13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਅਕਾਲ ਹਸਪਤਾਲ ਘੁਮਾਣ ਵਿਖੇ 10 ਰੋਜ਼ਾ ਵਿਸ਼ਾਲ ਸਰਜਰੀ ਕੈਂਪ ਦੀ ਸ਼ੁਰੂਆਤ

ਅਜੀਤ ਡੈਸਕ 02-05-2026
ਘੁਮਾਣ, 1 ਮਈ (ਬੰਮਰਾਹ)-ਘੁਮਾਣ ਵਿਖੇ ਅਕਾਲ ਹਸਪਤਾਲ ਰਈਆ ਵਾਲਿਆਂ ਵਲੋਂ ਮਹਿਤਾ ਤੋਂ ਘੁਮਾਣ ਰੋਡ 'ਤੇ ਅਕਾਲ ਹਸਪਤਾਲ ਦੀ ਦੂਸਰੀ ਸ਼ਾਖ਼ਾ ਖੋਲੀ ਗਈ ਹੈ, ਜਿਸ ਵਿਚ ਸਮੇਂ-ਸਮੇਂ 'ਤੇ ਵੱਖ-ਵੱਖ ਤਰ੍ਹਾਂ ਦੀਆਂ ਮੈਡੀਕਲ ਸੇਵਾਵਾਂ ਦੇਣ ਲਈ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਇਕ ਛੱਤ ਹੇਠਾਂ ਹੀ ਸਾਰੀਆਂ ਸਹੂਲਤਾਂ ਮਿਲ ਸਕਣ | ਇਸ ਸਬੰਧੀ ਡਾ. ਅਮਨਦੀਪ ਸਿੰਘ ਤੇ ਡਾ. ਅਮਰਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਅਕਾਲ ਹਸਪਤਾਲ ਵਿਚ 24 ਘੰਟੇ ਮੈਡੀਕਲ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ | ਪਿਛਲੇ ਸਮੇਂ ਵਿਚ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਕੈਂਪ ਲਗਾਏ ਗਏ ਸਨ | ਇਸੇ ਤਰ੍ਹਾਂ ਹੀ 1 ਤੋਂ 10 ਮਈ ਤੱਕ ਵਿਸ਼ਾਲ ਸਰਜਰੀ ਕੈਂਪ ਲਗਾਇਆ ਜਾਵੇਗਾ | ਉਨ੍ਹਾਂ ਕਿਹਾ ਕਿ 10 ਦਿਨ ਚੱਲਣ ਵਾਲੇ ਇਸ ਸਰਜਰੀ ਕੈਂਪ ਵਿਚ ਪਿੱਤੇ ਦੀ ਪੱਥਰੀ, ਬੱਚੇਦਾਨੀ ਦਾ ਅਪ੍ਰੇਸ਼ਨ, ਨੋਰਮਲ ਤੇ ਸੰਜੇਰੀਅਨ ਡਿਲੀਵਰੀ, ਹਰਨੀਆਂ ਮੇਸ਼ (ਜਾਲੀ ਨਾਲ ਹਰਨੀਆਂ ਦਾ ਅਪ੍ਰੇਸ਼ਨ), ਫਿਸਟੂਲਾ, ਬਵਾਸੀਰ, ਭਕੰਦਰ ਅਪੈਂਡਿਕਸ ਵਰਗੀਆਂ ਬਿਮਾਰੀਆਂ ਦੇ ਅਪ੍ਰੇਸ਼ਨ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਇਹ ਅਪ੍ਰੇਸ਼ਨ ਕੇਵਲ 17000 ਵਿਚ ਹੀ ਕੀਤੇ ਜਾ ਰਹੇ ਹਨ | ਕੋਈ ਵੀ ਬੈੱਡ ਦਾ ਚਾਰਜ ਨਹੀਂ, ਦਵਾਈਆਂ ਦਾ ਕੋਈ ਖ਼ਰਚਾ ਨਹੀਂ, ਕੋਈ ਦਾਖ਼ਲਾ ਫ਼ੀਸ ਨਹੀ ਅਤੇ ਕੋਈ ਵੀ ਅਪ੍ਰੇਸ਼ਨ ਫ਼ੀਸ ਨਹੀਂ ਲਈ ਜਾ ਰਹੀ | ਉਨ੍ਹਾਂ ਕਿਹਾ ਕਿ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਨਿਰਮਲਜੀਤ ਕੌਰ ਐੱਮ.ਡੀ. ਅਤੇ ਡਾਕਟਰ ਨਵਦੀਪ ਕੌਰ ਐੱਮ.ਬੀ.ਬੀ.ਐੱਸ. ਐੱਮ.ਡੀ. ਹਸਪਤਾਲ ਵਿਚ ਸੇਵਾਵਾਂ ਨਿਭਾਅ ਰਹੇ ਹਨ |
ਪਿਛਲੀ ਖ਼ਬਰ ਪੰਜਾਬ ਦੇ ਨਵੇਂ ਅਹੁਦੇਦਾਰਾਂ ਨੂੰ ਮਨਦੀਪ ਸਿੰਘ ਰੰਗੜ ਨੰਗਲ ਨੇ ਦਿੱਤੀ ਵਧਾਈ ਅਗਲੀ ਖ਼ਬਰ ਗੁਰਦੁਆਰਾ ਸਾਹਿਬ ਜਾ ਰਹੇ ਨੌਜਵਾਨ ਦੀ ਗੱਡੀ ਦਰੱਖਤ 'ਚ ਵੱਜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।