23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਕਣਕ ਖਰੀਦ ਮਾਪਦੰਡਾਂ 'ਚ ਢਿੱਲ ਦੇ ਕੇ ਮੋਦੀ ਸਰਕਾਰ ਕਿਸਾਨ ਹਿਤੈਸ਼ੀ ਬਣੀ-ਕੁਲਦੀਪ ਸਿੰਘ ਕਾਹਲੋਂ <br/>

ਅਜੀਤ ਡੈਸਕ 19-04-2026
ਬਟਾਲਾ, 18 ਅਪ੍ਰੈਲ (ਸਤਿੰਦਰ ਸਿੰਘ)- ਨਗਰ ਸੁਧਾਰ ਟਰੱਸਟ ਬਟਾਲਾ ਦੇ ਸਾਬਕਾ ਚੇਅਰਮੈਨ ਅਤੇ ਐੱਸ.ਐੱਸ.ਐੱਸ. ਬੋਰਡ ਦੇ ਸਾਬਕਾ ਮੈਂਬਰ ਸ: ਕੁਲਦੀਪ ਸਿੰਘ ਕਾਹਲੋਂ ਸਰਵਾਲੀ ਨੇ ਕੇਂਦਰ ਸਰਕਾਰ ਵਲੋਂ ਕਣਕ ਦੀ ਖਰੀਦ ਦੇ ਮਾਪਦੰਡਾਂ ਵਿਚ ਦਿੱਤੀ ਛੋਟ 'ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਹੈ | ਸ: ਕੁਲਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਬੇਮੌਸਮੀਂ ਬਰਸਾਤ, ਗੜ੍ਹੇਮਾਰੀ, ਝੱਖੜ ਕਾਰਨ ਨੁਕਸਾਨੀ ਗਈ ਕਣਕ ਦੀ ਖਰੀਦ ਮੌਕੇ ਮਾਪਦੰਡਾਂ 'ਚ ਕੇਂਦਰ ਵਲੋਂ ਢਿੱਲ ਦੇਣ ਨਾਲ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਕਿਸਾਨ ਹਿਤੈਸ਼ੀ ਬਣੀ ਹੈ | ਸ: ਕਾਹਲੋਂ ਨੇ ਕਿਹਾ ਕਿ ਇਸ ਢਿੱਲ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ | ਉਨ੍ਹਾਂ ਕਿਹਾ ਕਿ ਉਹ ਕੇਂਦਰ ਦੇ ਇਸ ਫ਼ੈਸਲੇ ਦਾ ਸਵਾਗਤ ਕਰਦੇ ਹਨ, ਜਿਸ ਤਹਿਤ ਹੁਣ 15 ਫ਼ੀਸਦੀ ਟੁੱਟੇ ਤੇ ਸੁੰਘੜੇ ਦਾਣਿਆਂ ਦੀ ਵੀ ਸਮਰਥਣ ਮੁੱਲ 'ਤੇ ਖਰੀਦ ਹੋਵੇਗੀ | ਇਸ ਤੋਂ ਇਲਾਵਾ 70 ਫ਼ੀਸਦੀ ਬਦਰੰਗ ਦਾਣਿਆਂ ਦੀ ਖਰੀਦ ਨਾਲ ਵੀ ਕਿਸਾਨਾਂ ਨੂੰ ਕਾਫ਼ੀ ਹੱਦ ਤੱਕ ਕੁਦਰਤੀ ਕਰੋਪੀ ਦੀ ਮਾਰ ਤੋਂ ਰਾਹਤ ਮਿਲੇਗੀ |

ਪਿਛਲੀ ਖ਼ਬਰ ਸੈਂਟਰਲ ਕਾਲਜ ਘੁਮਾਣ ਦੀ ਜਮਾਤ ਬੀ.ਕਾਮ. ਦੇ ਨਤੀਜੇ ਸ਼ਾਨਦਾਰ ਰਹੇ <br/> ਅਗਲੀ ਖ਼ਬਰ ਹਾਦਸੇ 'ਚ ਦਾਦੀ-ਪੋਤੀ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।