11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮਜ਼ਦੂਰ ਦਿਵਸ ਮੌਕੇ ਸਿ੍ਜਲ ਗੁਪਤਾ ਨੇ ਮਜ਼ਦੂਰਾਂ ਦਾ ਕੀਤਾ ਸਨਮਾਨ

ਅਜੀਤ ਡੈਸਕ 02-05-2026
ਪਠਾਨਕੋਟ, 1 ਮਈ (ਸੰਧੂ)-ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਪਠਾਨਕੋਟ ਸ਼ਹਿਰ 'ਚ ਇਕ ਸ਼ਲਾਘਾਯੋਗ ਤੇ ਪੇ੍ਰਰਨਾਦਾਇਕ ਪਹਿਲ ਦੇ ਤੌਰ 'ਤੇ ਸਮਾਜ ਸੇਵੀ ਤੇ ਯੁਵਾ ਆਗੂ ਸ੍ਰੀਜਲ ਗੁਪਤਾ ਵਲੋਂ ਦਿਹਾੜੀਦਾਰ ਮਜ਼ਦੂਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਉਨ੍ਹਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਜਾ ਕੇ ਮਜ਼ਦੂਰਾਂ ਨੂੰ ਲੱਡੂ ਵੰਡੇ ਤੇ ਉਨ੍ਹਾਂ ਦੀ ਮਿਹਨਤ ਲਈ ਧੰਨਵਾਦ ਪ੍ਰਗਟਾਇਆ | ਸਵੇਰੇ ਤੋਂ ਹੀ ਸ੍ਰੀਜਲ ਗੁਪਤਾ ਆਪਣੀ ਟੀਮ ਸਮੇਤ ਨਿਰਮਾਣ ਸਥਲਾਂ, ਬਾਜ਼ਾਰਾਂ ਤੇ ਹੋਰ ਕੰਮਕਾਜ ਵਾਲੀਆਂ ਥਾਵਾਂ 'ਤੇ ਪਹੁੰਚੇ | ਉਨ੍ਹਾਂ ਮਜ਼ਦੂਰਾਂ ਨਾਲ ਮਿਲ ਕੇ ਨਾ ਸਿਰਫ਼ ਮਿੱਠਾ ਵੰਡਿਆ, ਸਗੋਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਵੀ ਧਿਆਨ ਨਾਲ ਸੁਣਿਆ ਤੇ ਸਮਝਣ ਦੀ ਕੋਸ਼ਿਸ਼ ਕੀਤੀ | ਇਸ ਮੌਕੇ ਸ੍ਰੀਜਲ ਗੁਪਤਾ ਨੇ ਕਿਹਾ ਕਿ ਮਜ਼ਦੂਰ ਦਿਵਸ ਸਿਰਫ਼ ਇਕ ਦਿਨ ਨਹੀਂ, ਸਗੋਂ ਉਨ੍ਹਾਂ ਮਿਹਨਤੀ ਹੱਥਾਂ ਨੂੰ ਯਾਦ ਕਰਨ ਤੇ ਸਨਮਾਨ ਦੇਣ ਦਾ ਮੌਕਾ ਹੈ, ਜਿਨ੍ਹਾਂ ਦੇ ਯੋਗਦਾਨ ਨਾਲ ਸਾਡਾ ਸ਼ਹਿਰ ਤੇ ਦੇਸ਼ ਤਿਆਰ ਹੁੰਦਾ ਹੈ | ਹਰ ਸੜਕ, ਹਰ ਇਮਾਰਤ 'ਚ ਮਜ਼ਦੂਰਾਂ ਦੀ ਮਿਹਨਤ ਸ਼ਾਮਿਲ ਹੁੰਦੀ ਹੈ | ਉਨ੍ਹਾਂ ਕਿਹਾ ਕਿ ਮਜ਼ਦੂਰ ਸਿਰਫ਼ ਕੰਮ ਕਰਨ ਵਾਲੇ ਲੋਕ ਨਹੀਂ, ਸਗੋਂ ਦੇਸ਼ ਦੀ ਤਰੱਕੀ ਦੇ ਅਸਲ ਹਿੱਸੇਦਾਰ ਹਨ | ਸ੍ਰੀਜਲ ਗੁਪਤਾ ਨੇ ਇਨ੍ਹਾਂ ਮਸਲਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਭਰੋਸਾ ਦਿੱਤਾ ਕਿ ਉਹ ਪ੍ਰਸ਼ਾਸਨ ਨਾਲ ਮਿਲ ਕੇ ਇਨ੍ਹਾਂ ਦੇ ਹੱਲ ਲਈ ਯਤਨ ਕਰਨਗੇ | ਇਸ ਦੌਰਾਨ ਮੌਜੂਦ ਮਜ਼ਦੂਰਾਂ ਨੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦਾ ਸਨਮਾਨ ਉਨ੍ਹਾਂ ਨੂੰ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਤ ਕਰਦਾ ਹੈ | ਅੰਤ 'ਚ ਸ੍ਰੀਜਲ ਗੁਪਤਾ ਨੇ ਸ਼ਹਿਰ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਮਜ਼ਦੂਰ ਵਰਗ ਦੇ ਪ੍ਰਤੀ ਸਤਿਕਾਰ ਦੀ ਭਾਵਨਾ ਰੱਖਣ ਤੇ ਉਨ੍ਹਾਂ ਦੇ ਹੱਕਾਂ ਲਈ ਸੁਚੇਤ ਰਹਿਣ |
ਪਿਛਲੀ ਖ਼ਬਰ ਕਿਰਤੀਆਂ ਦੇ ਹੱਕਾਂ ਦੀ ਰਾਖੀ ਲਈ ਸੰਘਰਸ਼ ਦਾ ਲਿਆ ਅਹਿਦ-ਸੀਟੂ ਆਗੂ ਅਗਲੀ ਖ਼ਬਰ ਸੈਂਟ ਐਂਡਰਿਊਜ ਕਾਨਵੈਂਟ ਸਕੂਲ ਪੰਮਾ ਵਿਖੇ ਮਜ਼ਦੂਰ ਦਿਵਸ 'ਤੇ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।