28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਲਿਟਲ ਫਲਾਵਰ ਕਾਨਵੈਂਟ ਸਕੂਲ ਵਿਖੇ ਜ਼ੋਨਲ ਪੱਧਰੀ ਬਾਸਕਿਟਬਾਲ ਮੁਕਾਬਲੇ ਕਰਵਾਏ

ਅਜੀਤ ਡੈਸਕ 03-05-2026
ਧਾਰੀਵਾਲ, 2 ਮਈ (ਸਵਰਨ ਸਿੰਘ)-ਆਈ.ਸੀ.ਐਸ.ਈ./ਸੀ.ਆਈ.ਐਸ.ਸੀ. ਬੋਰਡ ਨਵੀਂ ਦਿੱਲੀ ਦੇ ਜ਼ੋਨਲ ਪੱਧਰੀ ਬਾਸਕਿਟਬਾਲ ਮੁਕਾਬਲੇ ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਵਿਖੇ ਕਰਵਾਏ ਗਏ, ਜਿਸ ਵਿਚ ਜ਼ਿਲ੍ਹਾ ਪਠਾਨਕੋਟ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ | ਡਾਇਰੈਕਟਰ ਫਾਦਰ ਜੋਸ਼ ਪਡਿਆਟੀ ਦੇ ਪ੍ਰਬੰਧਾਂ ਹੇਠ ਅਤੇ ਪਿ੍ੰਸੀਪਲ ਸਿਸਟਰ ਦਿਵਿਆ ਦੀ ਅਗਵਾਈ ਹੇਠ ਹੋਏ ਇਸ ਟੂਰਨਾਮੈਂਟ ਵਿਚ ਅੰਡਰ-19, 17 ਅਤੇ 14 ਲੜਕੇ-ਲੜਕੀਆਂ ਦੀਆਂ ਟੀਮਾਂ ਦੇ ਖਿਡਾਰੀਆਂ ਨੇ ਆਪਣੇ ਜੌਹਰ ਦਿਖਾਏ | ਅੰਡਰ-14 ਲੜਕੇ ਸੇਂਟ ਫਰਾਂਸਿਸ ਕਾਨਵੈਂਟ ਸਕੂਲ ਬਟਾਲਾ ਨੇ ਪਹਿਲਾ, ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਨੇ ਦੂਜਾ, ਅੰਡਰ-17 ਲੜਕੇ ਵਿਚ ਲਿਟਲ ਫਲਾਵਰ ਕਾਨਵੈਂਟ ਸਕੂਲ ਧਾਰੀਵਾਲ ਨੇ ਪਹਿਲਾ, ਸੇਂਟ ਫਰਾਂਸਿਸ ਸਕੂਲ ਬਟਾਲਾ ਨੇ ਦੂਜਾ ਅਤੇ ਲਿਟਲ ਫਲਾਵਰ ਕਾਨਵੈਂਟ ਸਕੂਲ ਦੀਨਾ ਨਗਰ ਨੇ ਤੀਸਰਾ, ਅੰਡਰ-19 ਲੜਕੇ ਵਿਚ ਬੇਰਿੰਗ ਸਕੂਲ ਬਟਾਲਾ ਨੇ ਪਹਿਲਾ, ਸੇਂਟ ਫਰਾਂਸਿਸ ਸਕੂਲ ਬਟਾਲਾ ਨੇ ਦੂਜਾ ਤੇ ਕ੍ਰਾਇਸਟ ਦਾ ਕਿੰਗ ਕਾਨਵੈਂਟ ਸਕੂਲ ਸੂਜਾਨਪੁਰ (ਪਠਾਨਕੋਟ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਲੜਕੀਆਂ ਦੇ ਮੈਚਾਂ ਵਿਚ ਅੰਡਰ-14 ਸੇਂਟ ਫਰਾਂਸਿਸ ਕਾਨਵੈਂਟ ਸਕੂਲ ਬਟਾਲਾ ਨੇ ਪਹਿਲਾ, ਲਿਟਲ ਫਲਾਵਰ ਸਕੂਲ ਧਾਰੀਵਾਲ ਨੇ ਦੂਜਾ ਅਤੇ ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਨੇ ਤੀਸਰਾ, ਅੰਡਰ-17 'ਚ ਬੇਰਿੰਗ ਸਕੂਲ ਬਟਾਲਾ ਨੇ ਪਹਿਲਾ, ਸੇਂਟ ਥਾਮਸ ਹਾਈ ਸਕੂਲ ਮਸਤਕੋਟ ਨੇ ਦੂਜਾ ਅਤੇ ਲਿਟਲ ਫਲਾਵਰ ਸਕੂਲ ਧਾਰੀਵਾਲ ਨੇ ਤੀਸਰਾ, ਅੰਡਰ-19 'ਚ ਲਿਟਲ ਫਲਾਵਰ ਸਕੂਲ ਧਾਰੀਵਾਲ ਨੇ ਪਹਿਲਾ, ਕ੍ਰਾਇਸਟ ਦਾ ਕਿੰਗ ਕਾਨਵੈਂਟ ਸਕੂਲ ਸੂਜਾਨਪੁਰ (ਪਠਾਨਕੋਟ) ਨੇ ਦੂਜਾ ਅਤੇੇ ਬੇਰਿੰਗ ਸਕੂਲ ਬਟਾਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਸਿਸਟਰ ਦਿਵਿਆ ਨੇ ਜੇਤੂ ਟੀਮਾਂ ਨੂੰ ਮੋਮੈਂਟੋ ਅਤੇ ਤਗਮੇ ਵੰਡੇ | ਇਸ ਮੌਕੇ ਸਿਸਟਰ ਐਨਸ ਮਾਰੀਆ, ਪੀ.ਆਰ.ਓ. ਸਵਰਨ ਸਿੰਘ, ਪੀ.ਟੀ. ਪ੍ਰਦੀਪ ਕੁਮਾਰ, ਪ੍ਰਵੀਨ ਬਰਨਾਰਡ, ਜਸਬੀਰ ਕੌਰ, ਸਟਾਫ ਸੈਕਟਰੀ ਸਿਫਾਲੀ ਨੰਦਾ, ਜਤਿੰਦਰ ਕੌਰ ਢਿੱਲੋਂ, ਮੈਡਮ ਅੰਜਲੀ, ਨਵਨੀਤ ਕੌਰ ਘੁੰਮਣ, ਨਾਰਮਨ ਇਜੈਕੀਅਲ, ਰਜਿੰਦਰ ਕੁਮਾਰ ਆਦਿ ਸਮੂਹ ਸਟਾਫ ਮੈਂਬਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦਾ ਗਲੈਕਸੀ ਰੈਸਟੋਰੈਂਟ ਪਹੁੰਚਣ 'ਤੇ ਨਿੱਘਾ ਸਵਾਗਤ ਅਗਲੀ ਖ਼ਬਰ ਰਿਆੜਕੀ ਕਾਲਜ ਦੇ ਐੱਸ.ਕੇ.ਡੀ. ਖ਼ਾਲਸਾ ਸਕੂਲ ਲੜਕੇ ਵਿਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਨਵੇਂ ਸੈਸ਼ਨ ਦੀ ਸ਼ੁਰੂਆਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।