27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸੜਕਾਂ 'ਤੇ ਸੁੱਟੇ ਕਣਕ ਦੇ ਸਿੱਟਿਆਂ ਤੋਂ ਤਿਲਕ ਕੇ ਡਿਗਣ ਕਰਕੇ ਰਾਹਗੀਰ ਹੋ ਰਹੇ ਹਨ ਜ਼ਖ਼ਮੀ ਤੇ ਪ੍ਰੇਸ਼ਾਨ <br/>

ਅਜੀਤ ਡੈਸਕ 29-04-2026
ਧਿਆਨਪੁਰ, 28 ਅਪ੍ਰੈਲ (ਕੁਲਦੀਪ ਸਿੰਘ ਸੋਨੂੰ)-ਕਣਕ ਦੇ ਸੀਜ਼ਨ ਵਿਚ ਆਮ ਹੀ ਆਪਣਾ ਕੰਮ ਸੌਖਾ ਕਰਨ ਦੇ ਮਕਸਦ ਨਾਲ ਪਿੰਡਾਂ ਅਤੇ ਮੁੱਖ ਸੜਕਾਂ 'ਤੇ ਕਣਕ ਦੇ ਸਿੱਟੇ ਆਮ ਹੀ ਸੁੱਟੇ ਦਿਖਾਈ ਦਿੰਦੇ ਹਨ, ਜਿਸ ਕਰ ਕੇ ਕਿਸੇ ਵੀ ਦੁਰਘਟਨਾ ਤੋਂ ਅਨਜਾਣ ਆਮ ਲੋਕ ਜਦ ਆਪਣੇ 2 ਪਹੀਆ ਵਹੀਕਲਾਂ ਰਾਹੀਂ ਇਨ੍ਹਾਂ ਕਣਕ ਦੇ ਸਿੱਟਿਆਂ ਤੋਂ ਲੰਘਦੇ ਹਨ ਤਾਂ ਉਨ੍ਹਾਂ ਦੇ ਵਹੀਕਲ ਤਿਲਕ ਜਾਂਦੇ ਹਨ, ਜਿਸ ਕਰ ਕੇ ਉਨ੍ਹਾਂ ਨੂੰ ਗੰਭੀਰ ਰੂਪ ਵਿਚ ਸੱਟਾਂ ਲੱਗ ਜਾਂਦੀਆਂ ਹਨ | ਇਸ ਸਬੰਧੀ ਪਿੰਡ ਬੰਬ ਦੇ ਵਸਨੀਕ ਸੁਖਜੀਤ ਕੌਰ ਨੇ ਦੱਸਿਆ ਕਿ ਉਹ ਆਮ ਵਾਂਗ ਆਪਣੇ ਘਰ ਤੋਂ ਦਸ਼ਮੇਸ਼ ਪਬਲਿਕ ਸੀ. ਸੈਕੰ. ਸਕੂਲ ਅੱਡਾ ਕੋਟਲੀ ਸੂਰਤ ਮੱਲ੍ਹੀ ਵਾਸਤੇ ਨਿਕਲੇ ਸਨ, ਜਦੋਂ ਉਹ ਰਸਤੇ
ਵਿਚ ਪਿੰਡ ਰਾਏਮਲ ਨਜ਼ਦੀਕ ਆਏ ਤਾਂ ਕਣਕ ਦੇ ਸਿੱਟਿਆਂ ਤੋਂ ਤਿਲਕ ਕੇ ਉਸ ਦੀ ਸਕੂਟੀ ਦਾ ਸੰਤੁਲਨ ਵਿਗੜ ਗਿਆ ਤੇ ਉਹ ਡਿੱਗ ਪਈ, ਜਿਸ ਕਰ ਕੇ ਉਸ ਨੂੰ ਗੰਭੀਰ ਰੂਪ ਦੇ ਵਿਚ ਸੱਟਾਂ ਲੱਗ ਗਈਆਂ | ਇਸ ਸਬੰਧੀ ਸੁਖਜੀਤ ਕੌਰ ਸਮੇਤ ਹੋਰ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਦੀਆਂ ਲਿੰਕ ਸੜਕਾਂ ਅਤੇ ਮੁੱਖ ਸੜਕਾਂ 'ਤੇ ਇਨ੍ਹਾਂ ਦਿਨਾਂ ਵਿਚ ਕਣਕ ਦੇ ਸਿੱਟਿਆਂ ਨੂੰ ਸੁੱਟਣ 'ਤੇ ਪਾਬੰਦੀ ਲਾਉਣ ਤਾਂ ਕਿ ਲੋਕਾਂ ਦੀ ਜਾਨ-ਮਾਲ ਦਾ ਵੱਡਾ ਨੁਕਸਾਨ ਹੋਣ ਤੋਂ ਬਚ ਸਕੇ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਕਣਕ ਦੇ ਸਿੱਟਿਆਂ ਨੂੰ ਇਸ ਤਰ੍ਹਾਂ ਸੜਕਾਂ ਵਿਚ ਸੁੱਟਣ ਦੀ ਬਜਾਏ, ਉਸ ਨੂੰ ਕੋਈ ਹੋਰ ਹੱਲ ਕਰਨ ਤਾਂ ਕਿ ਕਿਸੇ ਰਾਹਗੀਰ ਨੂੰ ਕੋਈ ਵੀ ਸੱਟ ਨਾ ਲੱਗ ਸਕੇ | ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਹੋ ਜਿਹੀਆਂ ਗੈਰ-ਕਾਨੂੰਨੀ ਹਰਕਤਾਂ ਕਰਨ ਵਾਲਿਆਂ 'ਤੇ ਪਰਚਾ ਦਰਜ ਹੋਣਾ ਚਾਹੀਦਾ ਹੈ |

ਪਿਛਲੀ ਖ਼ਬਰ ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਅਗਵਾਈ ਹੇਠ ਕਾਂਗਰਸੀਆਂ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।