11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਬਾਬਾ ਨਾਮਦੇਵ ਸਪੋਰਟਸ ਕਲੱਬ ਘੁਮਾਣ ਵਲੋਂ ਗੋਪਾਲ ਸਿੰਘ ਭੋਮਾ ਨਾਲ ਭਤੀਜੇ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 02-05-2026
ਘੁਮਾਣ, 1 ਮਈ (ਬੰਮਰਾਹ)-ਪਿਛਲੇ ਦਿਨੀਂ ਬਾਬਾ ਨਾਮਦੇਵ ਸਪੋਰਟਸ ਕਲੱਬ ਦੇ ਸਰਗਰਮ ਮੈਂਬਰ ਐਨਆਰਆਈ ਗੋਪਾਲ ਸਿੰਘ ਭੋਮਾ ਦੁਬਈ ਵਾਲਿਆਂ ਦੇ ਭਤੀਜੇ ਕਸ਼ਮੀਰ ਸਿੰਘ ਪੁੱਤਰ ਵੱਸਣ ਸਿੰਘ (ਸਾਬਕਾ ਸਰਪੰਚ ਭੋਮਾ) ਦਾ ਦਿਹਾਂਤ ਹੋ ਗਿਆ ਸੀ | ਇਸ ਦੁੱਖ ਦੀ ਘੜੀ ਵਿਚ ਬਾਬਾ ਨਾਮਦੇਵ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਅਠਵਾਲ, ਮਾਸਟਰ ਸੁਖਦੇਵ ਸਿੰਘ ਦਕੋਹਾ ਦੀ ਅਗਵਾਈ 'ਚ ਸਮੱੁਚੇ ਕਲੱਬ ਮੈਂਬਰਾਂ ਵਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਦੁੱਖ ਦੀ ਘੜੀ ਵਿਚ ਬਾਬਾ ਨਾਮਦੇਵ ਸਪੋਰਟਸ ਕਲੱਬ ਪਰਿਵਾਰ ਨਾਲ ਖੜੀ ਹੈ | ਇਸ ਮੌਕੇ ਮਾਸਟਰ ਸੁਖਦੇਵ ਸਿੰਘ ਦਕੋਹਾ ਨੇ ਦੱਸਿਆ ਕਿ ਕਸ਼ਮੀਰ ਸਿੰਘ ਦੀ ਅੰਤਿਮ ਅਰਦਾਸ 7 ਮਈ ਦਿਨ ਵੀਰਵਾਰ ਨੂੰ ਗੁਰਦੁਆਰਾ ਬਾਬਾ ਨਾਂਗਾ ਜੀ ਤਪ ਅਸਥਾਨ ਭੋਮਾ ਵਿਖੇ ਹੋਵੇਗੀ | ਇਸ ਮੌਕੇ ਮਾਸਟਰ ਤਰਪਿੰਦਰਪਾਲ ਸਿੰਘ ਭੱਟੀਵਾਲ, ਲੈਕਚਰਾਰ ਗੁਰਨਾਮ ਸਿੰਘ ਮੰਡ, ਵਰਕਸ ਮੈਨੇਜਰ ਬਲਜੀਤ ਸਿੰਘ ਪੰਡੋਰੀ, ਗੁਰਬਿੰਦਰ ਸਿੰਘ ਬੱਬੀ, ਬਲਵਿੰਦਰ ਸਿੰਘ ਮਚਰਾਵਾਂ, ਅਵਤਾਰ ਸਿੰਘ ਤਾਰੀ, ਗੁਰਮੀਤ ਸਿੰਘ ਸਾਬਕਾ ਸਰਪੰਚ ਅੱਤੇਪੁਰ, ਸੰਤੋਖ ਸਿੰਘ ਹੀਰਾ ਮੰਡ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |
ਪਿਛਲੀ ਖ਼ਬਰ ਜੀ.ਟੀ.ਬੀ. ਇੰਟਰਨੈਸ਼ਨਲ ਸਕੂਲ ਕਲਿਆਣਪੁਰ ਦੇ ਵਿਦਿਆਰਥੀਆਂ ਨੇ ਦਸਵੀਂ ਤੇ ਬਾਰ੍ਹਵੀਂ ਦੇ ਨਤੀਜੇ 'ਚ ਮਾਰੀਆਂ ਮੱਲਾਂ ਅਗਲੀ ਖ਼ਬਰ ਖੱਬੇ ਪੱਖੀਆਂ ਨੇ ਮਈ ਦਿਵਸ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।