28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਲੋਕ ਸ਼ਕਤੀ ਮਸੀਹ ਦਲ ਨੇ ਮਜ਼ਦੂਰ ਦਿਵਸ ਮਨਾਇਆ

ਅਜੀਤ ਡੈਸਕ 03-05-2026
ਗੁਰਦਾਸਪੁਰ, 2 ਮਈ (ਅਸ਼ੋਕ ਸ਼ਰਮਾ)-ਲੋਕ ਸ਼ਕਤੀ ਮਸੀਹ ਦਲ ਵਲੋਂ ਪਿੰਡ ਚਾਵਾ ਵਿਖੇ ਮਜ਼ਦੂਰ ਦਿਵਸ ਮੌਕੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਦਲ ਦੇ ਆਗੂ ਖਜਾਨ ਮਸੀਹ ਤੇ ਉਸ ਦੇ ਸਾਥੀਆਂ ਦੀ ਰਹਿਨੁਮਾਈ ਹੇਠ ਮਨਾਏ ਇਸ ਦਿਵਸ ਮੌਕੇ ਮਜ਼ਦੂਰਾਂ ਤੇ ਔਰਤਾਂ ਨੇ ਵਿਸ਼ੇਸ਼ ਤੌਰ 'ਤੇ ਹਿੱਸਾ ਲੈ ਕੇ ਸ਼ਿਕਾਗੋ ਦੇ ਸ਼ਹੀਦਾਂ ਨੰੂ ਯਾਦ ਕਰਦਿਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਇਸ ਮੌਕੇ ਸੂਰਜ ਮਸੀਹ, ਅਜੇ ਮਸੀਹ, ਪਾਸਟਰ ਡੈਨੀਅਲ ਮਸੀਹ, ਸੁਭਾਸ਼ ਮਸੀਹ, ਜੀਤਪਾਲ ਸਿੰਘ, ਸਾਂਸੀ ਮਸੀਹ ਆਦਿ ਨੇ ਕਿਹਾ ਕਿ 1986 ਵਿਚ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਅੱਠ ਘੰਟੇ ਦਿਹਾੜੀ ਕਰਨ ਵਾਲੇ ਮਜ਼ਦੂਰਾਂ ਤੇ ਸਰਮਾਏਦਾਰਾਂ ਨੇ ਤਸ਼ੱਦਦ ਕੀਤਾ | ਜਿਸ ਦੇ ਚੱਲਦਿਆਂ ਕੀਤੇ ਸੰਘਰਸ਼ ਤੋਂ ਬਾਅਦ ਡਿਊਟੀ ਦਾ ਸਮਾਂ 8 ਘੰਟੇ ਲਾਗੂ ਕਰਵਾਇਆ ਗਿਆ | ਇਸ ਮੌਕੇ ਆਗੂਆਂ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ |
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਦਫ਼ਤਰ ਦੇ ਦੋ ਮੁਲਾਜ਼ਮਾਂ ਨੰੂ ਸੇਵਾ ਮੁਕਤੀ 'ਤੇ ਦਿੱਤੀ ਵਿਦਾਇਗੀ ਪਾਰਟੀ ਅਗਲੀ ਖ਼ਬਰ ਸੁਖਜਿੰਦਰ ਸਿੰਘ ਰੰਧਾਵਾ ਦਾ ਪਰਿਵਾਰ ਕਦੀ ਵੀ ਸਿੱਖਾਂ ਪ੍ਰਤੀ ਵਫਾਦਾਰ ਨਹੀਂ ਰਿਹਾ-ਪਿ੍ਥੀਪਾਲ ਸਿੰਘ ਬਟਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।