24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਡਿਵਾਈਨ ਵਿਲ ਪਬਲਿਕ ਸਕੂਲ ਦੀ ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ <br/>

ਅਜੀਤ ਡੈਸਕ 19-04-2026
ਬਟਾਲਾ, 18 ਅਪ੍ਰੈਲ (ਸਤਿੰਦਰ ਸਿੰਘ)-ਡਿਵਾਈਨ ਵਿਲ ਪਬਲਿਕ ਸਕੂਲ ਬਟਾਲਾ ਦੀ ਦਸਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ ਹੈ | ਇਸ ਸੰਬੰਧੀ ਪਿ੍ੰਸੀਪਲ ਕੁਲਬੀਰ ਕੌਰ ਨੇ ਦੱਸਿਆ ਕਿ 24 ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਸ ਵਿਚ ਮਨਰੂਪ ਕੌਰ ਨੇ 97.2 ਫੀਸਦੀ ਅੰਕਾਂ ਨਾਲ ਪਹਿਲਾ, ਨਵਲੀਨ ਕੌਰ ਨੇ 94.8 ਫੀਸਦੀ ਅੰਕਾਂ ਨਾਲ ਦੂਜਾ ਅਤੇ ਅਵਨੀਪ ਕੌਰ ਨੇ 93.4 ਫੀਸਦੀ ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ ਹੈ | ਇਸੇ ਤਰ੍ਹਾਂ ਹੀ ਦਸਵੀਂ ਕਲਾਸ ਦੇ ਗੁਰਸ਼ਰਨਦੀਪ ਕੋਰ ਨੇ 91.4 ਫੀਸਦੀ, ਮਨਮੀਤ ਕੌਰ 88.6 ਫੀਸਦੀ, ਅਭੀਜੋਤ ਸਿੰਘ 85.6 ਫੀਸਦੀ ਅੰਕ ਹਾਸਲ ਕਰ ਕੇ ਸਕੂਲ ਨਾਲ ਰੌਸ਼ਨ ਕੀਤਾ ਹੈ | ਪਿ੍ੰਸੀਪਲ ਕੁਲਬੀਰ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਵਲੋਂ ਵਿਸ਼ਿਆਂ ਵਿਚ ਉੱਤਮ ਅੰਕ ਹਾਸਲ ਕੀਤੇ ਹਨ | ਪੰਜਾਬੀ ਵਿਸ਼ੇ ਵਿਚ 5 ਵਿਦਿਆਰਥੀਆਂ ਨੇ 99 ਅੰਕ, ਸਮਾਜਿਕ ਸਿੱਖਿਆ ਵਿਚ ਮਨਰੂਪ ਕੌਰ ਨੇ 99 ਅੰਕ, ਸਾਇੰਸ ਵਿਚ ਵੀ ਮਨਰੂਪ ਕੌਰ 98 ਅੰਕ, ਹਿੰਦੀ ਵਿਚ ਗੁਰਸ਼ਰਨਦੀਪ ਕੌਰ ਨੇ 97 ਅੰਕ, ਗਣਿਤ ਵਿਸ਼ੇ ਵਿਚ ਮਨਰੂਪ ਕੌਰ ਨੇ 95 ਅੰਕ, ਅੰਗਰੇਜੀ ਵਿਚ ਗੁਰਸ਼ਰਨਦੀਪ ਕੌਰ ਨੇ 96 ਅੰਕ ਤੇ ਕੰਪਿਊਟਰ ਵਿਚ ਅਵਨੀਪ ਕੌਰ ਤੇ ਮਨਰੂਪ ਕੌਰ ਨੇ 95 ਅੰਕ ਪ੍ਰਾਪਤ ਕੀਤੇ ਹਨ | ਸਕੂਲ ਪ੍ਰਬੰਧਕ ਕਮੇਟੀ, ਪਿ੍ੰਸੀਪਲ ਕੁਲਬੀਰ ਕੌਰ ਤੇ ਅਧਿਆਪਕ ਸਟਾਫ ਵਲੋਂ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਮੂੰਹ ਮਿੱਠਾ ਕਰਵਾਇਆ |

ਪਿਛਲੀ ਖ਼ਬਰ ਆਰ.ਡੀ. ਖੋਸਲਾ ਸਕੂਲ ਵਿਖੇ ਵਿਸ਼ਵ ਵਿਰਾਸਤ ਦਿਵਸ ਮਨਾਇਆ <br/> ਅਗਲੀ ਖ਼ਬਰ ਬੇਰਿੰਗ ਕਾਲਜ ਬਟਾਲਾ ਦੇ ਰੈੱਡ ਰਿਬਨ ਅਤੇ ਸਹਾਰਾ ਕਲੱਬ ਨੇ ਖੂਨਦਾਨ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।