਗਰ, ਬਾਉ ਸੁਭਾਸ਼ ਚੰਦਰ ਧਿਆਨਪੁਰ, ਕਾਕਾ ਮਸੀਹ ਧਿਆਨਪੁਰ, ਡਾ. ਕਮਲਜੀਤ ਸਿੰਘ ਉਦੋਵਾਲੀ, ਨਵਜੀਤ ਸਿੰਘ ਉਦੋਵਾਲੀ, ਜਥੇ. ਬਲਕਾਰ ਸਿੰਘ ਚੈਨੇਵਾਲ, ਸਰਪੰਚ ਹਰਜਿੰਦਰ ਸਿੰਘ ਗਿੱਲਾਂਵਾਲੀ, ਯੂਥ ਆਗੂ ਅਮਨਦੀਪ ਸਿੰਘ ਗਿਲਾਂਵਾਲੀ, ਤੇਗਬੀਰ ਸਿੰਘ ਡੇਰਾ ਪਠਾਣਾਂ, ਤੇਜਿੰਦਰਵੀਰ ਸਿੰਘ ਯੂ.ਕੇ., ਸਰਪੰਚ ਗੁਰਦਿਆਲ ਸਿੰਘ ਰਾਏਮਲ, ਜਥੇ. ਅਮਰਜੀਤ ਸਿੰਘ ਦੇਰੜ, ਜਥੇ. ਬਲਵਿੰਦਰ ਸਿੰਘ ਗਾਜੀਨੰਗਲ, ਸਰਪੰਚ ਧਰਮਿੰਦਰ ਸਿੰਘ ਬੱਬਾ, ਦੀਦਾਰ ਸਿੰਘ ਰਾਏਚੱਕ, ਸੁਖਵਿੰਦਰ ਸਿੰਘ ਗਿਲਾਂਵਾਲੀ, ਸਮਸ਼ੇਰ ਸਿੰਘ ਗਿੱਲਾਂਵਾਲੀ, ਗੁਰਪ੍ਰੀਤ ਸਿੰਘ ਸੂਬੇਦਾਰ ਗਿਲਾਂਵਾਲੀ, ਕਸ਼ਮੀਰੀ ਲਾਲ ਲਾਲਪੁਰ, ਸਰਪੰਚ ਮੱਖਣ ਸਿੰਘ ਬਸੰਤਕੋਟ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇ ਕੇ ਸਰਕਾਰ ਫੜੇ ਕਿਸਾਨਾਂ ਦੀ ਬਾਂਹ- ਆਗੂ ਅਗਲੀ ਖ਼ਬਰ ਪੁਨੀਤਪਾਲ ਸਿੰਘ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ 'ਚ ਕਾਂਸੇ ਦਾ ਤਮਗਾ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।