08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਦਾਣਾ ਮੰਡੀ ਫ਼ਤਹਿਗੜ੍ਹ ਚੂੜੀਆਂ ਵਿਖੇ ਖੁੱਲੇ੍ਹ ਅਸਮਾਨ ਹੇਠ ਪਈ ਹਜ਼ਾਰਾਂ ਟਨ ਕਣਕ ਬਰਸਾਤ ਨਾਲ ਹੋ ਰਹੀ ਹੈ ਪ੍ਰਭਾਵਿਤ

ਦਾਣਾ ਮੰਡੀ ਫ਼ਤਹਿਗੜ੍ਹ ਚੂੜੀਆਂ 'ਚ ਬਰਸਾਤ ਨਾਲ ਖੁੱਲ੍ਹੇ ਅਸਮਾਨ ਹੇਠ ਪਏ ਪ੍ਰਭਾਵਿਤ ਹੋ ਰਹੇ ਹਜ਼ਾਰਾਂ ਟਨ ਕਣਕ ਦੇ ਅੰਬਾਰ | ਤਸਵੀਰ : ਅਵਤਾਰ ਸਿੰਘ ਰੰਧਾਵਾ <br/> 04-05-2026
ਫ਼ਤਹਿਗੜ੍ਹ ਚੂੜੀਆਂ, 3 ਮਈ (ਅਵਤਾਰ ਸਿੰਘ ਰੰਧਾਵਾ)-ਦਾਣਾ ਮੰਡੀ ਫ਼ਤਹਿਗੜ੍ਹ ਚੂੜੀਆਂ ਅੰਦਰ ਸਮੇਂ ਸਿਰ ਚੁਕਾਈ ਨਾ ਹੋਣ ਕਰਕੇ ਖੁੱਲੇ ਅਸਮਾਨ ਹੇਠ ਪਈ ਹਜ਼ਾਰਾਂ ਟਨ ਕਣਕ ਦੀ ਜਿਨਸ ਬਰਸਾਤ ਹੋਣ ਕਾਰਨ ਬਰਬਾਦ ਹੋ ਰਹੀ ਹੈ, ਜਿਸ ਕਰਕੇ ਆੜ੍ਹਤੀਆਂ ਤੇ ਪੱਲੇਦਾਰਾਂ ਵਿਚ ਵੱਡੀ ਨਿਰਾਸ਼ਾ ਪਾਈ ਜਾ ਰਹੀ ਹੈ | ਇਸ ਸਬੰਧੀ ਆੜ੍ਹਤੀਆਂ ਨੇ ਦੱਸਿਆ ਕਿ ਜਦੋਂ ਤੋਂ ਕਣਕ ਦੀ ਜਿਨਸ ਦਾਣਾ ਮੰਡੀ ਫ਼ਤਹਿਗੜ੍ਹ ਚੂੜੀਆਂ ਅੰਦਰ ਆਉਣੀ ਸ਼ੁਰੂ ਹੋਈ ਹੈ, ਉਸ ਸਮੇਂ ਤੋਂ ਲੈ ਕੇ ਹੁਣ ਤੱਕ ਚੁਕਾਈ ਪ੍ਰਬੰਧਾਂ ਦੀ ਮੰਦਹਾਲੀ ਹੋਣ ਕਰਕੇ ਦਾਣਾ ਮੰਡੀਆਂ ਅੰਦਰ ਖੁੱਲੇ ਅਸਮਾਨ ਹੇਠ ਕਣਕ ਦੇ ਵੱਡੇ-ਵੱਡੇ ਅੰਬਾਰ ਲੱਗ ਚੁੱਕੇ ਹਨ ਤੇ ਹੋਰ ਜਿਨਸ ਲਗਾਉਣ ਲਈ ਜਗ੍ਹਾ ਨਹੀਂ ਬਚੀ ਹੈ | ਉਨ੍ਹਾਂ ਕਿਹਾ ਕਿ ਕਿਸਾਨ ਕਣਕ ਦੀ ਖਰੀਦ ਕਰਵਾ ਕੇ ਜਿਨਸ ਆੜ੍ਹਤੀਆਂ ਦੇ ਪੱਲੇ ਪਾ ਕੇ ਨਾਲੋ-ਨਾਲ ਜਾ ਰਹੇ ਹਨ, ਪਰ ਕਣਕ ਦੀ ਚੁਕਾਈ ਲਈ ਟਰਾਂਸਪੋਰਟ ਠੇਕੇਦਾਰ ਵਲੋਂ ਲਗਾਈਆਂ ਗੱਡੀਆਂ ਅਗਲੇ ਪਾਸੇ ਢੁਕਵੇਂ ਪ੍ਰਬੰਧ ਨਾ ਹੋਣ ਕਰਕੇ ਖਾਲੀ ਹੋਣ 'ਚ ਕਰੀਬ ਹਫ਼ਤੇ ਦਾ ਸਮਾਂ ਲੱਗ ਰਿਹਾ ਹੈ, ਜਿਸ ਨਾਲ ਉਲਝਣਾਂ 'ਚ ਵਾਧਾ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਅੱਜ ਦੁਪਹਿਰ ਵੇਲੇ ਮੌਸਮ ਖਰਾਬ ਹੋਣ ਕਰਕੇ ਤੇਜ਼ ਬਰਸਾਤ ਆ ਗਈ, ਜਿਸ ਨਾਲ ਮੰਡੀ 'ਚ ਕੱਚੇ ਤੇ ਪੱਕੇ ਫੜਾਂ ਉਪਰ ਪਈ ਕਣਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ | ਉਨ੍ਹਾਂ ਕਿਹਾ ਕਿ ਮੰਡੀ ਅੰਦਰ ਗੰਦੇ ਪਾਣੀ ਦੇ ਨਿਕਾਸ ਲਈ ਸੀਵਰੇਜ ਦੀ ਹਾਲਤ ਬਹੁਤ ਮਾੜੀ ਹੈ, ਜਿਸ ਕਰਕੇ ਪਾਣੀ ਦਾ ਨਿਕਾਸ ਕਿਸੇ ਵੀ ਪਾਸੇ ਵੱਲ ਨਹੀਂ ਜਾ ਰਿਹਾ, ਜੋ ਥੋੜ੍ਹੀ ਬਰਸਾਤ ਹੋਣ 'ਤੇ ਦਾਣਾ ਮੰਡੀ ਦੇ ਮੇਨ ਗੇਟਾਂ ਕੋਲ ਗੰਦੇ ਪਾਣੀ ਦੀ ਮਿਕਦਾਰ ਇਕੱਠੀ ਹੋ ਜਾਂਦੀ ਹੈ, ਇਥੋਂ ਤੱਕ ਕਿ ਦਾਣਾ ਮੰਡੀ ਅੰਦਰ ਐੱਸ.