23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸਰਕਾਰ ਦੀਆਂ ਹਦਾਇਤਾਂ 'ਤੇ ਮੰਡੀਆਂ 'ਚ ਕਿਸਾਨਾਂ ਦੀ ਕਣਕ ਦੀ ਖਰੀਦ ਦੇ ਯੋਗ ਪ੍ਰਬੰਧ-ਚੇਅ. ਬਾਠ ਝੰਗੀ <br/>

ਅਜੀਤ ਡੈਸਕ 19-04-2026
ਕਲਾਨੌਰ, 18 ਅਪ੍ਰੈਲ (ਪੁਰੇਵਾਲ)- ਵਿਰਾਸਤ ਸੇਵਾ ਸੰਗਠਨ ਦੇ ਜ਼ਿਲ੍ਹਾ ਇੰਚਾਰਜ ਤੇ ਮਾਰਕਿਟ ਕਮੇਟੀ ਕਲਾਨੌਰ ਦੇ ਚੇਅਰਮੈਨ ਸ: ਰਣਜੇਤ ਸਿੰਘ ਬਾਠ ਝੰਗੀ ਵਲੋਂ ਦਫ਼ਤਰ 'ਚ ਵੱਖ-ਵੱਖ ਖੇਤਰਾਂ ਦੇ ਵਰਕਰਾਂ ਦੀਆਂ ਮੁਸ਼ਕਿਲਾਂ ਸੁਣਨ ਉਪਰੰਤ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਇਕ ਅਜਿਹੀ ਸਰਕਾਰ ਹੈ, ਜਿਸ ਵਲੋਂ ਸੂਬੇ ਦੇ ਹਿੱਤ 'ਚ ਜੋ ਵੀ ਵਾਅਦੇ ਕੀਤੇ ਅਤੇ ਫ਼ੈਸਲੇ ਲਏ ਹਨ, ਉਹ ਬੇਬਾਕੀ ਤੇ ਦਲੇਰੀ ਨਾਲ ਲਏ ਹਨ, ਜਿਸ ਦੀ ਚਾਰ-ਚੁਫ਼ੇਰੇ ਸ਼ਾਲਾਘਾ ਹੋ ਰਹੀ ਹੈ ਅਤੇ ਹੁਣ ਕਣਕ ਦੇ ਸੀਜ਼ਨ ਦੌਰਾਨ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਮੰਡੀਆਂ 'ਚ ਕਿਸਾਨਾਂ ਦੀ ਕਣਕ ਦੀ ਖ਼ਰੀਦ ਦੇ ਯੋਗ ਪ੍ਰਬੰਧ ਕੀਤੇ ਗਏ ਹਨ | ਚੇਅ. ਬਾਠ ਝੰਗੀ ਨੇ ਕਿਹਾ ਕਿ ਕਿਸਾਨ ਕਿਸੇ ਵੀ ਪ੍ਰੇਸ਼ਾਨੀ ਤੋਂ ਬਚਣ ਲਈ ਨਿਰਧਾਰਿਤ ਮਾਪਦੰਡਾਂ ਤਹਿਤ ਕਣਕ ਮੰਡੀਆਂ 'ਚ ਲੈ ਕੇ ਆਉਣ | ਇਸ ਮੌਕੇ ਪ੍ਰਧਾਨ ਹਰਦੇਵ ਸਿੰਘ ਹਰੂਵਾਲ, ਪ੍ਰਧਾਨ ਸਤਨਾਮ ਸਿੰਘ ਬਾਜਵਾ, ਗੁਰਵਿੰਦਰ ਸਿੰਘ ਨਬੀਨਗਰ, ਗੁਰਪ੍ਰੀਤ ਸਿੰਘ ਨਬੀਨਗਰ, ਮਨਜੀਤ ਸਿੰਘ ਜਾਜਨਵਾਲੀਆ, ਜੁਝਾਰ ਸਿੰਘ, ਜੋਰਾਵਰ ਸਿੰਘ, ਰਿੰਕੂ ਬਾਜਵਾ, ਗੁਰਮੀਤ ਸਿੰਘ ਰੂੜਾ, ਇੰਦਰਜੀਤ ਸਿੰਘ ਕਿਲ੍ਹਾ, ਸੁਰਜੀਤ ਸਿੰਘ, ਸਾਬਾ ਬਾਠ, ਸਰਪੰਚ ਗੁਰਵਿੰਦਰ ਸਿੰਘ, ਬਲਜੀਤ ਸਿੰਘ ਦਿਓਲ ਸਮੇਤ ਹੋਰ ਮੁਹਤਬਰ ਵੀ ਹਾਜ਼ਰ ਰਹੇ |

ਪਿਛਲੀ ਖ਼ਬਰ ਮਨਦੀਪ ਸਿੰਘ ਰੰਗੜ ਨੰਗਲ ਦੀ ਅਗਵਾਈ ਹੇਠ ਬਲਾਕ ਸੰਮਤੀ ਮੈਂਬਰ ਬਲਜੀਤ ਕੌਰ ਮਡਿਆਲਾ ਦੇ ਗ੍ਰਹਿ ਵਿਖੇ ਮੀਟਿੰਗ <br/> ਅਗਲੀ ਖ਼ਬਰ ਡਾ. ਅੰਬੇਡਕਰ ਦੇ 135ਵੇਂ ਜਨਮ ਦਿਨ ਮੌਕੇ ਹਰਵਿੰਦਰਪਾਲ ਸਿੰਘ ਸ਼ਾਹਬਾਦ ਦਾ ਆਗਰਾ 'ਚ ਵਿਸ਼ੇਸ਼ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।