30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪਿੰਡ ਫਰੀਦਾਨਗਰ ਵਿਖੇ ਨਵੇਂ ਆਂਗਣਵਾੜੀ ਸੈਂਟਰ ਦਾ ਕੈਬਨਿਟ ਮੰਤਰੀ ਨੇ ਕੀਤਾ ਉਦਘਾਟਨ

ਅਜੀਤ ਡੈਸਕ 03-05-2026
ਘਰੋਟਾ, 2 ਮਈ (ਸੰਜੀਵ ਗੁਪਤਾ)-ਬਲਾਕ ਘਰੋਟਾ ਦੇ ਪਿੰਡ ਫਰੀਦਾਨਗਰ ਵਿਚ 10 ਲੱਖ ਦੀ ਲਾਗਤ ਨਾਲ ਤਿਆਰ ਨਵੇਂ ਆਂਗਣਵਾੜੀ ਸੈਂਟਰ ਦਾ ਉਦਘਾਟਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਕੀਤਾ ਗਿਆ | ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਸਰਪੰਚ ਬਲਜੀਤ ਕੌਰ ਨੇ ਕੀਤੀ | ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਚੇਅਰਮੈਨ ਪਵਨ ਭਾਰਦਵਾਜ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭੁਪਿੰਦਰ ਸਿੰਘ, ਬਲਾਕ ਪ੍ਰਧਾਨ ਬਲਬੀਰ ਸਿੰਘ ਅਤੇ ਪੀ.ਏ. ਸੰਦੀਪ ਕੁਮਾਰ ਹਾਜ਼ਰ ਸਨ | ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਵੱਲ ਖ਼ਾਸ ਧਿਆਨ ਦੇ ਰਹੀ ਹੈ | ਉਨ੍ਹਾਂ ਕਿਹਾ ਕਿ ਫਰੀਦਾਨਗਰ ਵਿਚ ਪਹਿਲਾਂ ਆਂਗਣਵਾੜੀ ਸੈਂਟਰ ਲਈ ਪੱਕੀ ਇਮਾਰਤ ਨਾ ਹੋਣ ਕਾਰਨ ਬੱਚਿਆਂ ਨੂੰ ਜੰਝ ਘਰ ਵਿਚ ਕਲਾਸਾਂ ਲਗਾ ਕੇ ਪੜ੍ਹਨਾ ਪੈਂਦਾ ਸੀ | ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਫਰੀਦਾਨਗਰ ਤੋਂ ਕਾਨਵਾਂ ਤੱਕ ਸੜਕ ਨੂੰ ਅਪਗ੍ਰੇਡ ਕਰਕੇ ਦਰਜਨਾਂ ਪਿੰਡਾਂ ਨੂੰ ਆਵਾਜਾਈ ਦੀ ਸਹੂਲਤ ਦਿੱਤੀ ਗਈ ਹੈ | ਇਸੇ ਤਰ੍ਹਾਂ ਭੀਮਪੁਰ-ਸਰਨਾ ਸੜਕ 'ਤੇ ਵੀ ਕੰਮ ਜਾਰੀ ਹੈ | ਉਨ੍ਹਾਂ ਕਿਹਾ ਕਿ ਫਰੀਦਾਨਗਰ ਤੋਂ ਝਾਖੋ ਲਾਹੜੀ ਰੋਡ ਨੂੰ ਅਪਗ੍ਰੇਡ ਕੀਤਾ ਗਿਆ ਹੈ ਅਤੇ ਨਹਿਰ ਕੰਢੇ ਨਾਨਕ ਬਗੀਚੀ ਦਾ ਨਿਰਮਾਣ ਕਰਵਾਇਆ ਗਿਆ ਹੈ | ਇਸ ਦੌਰਾਨ ਸਰਪੰਚ ਬਲਜੀਤ ਕੌਰ ਨੇ ਕੈਬਨਿਟ ਮੰਤਰੀ ਦਾ ਧੰਨਵਾਦ ਕਰਦਿਆਂ ਪਿੰਡ ਦੇ ਵਿਕਾਸ ਤੇ ਲੋਕਾਂ ਦੀਆਂ ਮੁੱਖ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਗੁਰਮੁਖ ਸਿੰਘ, ਜੋਗਿੰਦਰ ਸਿੰਘ, ਬਲਬੀਰ ਕੁਮਾਰ, ਸਲਵਿੰਦਰ ਕੌਰ, ਮੀਨਾ ਕੁਮਾਰੀ, ਕੁਲਜੀਤ ਸਿੰਘ, ਦਲਜੀਤ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਹਲਕਾ ਇੰਚਾਰਜ ਅਮਿਤ ਸਿੰਘ ਮੰਟੂ ਨੇ ਪੁਲ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਬੋਧਰਾਜ ਬਣੇ ਆਟੋ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।