02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ

ਅਜੀਤ ਡੈਸਕ 13-04-2026
ਧਾਰੀਵਾਲ, 12 ਅਪ੍ਰੈਲ (ਜੇਮਸ ਨਾਹਰ)-ਗੁਰੂ ਕਲਗੀਧਰ ਫਾਊਾਡੇਸਨ (ਰਜਿ:) ਪਿੰਡ ਫੱਜੂਪੁਰ, ਫੱਤੇਨੰਗਲ, ਲੇਹਲ (ਧਾਰੀਵਾਲ) ਅਤੇ ਇਲਾਕਾ ਨਿਵਾਸੀਆਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ 18ਵਾਂ ਸਾਲਾਨਾ ਗੁਰਮਤਿ ਸਮਾਗਮ ਬੜੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਭਾਈ ਪ੍ਰਸ਼ੋਤਮ ਸਿੰਘ, ਭਾਈ ਨਰਿੰਦਰਜੀਤ ਸਿੰਘ ਲੇਹਲ, ਇਕਬਾਲ ਸਿੰਘ ਲੱਕੀ, ਭਾਈ ਗੁਰਦੇਵ ਸਿੰਘ, ਡਾ. ਬਿਕਰਮਜੀਤ ਸਿੰਘ, ਸਚਿਨਦੀਪ ਸਿੰਘ ਲੇਹਲ, ਪਲਵਿੰਦਰ ਸਿੰਘ ਲੱਕੀ, ਸ਼ਮਸ਼ੇਰ ਸਿੰਘ ਲੇਹਲ ਨੇ ਦੱਸਿਆ ਕਿ 13 ਅਪ੍ਰੈਲ ਨੂੰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਧਾਰੀਵਾਲ ਵਲੋਂ ਸਮਾਂ 5:45 ਤੋਂ 7 ਵਜੇ ਤੱਕ ਸੰਗਤੀ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਜਾਣਗੇ, ਇਸ ਤੋਂ ਇਲਾਵਾ 13 ਅਪ੍ਰੈਲ ਨੂੰ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਮੰਜੀ ਸਾਹਿਬ ਵਾਲੇ 8:30 ਤੋਂ 9:30 ਤੱਕ ਸੰਗਤਾਂ ਨਾਲ ਬਚਨਾਂ ਦੀ ਸਾਂਝ ਪਾਉਣਗੇ ਅਤੇ ਭਾਈ ਮਨਦੀਪ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ 9.30 ਤੋਂ 10:30 ਕੀਰਤਨ ਕਰਨਗੇ ਅਤੇ 14 ਅਪ੍ਰੈਲ ਨੂੰ ਭਾਈ ਗੁਰਜੰਟ ਸਿੰਘ ਲੇਹਲ 7 ਤੋਂ 7:30 ਤੱਕ ਅਤੇ ਨਿਸ਼ਕਾਮ ਕੀਰਤਨੀ ਜਥਾ ਗੁਰਦਾਸਪੁਰ ਬੱਬਰੀ ਵਲੋਂ 7:30 ਤੋਂ 11 ਵਜੇ ਤੱਕ ਕੀਰਤਨ ਕੀਤਾ ਜਾਵੇਗਾ | ਇਹ ਸਮਾਗਮ ਪਿੰਡ ਲੇਹਲ ਦੇ ਸਰਕਾਰੀ ਸਕੂਲ ਵਿਖੇ ਹੋਵੇਗਾ |
ਪਿਛਲੀ ਖ਼ਬਰ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਚੌੜਾ ਖੁਰਦ ਦੇ ਬੱਚਿਆਂ ਨੂੰ ਬਾਬਾ ਨਾਮਦੇਵ ਵਲੋਂ ਆਸ਼ੀਰਵਾਦ ਅਗਲੀ ਖ਼ਬਰ 'ਦੀ ਵਾਰ ਜ਼ਿੰਮ' 'ਚ ਪਾਵਰ ਲਿਫਟਿੰਗ ਮੁਕਾਬਲੇ ਦੇ ਜੇਤੂਆਂ ਦਾ ਠੇਕੇਦਾਰ ਮੌੜ ਤੇ ਕਾਹਲੋਂ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।