18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

9ਵੀਂ ਨੈਸ਼ਨਲ ਚੈਂਪੀਅਨਸਸ਼ਪ 2026 'ਚ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲ੍ਹਾਂ

ਅਜੀਤ ਡੈਸਕ 02-05-2026
ਬਟਾਲਾ, 1 ਮਈ (ਸਤਿੰਦਰ ਸਿੰਘ)-ਸ੍ਰੀ ਹਰਗੋਬਿੰਦਪੁਰ ਇਲਾਕੇ ਦੀ ਨਾਮਵਾਰ ਸੰਸਥਾ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਦੇ ਵਿਦਿਆਰਥੀਆਂ ਨੇ ਯੂਥ ਤੇ ਸਪੋਰਟਸ ਡਿਵੈਲਪਮੈਂਟ ਐਸੋਸੀਏਸ਼ਨ ਵਲੋਂ ਕਰਵਾਈ ਗਈ 9ਵੀਂ ਨੈਸ਼ਨਲ ਚੈਂਪੀਅਨਸ਼ਿਪ 2026 ਵਿਚ ਸ਼ਾਨਦਾਰ ਸਫ਼ਲਤਾ ਹਾਸਲ ਕਰਕੇ ਇਕ ਵਾਰ ਫਿਰ ਖੇਡਾਂ ਪ੍ਰਤੀ ਆਪਣੀ ਬੇਮਿਸਾਲ ਪ੍ਰਤਿਭਾ ਤੇ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ ਹੈ | ਸਕੂਲ ਦੇ ਚੇਅਰਮੈਨ ਅਮਰਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਵਿਦਿਆਰਥੀ ਜਿੱਥੇ ਪੜ੍ਹਾਈ ਦੇ ਖੇਤਰ ਵਿਚ ਮੱਲ੍ਹਾਂ ਮਾਰ ਰਹੇ ਹਨ, ਉਥੇ ਹੀ ਉਹ ਖੇਡਾਂ ਵਿਚ ਵੀ ਆਪਣਾ ਤੇ ਆਪਣੇ ਸਕੂਲ ਦਾ ਨਾਂਅ ਰÏਸ਼ਨ ਕਰ ਰਹੇ ਹਨ | ਸਕੂਲ ਦੇ ਪਿ੍ੰਸੀਪਲ ਤੇ ਸਿਟੀ ਕੋਆਰਡੀਨੇਟਰ ਗੁਰਦਾਸਪੁਰ ਡਾ. ਮਨਦੀਪ ਕÏਰ ਤੇ ਉਪ ਪਿ੍ੰਸੀਪਲ ਆਰਤੀ ਨੰਦਾ ਦੀ ਅਗਵਾਈ ਹੇਠ 41 ਵਿਦਿਆਰਥੀਆਂ ਨੇ ਅਥਲੈਟਿਕਸ ਤੇ ਕਿ੍ਕਟ ਦੇ ਟੂਰਨਾਮੈਂਟ 'ਚ ਹਿੱਸਾ ਲਿਆ | ਉਨ੍ਹਾਂ ਦੱਸਿਆ ਕਿ ਕਿ੍ਕਟ ਟੂਰਨਾਮੈਂਟ ਡੀ.ਏ.ਵੀ. ਕੰਪਲੈਕਸ ਅੰਮਿ੍ਤਸਰ ਵਿਚ ਹੋਇਆ, ਜਿੱਥੇ ਬਹੁਤ ਸਾਰੇ ਸਕੂਲਾਂ ਦੀਆਂ ਟੀਮਾਂ ਨੇ ਹਿੱਸਾ ਲਿਆ | ਇਸ ਵਿਚ ਸਾਡੇੇ ਸਕੂਲ ਦੇ ਵਿਦਿਆਰਥੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹੋਏ ਸਕੂਲ ਲਈ ਓਵਰ ਆਲ ਦੂਸਰੇ ਨੰਬਰ 'ਤੇ ਰਹਿ ਕੇ ਟਰਾਫ਼ੀ ਹਾਸਲ ਕਰ ਕੇ ਜਿੱਤ ਨੂੰ ਚਾਰ ਚੰਨ੍ਹ ਲਾਏ | ਉਨ੍ਹਾਂ ਦੱਸਿਆ ਕਿ ਐਥਲੈਟਿਕਸ ਦਾ ਟੂਰਨਾਮੈਂਟ ਸਵਰੂਪ ਰਾਣੀ ਕਾਲਜ ਅੰਮਿ੍ਤਸਰ ਵਿਚ ਹੋਇਆ, ਜਿਸ ਵਿਚ ਸਾਡੇ 25 ਵਿਦਿਆਰਥੀਆਂ ਨੇ ਭਾਗ ਲਿਆ | ਟੂਰਨਾਮੈਂਟ 'ਚ ਸਾਡੇ 8 ਬੱਚਿਆਂ ਨੇ ਸੋਨ, 8 ਬੱਚਿਆਂ ਨੇ ਚਾਂਦੀ ਤਮਗੇ ਤੇ 9 ਬੱਚਿਆਂ ਨੇ ਕਾਂਸੇ ਤਮਗੇ ਹਾਸਲ ਕਰਕੇ ਸਕੂਲ ਦੀ ਝੋਲੀ ਪਾਏ | ਉਨ੍ਹਾਂ ਦੱਸਿਆ ਕਿ ਅਥਲੈਟਿਕਸ ਟੂਰਨਾਮੈਂਟ ਵਿਚ ਵੀ ਸਾਡੇ ਵਿਦਿਆਰਥੀਆਂ ਨੇ ਓਵਰ ਆਲ ਦੂਸਰੇ ਨੰਬਰ 'ਤੇ ਰਹਿ ਕੇ ਸਕੂਲ ਲਈ ਟਰਾਫ਼ੀ ਹਾਸਲ ਕਰਕੇ ਜਿੱਤ ਨੂੰ ਚਾਰ ਚੰਨ੍ਹ ਲਗਾਏ | ਸਕੂਲ ਦੇ ਚੇਅਰਮੈਨ, ਪਿ੍ੰਸੀਪਲ ਤੇ ਉਪ ਪਿ੍ੰਸੀਪਲ ਨੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਕੋਚ ਰਾਜ ਕੁਮਾਰ ਤੇ ਮੈਡਮ ਸੋਨੀਆ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਇਹ ਸਾਰੇ ਜਿੱਤੇ ਹੋਏ ਵਿਦਿਆਰਥੀ ਅੱਗੋਂ ਨੈਸ਼ਨਲ ਖੇਡਣ ਲਈ ਗੋਆ ਜਾ ਰਹੇ ਹਨ |ਟੀਐਲ18
ਪਿਛਲੀ ਖ਼ਬਰ ਪੁਰਾਣਾ ਸ਼ਾਲਾ ਸਬ ਡਵੀਜ਼ਨ ਵਿਖੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਅਗਲੀ ਖ਼ਬਰ ਵਿਧਾਇਕ ਪੰਡੋਰੀ ਨੇ ਹੋਣਹਾਰ ਬੱਚੀ ਸਿਮਰਨਜੋਤ ਕੌਰ ਬੜੀ ਨੂੰ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।