ਅੱਚਲ ਸਾਹਿਬ, 10 ਮਈ (ਗੁਰਚਰਨ ਸਿੰਘ)-ਜ਼ਿਲ੍ਹਾ ਗੁਰਦਾਸਪੁਰ ਦੀ ਨਾਮਵਰ ਰਾਇਲ ਹਾਕੀ ਅਕੈਡਮੀ ਚਾਹਲ ਕਲਾਂ (ਬਟਾਲਾ-ਮਹਿਤਾ ਰੋਡ ਨਜ਼ਦੀਕ ਕਿੰਗ ਵੇਲਾ ਰਿਜ਼ਾਰਟ) ਜਿੱਥੇ ਕਿ 2026-27 ਅੰਡਰ-14 ਤੇ ਅੰਡਰ-17 ਹਾਕੀ ਦੇ ਟਰਾਇਲ ਲਏ ਜਾ ਰਹੇ ਹਨ, 'ਚ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਸਾਥੀਆਂ ਸਮੇਤ ਪਹੁੰਚ ਕੇ ਟਰਾਇਲਾਂ ਦੀ ਸ਼ੂਰੁਆਤ ਕਾਰਵਾਈ ਤੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ | ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਜਿੱਥੇ ਰਾਇਲ ਹਾਕੀ ਅਕੈਡਮੀ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਚਾਹਲ ਸਮੇਤ ਪ੍ਰਬੰਧਕਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਇਲਾਕੇ ਵਿਚ ਅਕੈਡਮੀ ਹੋਣ ਕਾਰਨ ਬਹੁਤ ਸਾਰੇ ਬੱਚਿਆਂ ਦਾ ਭਵਿੱਖ ਸੁਨਹਿਰਾ ਹੋ ਰਿਹਾ ਹੈ ਤੇ ਬਹੁਤ ਸਾਰੇ ਬੱਚੇ ਅੱਜ ਨਾਮਵਰ ਹਾਕੀ ਅਕੈਡਮੀਆਂ 'ਚ ਨਾਂਅ ਰੌਸ਼ਨ ਕਰ ਰਹੇ ਹਨ | ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਮਨ ਲਾ ਕੇ ਖੇਡਣ ਅਤੇ ਚੰਗੇ ਖਿਡਾਰੀ ਬਣ ਕੇ ਰਾਇਲ ਹਾਕੀ ਅਕੈਡਮੀ ਤੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਅਕੈਡਮੀ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਸੁੱਖ ਚਾਹਲ ਸਮੇਤ ਹੋਰ ਪ੍ਰਬੰਧਕਾਂ ਨੇ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੂੰ ਜੀ ਆਇਆਂ ਕਹਿੰਦਿਆਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਡਾਇਰੈਕਟਰ ਚਾਹਲ ਨੇ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿਚ ਵੱਡੀ ਗਿਣਤੀ ਵਿਚ ਹਾਕੀ ਖਿਡਾਰੀ ਬੱਚਿਆਂ ਨੇ ਭਾਗ ਲਿਆ ਹੈ | ਇਸ ਤੋਂ ਪਹਿਲਾਂ ਵੀ ਰਾਇਲ ਹਾਕੀ ਅਕੈਡਮੀ ਦੇ ਖਿਡਾਰੀਆਂ ਦੀ ਨਾਮਵਰ ਅਕੈਡਮੀ ਵਿਚ ਚੋਣ ਵੀ ਹੋ ਚੁੱਕੀ ਹੈ ਤੇ ਬਹੁਤ ਸਾਰੇ ਖਿਡਾਰੀ ਚੰਗੇ ਸਥਾਨ ਹਾਸਲ ਕਰ ਚੁੱਕੇ ਹਨ | ਇਸ ਮੌਕੇ ਸੀਨੀਅਰ ਆਗੂ ਦਵਿੰਦਰ ਸਿੰਘ ਮਿਸ਼ਰਪੁਰ, ਬਿਕਰਮਜੀਤ ਸਿੰਘ ਬਿੱਕਾ ਚਾਹਲ, ਸਰਪੰਚ ਗੁਰਪ੍ਰੀਤ ਸਿੰਘ ਗੋਪੀ ਨੱਤ, ਬਲਾਕ ਪ੍ਰਧਾਨ ਹਿਰਦੇਪਾਲ ਸਿੰਘ ਚੌਧਰੀਵਾਲ, 'ਆਪ' ਆਗੂ ਬਲਰਾਜ ਸਿੰਘ ਜੈਤੋਸਰਜਾ, ਪਿ੍ੰਸੀਪਲ ਦਲਜੀਤ ਸਿੰਘ ਚਾਹਲ, ਨੰਬਰਦਾਰ ਸੁਖਵਿੰਦਰ ਸਿੰਘ, ਕੋਚ ਤੇਜਬੀਰ ਸਿੰਘ ਚਾਹਲ, ਸਹਾਇਕ ਕੋਚ ਗੁਰਪ੍ਰੀਤ ਸਿੰਘ, ਪੰਚ ਦਲਜੀਤ ਸਿੰਘ, ਅਨੂਪ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ |