30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਮਜ਼ਦੂਰ ਮੁੱਦਿਆਂ 'ਤੇ ਸੰਤੋਸ਼ਜਨਕ ਫੈਸਲੇ ਨਾ ਹੋਣ ਕਾਰਨ ਟਰੇਡ ਯੂਨੀਅਨ ਨੇ ਸਰਕਾਰ ਖ਼ਿਲਾਫ਼ ਜਿਤਾਈ ਨਰਾਜ਼ਗੀ <br/>

ਅਜੀਤ ਡੈਸਕ 03-05-2026
ਪਠਾਨਕੋਟ, 2 ਮਈ (ਸੁਮਿਤ)-ਮਜ਼ਦੂਰ ਦਿਵਸ ਮੌਕੇ ਪੰਜਾਬ ਸਰਕਾਰ ਵਲੋਂ ਬੁਲਾਏ ਵਿਸ਼ੇਸ਼ ਅਸੈਂਬਲੀ ਅਜਲਾਸ ਦੌਰਾਨ ਮਜ਼ਦੂਰਾਂ ਨਾਲ ਜੁੜੇ ਮੁੱਦਿਆਂ 'ਤੇ ਸੰਤੋਸ਼ਜਨਕ ਫੈਸਲੇ ਨਾ ਹੋਣ ਕਾਰਨ ਟਰੇਡ ਯੂਨੀਅਨ ਆਗੂਆਂ ਨੇ ਨਰਾਜ਼ਗੀ ਜਤਾਈ ਹੈ | ਸੈਂਟਰ ਆਫ ਟਰੇਡ ਯੂਨੀਅਨਜ਼ (ਸੀਟੂ) ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਨੱਥਾ ਸਿੰਘ ਢਡਵਾਲ ਅਤੇ ਵਿੱਤ ਸਕੱਤਰ ਕਾਮਰੇਡ ਸ਼ਿਵ ਕੁਮਾਰ ਨੇ ਕਿਹਾ ਕਿ ਮਾਨ ਸਰਕਾਰ ਵਲੋਂ ਘੱਟੋ-ਘੱਟ ਮਜ਼ਦੂਰੀ ਵਿਚ 15 ਫ਼ੀਸਦੀ ਵਾਧਾ ਕਰਨਾ ਨਾਕਾਫ਼ੀ ਅਤੇ ਤਰਕਹੀਨ ਹੈ | ਉਨ੍ਹਾਂ ਅਨੁਸਾਰ ਇਸ ਵਾਧੇ ਨਾਲ ਅਣਸਕਿਲਡ ਮਜ਼ਦੂਰ ਦੀ ਮਹੀਨਾਵਾਰ ਤਨਖ਼ਾਹ ਸਿਰਫ਼ 13,486 ਰੁਪਏ ਬਣਦੀ ਹੈ ਜੋ ਜੀਵਨ ਯਾਪਨ ਲਈ ਬਿਲਕੁਲ ਅਪਰਯਾਪਤ ਹੈ | ਆਗੂਆਂ ਕਿਹਾ ਕਿ ਮਜ਼ਦੂਰਾਂ ਨੂੰ ਉਮੀਦ ਸੀ ਕਿ ਸਰਕਾਰ ਕੇਂਦਰ ਦੇ ਚਾਰ ਲੇਬਰ ਕੋਡਾਂ ਨੂੰ ਪੰਜਾਬ ਵਿਚ ਲਾਗੂ ਨਾ ਕਰਨ ਅਤੇ 12 ਘੰਟੇ ਕੰਮ ਦਿਹਾੜੀ ਦੇ ਨੋਟੀਫ਼ਿਕੇਸ਼ਨ ਨੂੰ ਰੱਦ ਕਰਨ ਲਈ ਕਦਮ ਚੁੱਕੇਗੀ | ਪਰ ਅਜਿਹਾ ਨਹੀਂ ਹੋਇਆ | ਉਨ੍ਹਾਂ ਦੋਸ਼ ਲਗਾਇਆ ਕਿ ਇਸ ਮਾਮਲੇ 'ਤੇ ਸਰਕਾਰ ਨੇ ਚੁੱਪੀ ਧਾਰ ਲਈ ਹੈ ਜੋ ਮਜ਼ਦੂਰ ਵਿਰੋਧੀ ਰਵੱਈਆ ਦਰਸਾਉਂਦੀ ਹੈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿਚ ਵੱਡੇ ਵਾਧੇ ਨਾਲ ਆਮ ਲੋਕਾਂ 'ਤੇ ਹੋਰ ਆਰਥਿਕ ਬੋਝ ਪੈਣ ਵਾਲਾ ਹੈ ਅਤੇ ਭਵਿੱਖ ਵਿਚ ਮਹਿੰਗਾਈ ਦੇ ਸੰਕੇਤ ਹਨ | ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਹਿੰਗਾਈ ਤੇ ਬੇਰੁਜ਼ਗਾਰੀ ਖ਼ਿਲਾਫ਼ ਇਕੱਠੇ ਹੋ ਕੇ ਸੰਘਰਸ਼ ਕਰਨ | ਆਗੂਆਂ ਨੇ ਚਿਤਾਵਨੀ ਦਿੱਤੀ ਕਿ ਮਜ਼ਦੂਰਾਂ ਨਾਲ ਹੋ ਰਹੇ ਅਨਿਆਇ ਖ਼ਿਲਾਫ਼ ਭਵਿੱਖ ਵਿਚ ਵੱਡਾ ਜਨ ਅੰਦੋਲਨ ਖੜ੍ਹਾ ਹੋ ਸਕਦਾ ਹੈ |

ਪਿਛਲੀ ਖ਼ਬਰ ਬੋਧਰਾਜ ਬਣੇ ਆਟੋ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਅਗਲੀ ਖ਼ਬਰ ਝੋਨੇ ਦੀ ਫ਼ਸਲ ਲਈ ਬੀਜ ਦੀ ਚੋਣ ਨੰੂ ਲੈ ਕੇ ਕਿਸਾਨ ਦੁਚਿੱਤੀ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।