04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਲਾਇਨਜ਼ ਕਲੱਬਾਂ ਨੇ ਨਵ-ਨਿਯੁਕਤ ਵਾਈਸ ਜ਼ਿਲ੍ਹਾ ਗਵਰਨਰ-1 ਲਾਇਨ ਰਾਜੀਵ ਖੋਸਲਾ ਦਾ ਕੀਤਾ ਸਨਮਾਨ

ਅਜੀਤ ਡੈਸਕ 10-05-2026
ਪਠਾਨਕੋਟ, 9 ਮਈ (ਸੰਧੂ)-ਲਾਇਨਜ਼ ਕਲੱਬ ਡਿਸਟਿ੍ਕਟ 321-ਡੀ ਦੇ ਨਵੇਂ ਵਾਈਸ ਡਿਸਟਿ੍ਕਟ ਗਵਰਨਰ-1 ਚੁਣੇ ਗਏ ਲਾਇਨ ਰਾਜੀਵ ਖੋਸਲਾ ਦੇ ਸਨਮਾਨ ਲਈ ਬੀਤੀ ਰਾਤ ਸਥਾਨਿਕ ਹੋਟਲ ਵਿਚ ਸਮਾਗਮ ਕਰਵਾਇਆ ਗਿਆ | ਲਾਇਨਜ਼ ਕਲੱਬ ਪਠਾਨਕੋਟ ਅਤੇ ਸੁਜਾਨਪੁਰ ਦੇ ਸਾਰੇ ਕਲੱਬਾਂ ਦੇ ਅਧਿਕਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਸਭ ਤੋਂ ਪਹਿਲਾਂ ਸਾਲ 2026-27 ਲਈ ਨਵ-ਨਿਯੁਕਤ ਵਾਈਸ ਡਿਸਟਿ੍ਕਟ ਗਵਰਨਰ-1 ਲਾਇਨ ਰਾਜੀਵ ਖੋਸਲਾ ਨੂੰ ਹਾਰ ਪਹਿਨਾਏ ਗਏ ਅਤੇ ਸਮੂਹ ਕਲੱਬਾਂ ਦੇ ਮੈਂਬਰਾਂ ਦੁਆਰਾ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਜੈ ਮਹਾਜਨ, ਨਰਿੰਦਰ ਮਹਾਜਨ, ਡਾ: ਕੇ.ਡੀ. ਸਿੰਘ ਅਤੇ ਕੇਵਲ ਕਿ੍ਸ਼ਨ ਮਹਾਜਨ ਨੇ ਕਿਹਾ ਕਿ ਗਵਰਨਰ ਦੀ ਚੋਣ ਲਾਇਨਜ਼ ਕਲੱਬ ਜ਼ਿਲ੍ਹੇ ਦੇ ਇਤਿਹਾਸ ਵਿਚ ਉੱਕਰੀ ਹੋਈ ਹੈ, ਕਿਉਂਕਿ ਜ਼ਿਲ੍ਹੇ ਦੇ ਭਾਈਚਾਰੇ ਦੇ ਮੈਂਬਰਾਂ ਨੇ ਸਚਾਈ ਲਈ ਖੜ੍ਹੇ ਹੋ ਕੇ ਏਕਤਾ ਦਾ ਪ੍ਰਦਰਸ਼ਨ ਕੀਤਾ | ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਹ ਅੰਤਰਰਾਸ਼ਟਰੀ ਪੱਧਰ 'ਤੇ ਜ਼ਿਲ੍ਹੇ ਨੂੰ ਸ਼ਾਨ ਦਿਵਾਉਣਗੇ ਅਤੇ ਆਪਣੇ ਪ੍ਰੋਜੈਕਟ ਨਾਲ ਨਵੇਂ ਰਿਕਾਰਡ ਕਾਇਮ ਕਰੇਗਾ | ਉਨ੍ਹਾਂ ਕਿਹਾ ਕਿ ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਅੰਦਰ ਜ਼ਿਲ੍ਹਾ 321-ਡੀ ਦੀ ਵਿਸ਼ੇਸ਼ ਪਹਿਚਾਣ ਹੈ ਅਤੇ ਇਸ ਪਹਿਚਾਣ ਨੂੰ ਬਣਾਈ ਰੱਖਣ ਅਤੇ ਹੋਰ ਵਧਾਉਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਤੇ ਮਨੁੱਖਤਾ ਦੀ ਸੇਵਾ ਵਿਚ ਯੋਗਦਾਨ ਪਾਉਣ ਦੀ ਲੋੜ ਹੈ | ਇਸ ਮੌਕੇ ਵੱਖ-ਵੱਖ ਕਲੱਬਾਂ ਦੇ ਅਧਿਕਾਰੀਆਂ ਨੇ ਕਿਹਾ ਕਿ ਪਠਾਨਕੋਟ ਅਤੇ ਸੁਜਾਨਪੁਰ ਦੇ ਲਾਇਨਜ਼ ਕਲੱਬਾਂ ਨੇ ਹਮੇਸ਼ਾ ਲੋੜਵੰਦਾਂ ਅਤੇ ਬੇਸਹਾਰਾ ਲੋਕਾਂ ਦੀ ਮਦਦ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਸਾਰੇ ਕਲੱਬ ਲਾਇਨ ਰਾਜੀਵ ਖੋਸਲਾ ਦੀ ਅਗਵਾਈ ਵਿਚ ਆਪਣੇ ਕੰਮ ਨੂੰ ਹੋਰ ਉਚਾਈਆਂ 'ਤੇ ਲੈ ਜਾਣਗੇ | ਜਿਸ ਵਿਚ ਉਹ ਆਪਣਾ ਪੂਰਾ ਸਮਰਥਨ ਅਤੇ ਸਹਿਯੋਗ ਦੇਣਗੇ | ਇਸ ਮੌਕੇ ਨਵ-ਨਿਯੁਕਤ ਵਾਈਸ ਡਿਸਟਿ੍ਕਟ ਗਵਰਨਰ (ਫਸਟ ਲਾਇਨ) ਰਾਜੀਵ ਖੋਸਲਾ ਨੇ ਲਾਇਨਜ਼ ਕਲੱਬਾਂ ਦੇ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮੌਜੂਦ ਡਾ: ਕੇ.ਡੀ. ਸਿੰਘ, ਕੇਵਲ ਕਿ੍ਸ਼ਨ ਮਹਾਜਨ, ਅਜੈ ਮਹਾਜਨ, ਨਰਿੰਦਰ ਮਹਾਜਨ, ਸਮੀਰ ਗੁਪਤਾ, ਸੰਜੀਵ ਗੁਪਤਾ, ਸ਼ਰਨਜੀਤ ਸਿੰਘ, ਪੰਕਜ ਮਹਿਤਾ, ਵੀ.ਕੇ ਵਰਮਾ, ਨਰਿੰਦਰ ਗੁਪਤਾ, ਅਸ਼ੋਕ ਕੁਮਾਰ, ਅਜੈ ਪਾਲ ਸਿੰਘ, ਅਮਿਤ ਸ਼ਰਮਾ, ਅਭਿਸ਼ੇਕ ਡੋਗਰਾ, ਕਿਰਨਦੀਪ ਸਿੰਘ ਕੇ.ਡੀ, ਵਿਨੈ ਮਹਾਜਨ, ਵਿਨੋਦ ਮਹਾਜਨ, ਅਸ਼ੋਕ ਗੁਪਤਾ, ਮਨੋਜ ਲੋਹੀਆ, ਉਮੇਸ਼ ਮਹਾਜਨ, ਸਤੀਸ਼ ਸ਼ਰਮਾ, ਤਿ੍ਲੋਕ ਨੰਦਾ, ਬੀ.ਐਮ. ਬੇਦੀ, ਸੁਰੇਸ਼ ਮਹਾਜਨ ਰਾਜੂ, ਬਲਵੀਰ ਚਿੰਗਾਰੀ, ਅਸ਼ਵਨੀ ਵਰਮਾ, ਮਨੋਜ ਮਹਾਜਨ, ਦੀਪਕ ਸਲਵਾਨ, ਦਰਸ਼ਨ ਕੁਮਾਰ, ਦੀਪਕ ਸ਼ਰਮਾ, ਰਿਤੇਸ਼ ਮਹਾਜਨ, ਹਤਿੰਦਰ ਸਿੰਘ ਬੌਬੀ, ਮੁਕੇਸ਼ ਮਹਾਜਨ, ਨਰੇਸ਼ ਅਗਰਵਾਲ, ਰਣਵੀਰ ਵਾਲੀਆ, ਸੁਮਿਤ ਮਹਾਜਨ ਆਦਿ ਸ਼ਾਮਲ ਸਨ |
ਪਿਛਲੀ ਖ਼ਬਰ ਨਗਰ ਨਿਗਮ ਚੋਣਾਂ ਲਈ ਵਾਰਡਾਂ ਦੀ ਰਿਜ਼ਰਵੇਸ਼ਨ ਨੂੰ ਲੈ ਕੇ ਭਾਜਪਾ-'ਆਪ' ਕੌਂਸਲਰਾਂ ਸਮੇਤ 17 ਲੋਕਾਂ ਨੇ ਦਰਜ ਕਰਵਾਏ ਇਤ... ਅਗਲੀ ਖ਼ਬਰ ਨੈਸ਼ਨਲ ਲੋਕ ਅਦਾਲਤ ਵਿਚ 10345 ਕੇਸਾਂ ਦਾ ਨਿਪਟਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।