26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਬੱਲ ਬਾਵਾ ਵਿਖੇ ਬਾਬਾ ਮਹਾਂ ਦਾਸ ਦਾ ਦਿਹਾੜਾ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ <br/>

ਅਜੀਤ ਡੈਸਕ 19-04-2026
ਫਤਹਿਗੜ੍ਹ ਚੂੜੀਆਂ, 18 ਅਪ੍ਰੈਲ (ਐਮ.ਐਸ. ਫੁੱਲ)-ਪਿੰਡ ਬੱਲ ਬਾਵਾ ਦੇ ਪੁਰਾਤਨ ਮੰਦਰ ਬਾਬਾ ਮਹਾਂ ਦਾਸ ਵਿਖੇ ਵਿਸਾਖੀ ਦਾ ਤਿਓਹਾਰ ਨਾਲ ਸੰਬੰਧਿਤ ਕਾਰਜ਼ਕਾਰੀ ਕਮੇਟੀ ਠਾਕੁਰ ਦੁਆਰਾ ਬੱਲ ਬਾਵਾ ਦੇ ਸਰਪ੍ਰਸਤ ਰਾਜੇਸ਼ ਸਲਵਾਨ, ਪ੍ਰਧਾਨ ਰਜਿੰਦਰ ਕੁਮਾਰ ਸਲਵਾਨ, ਖਜ਼ਾਨਚੀ ਪਵਨ ਨਈਅਰ ਤੇ ਸਮੂਹ ਮੈਂਬਰਾਂ ਤੇ ਸੇਵਕਾਂ ਦੁਆਰਾ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ | ਮੇਲੇ ਦੌਰਾਨ ਰਜਿੰਦਰ ਕੁਮਾਰ ਸਲਵਾਨ ਪ੍ਰਧਾਨ ਮੰਦਰ ਕਮੇਟੀ ਨੇ ਹਾਜ਼ਰ ਪਤਵੰਤੇ ਸੱਜਣਾਂ, ਪਿੰਡ ਦੀ ਵਾਸੀਆਂ ਤੇ ਸਮੂਹ ਸੇਵਕਾਂ ਦਾ ਧੰਨਵਾਦ ਕੀਤਾ ਤੇ ਮੌਜੂਦ ਪੰਚ, ਸਰਪੰਚ ਤੇ ਪਿੰਡ ਦੀ ਸਮੂਹ ਸੰਗਤ ਨੂੰ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ ਗਈ | ਇਸ ਮੌਕੇ ਗਾਇਕ ਅਭੀ ਨੇ ਮਾਤਾ ਦੀਆਂ ਭੇਟਾਂ ਗਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ | ਮੇਲੇ ਵਿਚ ਵਿਸ਼ੇਸ਼ ਤੌਰ 'ਤੇ ਪਹੰੁਚੇ ਮਹਿਮਾਨ ਹਰਪ੍ਰਤਾਪ ਸਿੰਘ ਅਜਨਾਲਾ ਸਾਬਕਾ ਵਿਧਾਇਕ ਅਤੇ ਸੰਸਦੀ ਸਕੱਤਰ, ਅਮਰਪਾਲ ਸਿੰਘ ਬੋਨੀ ਅਜਨਾਲਾ, ਰਾਜੀਵ ਸ਼ਰਮਾ ਚੇਅਰਮੈਨ ਨਗਰ ਸੁਧਾਰ ਟਰੱਸਟ ਗੁਰਦਾਸਪੁਰ, 'ਆਪ' ਆਗੂ ਨਵੀਸ਼ ਨੰਦਾ ਛੱਬੀ, ਮਲਕੀਤ ਸਿੰਘ ਸਰਪੰਚ, ਸਰਪੰਚ ਸਚਿਨ ਬਾਠ ਛਿਛਰੇਵਾਲ ਨੂੰ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ਼ਸੀ ਡੋਗਰਾ, ਵਿਨੋਦ ਕੁਮਾਰ ਕੇਸ਼ਾ, ਭੁਸ਼ਣ ਜੋਸ਼ੀ, ਸੁਖਦੇਵ ਜੋਸ਼ੀ, ਅਨਿਲ ਨੇਬ, ਰਗੂ ਲਖਨਪਾਲ, ਅਯੋਧਿਆ ਜੋਸ਼ੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਚੱਢਾ ਖੰਡ ਮਿਲ ਕੀੜੀ ਅਫਗਾਨਾ ਵਿਖੇ ਸੁਰੱਖਿਆ ਸੰਬੰਧੀ ਅਭਿਆਸ ਕਰਵਾਇਆ <br/> ਅਗਲੀ ਖ਼ਬਰ ਜਤਿੰਦਰ ਕੌਰ ਰੰਧਾਵਾ ਤੇ ਉਦੇਵੀਰ ਸਿੰਘ ਰੰਧਾਵਾ ਨੇ ਪਿੰਡਾਂ 'ਚ ਕਾਂਗਰਸੀ ਵਰਕਰਾਂ ਨਾਲ ਕੀਤੀ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।