30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਰਾਜਪਾਲ ਗੁਲਾਬ ਚੰਦ ਕਟਾਰੀਆ ਸਕੂਲੀ ਵਿਦਿਆਰਥੀਆਂ ਨੰੂ ਮਿਲੇ <br/>

ਅਜੀਤ ਡੈਸਕ 19-04-2026
ਸ਼ਾਹਪੁਰ ਕੰਢੀ, 18 ਅਪ੍ਰੈਲ (ਰਣਜੀਤ ਸਿੰਘ)- ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਸ਼ਾਹਪੁਰ ਕੰਢੀ ਦੌਰੇ ਦੌਰਾਨ ਪ੍ਰੈਜੀਟੇਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੰੂ ਮਿਲੇ | ਵਿਦਿਆਰਥੀਆਂ ਨੇ ਉਨ੍ਹਾਂ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਜੀ ਆਇਆਂ ਕਿਹਾ | ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਨੇ ਮਿਊਜ਼ਿਕ ਕਲੱਬ ਦੇ ਪ੍ਰਧਾਨ ਕੁਮਾਰ ਸ਼ਾਨੰੂ ਵਲੋਂ ਤਿਆਰ ਕੀਤਾ ਵੰਦੇ ਮਾਤਰਮ ਗੀਤ ਗਾ ਕੇ ਕੀਤੀ ਤੇ ਪ੍ਰੋਗਰਾਮ ਦੀ ਸਮਾਪਤੀ ਮੌਕੇ ਰਾਸ਼ਟਰੀ ਗੀਤ ਗਾਇਆ | ਰਾਜਪਾਲ ਨੇ ਵਿਦਿਆਰਥੀਆਂ ਦੀ ਪ੍ਰਸੰਸਾ ਕੀਤੀ ਤੇ ਵੰਦੇ ਮਾਤਰਮ ਤੇ ਰਾਸ਼ਟਰੀ ਗੀਤ ਗਾਉਣ ਲਈ ਧੰਨਵਾਦ ਕਰਦਿਆਂ ਸਨਮਾਨਿਤ ਕੀਤਾ | ਇਸ ਮੌਕੇ ਚੇਅਰਪਰਸਨ ਰੇਣੂ ਸ਼ਰਮਾ, ਪ੍ਰਧਾਨ ਦਵਿੰਦਰ ਸ਼ਰਮਾ, ਉਪ ਚੇਅਰਪਰਸਨ ਨਵਿੱਦਤਾ ਸੰਧੂ, ਪਿ੍ੰਸੀਪਲ ਰਵਿੰਦਰ ਕੌਰ, ਵਾਈਸ ਪਿ੍ੰਸੀਪਲ ਰੇਣੂਕਾ ਤਿ੍ਖਾ, ਰਜਨੀ ਵਾਲੀਆ, ਏਕਤਾ, ਪਰਮਿੰਦਰ, ਸੋਨੀਆ, ਰਸ਼ਮੀ, ਭਾਵਨਾ, ਪਰਮਜੀਤ ਸਿੰਘ, ਸੋਨਾਲੀ, ਟੀਨਾ, ਸਾਕਸ਼ੀ, ਨਰਿੰਦਰ ਸਿੰਘ, ਬਬੀਤਾ, ਪੂਜਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਐਮ.ਈ.ਐਸ. ਕੰਟਰੈਕਟਰ ਮਾਮੂਨ ਤੇ ਬਿਲਡਰਜ਼ ਐਸੋਸੀਏਸ਼ਨ ਆਫ਼ ਇੰਡੀਆ ਵਲੋਂ ਦੂਜਾ ਹਵਨ ਯੱਗ ਭੰਡਾਰਾ <br/> ਅਗਲੀ ਖ਼ਬਰ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨਾਲ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।