ਡੀ.ਐੱਮ. ਦਫ਼ਤਰ ਦੇ ਗੇਟ ਤੋਂ ਲੈ ਕੇ ਵਿਹੜੇ ਅੰਦਰ ਵੀ ਬਦਬੂਦਾਰ ਪਾਣੀ ਨਾਲ ਬੁਰੀ ਤਰ੍ਹਾਂ ਗੰਦਗੀ ਫ਼ੈਲੀ ਹੋਈ ਹੈ, ਜਿਸ ਕਰਕੇ ਕੰਮ ਕਾਜ ਵਾਲੇ ਲੋਕਾਂ ਨੂੰ ਦਫ਼ਤਰ ਅੰਦਰ ਜਾਣ ਲਈ ਲੰਘਣਾ ਔਖਾ ਹੋਇਆ ਪਿਆ ਹੈ | ਦਾਣਾ ਮੰਡੀ ਅੰਦਰ ਬਰਸਾਤੀ ਪਾਣੀ ਕਣਕ ਦੇ ਢੇਰਾਂ ਦੁਆਲੇ ਘੁੰਮਦਾ ਨਜ਼ਰ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਕਣਕ ਦੀ ਚੁਕਾਈ ਸਬੰਧੀ ਪ੍ਰਬੰਧ ਕਦੋਂ ਸੁਖਾਵੇਂ ਬਣਨਗੇ, ਇਸ ਬਾਰੇ ਹਾਲੇ ਤੱਕ ਕੋਈ ਇਲਮ ਨਹੀਂ ਹੈ | ਉਨ੍ਹਾਂ ਕਿਹਾ ਕਿ ਜੇਕਰ ਕਿਧਰੇ ਕੋਈ ਮਾੜੀ-ਮੋਟੀ ਚੁਕਾਈ ਹੋ ਵੀ ਰਹੀ ਹੈ ਤਾਂ ਪਹਿਲਾਂ ਹੀ ਆੜ੍ਹਤੀ 10 ਤੋਂ 15 ਰੁਪਏ ਪ੍ਰਤੀ ਕੁਇੰਟਲ ਵਧੇਰੇ ਖਰਚ ਕੇ ਕਣਕ ਚੁਕਵਾ ਰਹੇ ਹਨ | ਉਨ੍ਹਾਂ ਪੰਜਾਬ ਸਰਕਾਰ ਅੱਗੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਕਣਕ ਦੀ ਜਿਨਸ ਦੀ ਚੁਕਾਈ ਲਈ ਢੁਕਵੇ ਪ੍ਰਬੰਧ ਕੀਤੇ ਜਾਣ | ਇਸ ਮੌਕੇ ਚੁਕਾਈ ਨਾਲ ਸੰਬੰਧਿਤ ਠੇਕੇਦਾਰਾਂ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਗੋਦਾਮਾਂ 'ਚ ਜਗ੍ਹਾ ਨਾ ਹੋਣ ਕਰਕੇ ਤੇ ਠੇਕੇਦਾਰ ਕੋਲ ਮਜ਼ਦੂਰਾਂ ਦੇ ਪ੍ਰਬੰਧ ਨਾ ਹੋਣ ਕਰਕੇ ਸਥਿਤੀ ਬੁਰੀ ਤਰ੍ਹਾਂ ਗੰਭੀਰ ਬਣ ਚੁੱਕੀ ਹੈ, ਜਿਸ ਕਰਕੇ ਸਮੇਂ ਸਿਰ ਚੁਕਾਈ ਨਾ ਹੋਣ ਕਰਕੇ ਮੰਡੀਆਂ ਅੰਦਰ ਕਣਕ ਦੇ ਵੱਡੇ ਅੰਬਾਰ ਲੱਗੇ ਹੋਏ ਹਨ ਤੇ ਮੌਸਮ ਦੀ ਖਰਾਬੀ ਹੋਣ ਕਰਕੇ ਪ੍ਰੇਸ਼ਾਨੀਆਂ 'ਚ ਵਾਧਾ ਹੋ ਰਿਹਾ ਹੈ |
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਾਉਣ ਲਈ ਲੋਕ ਉਤਾਵਲੇ-ਆਗੂ ਅਗਲੀ ਖ਼ਬਰ ਭਾਈ ਸੱਤਾ ਜੀ ਦੀ ਯਾਦ 'ਚ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।