30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਆਰੀਆ ਮਹਿਲਾ ਮਹਾਂਵਿਦਿਆਲਾ ਪਠਾਨਕੋਟ ਨੇ ਸਾਲਾਨਾ ਖੇਡ ਦਿਵਸ ਮਨਾਇਆ

ਅਜੀਤ ਡੈਸਕ 11-05-2026
ਪਠਾਨਕੋਟ, 10 ਮਈ (ਸੰਧੂ)-ਆਰੀਆ ਮਹਿਲਾ ਮਹਾਂਵਿਦਿਆਲਾ ਪਠਾਨਕੋਟ ਨੇ ਪਿ੍ੰਸੀਪਲ ਡਾ: ਗੁਰਮੀਤ ਕੌਰ ਦੀ ਪ੍ਰਧਾਨਗੀ ਅਤੇ ਸਰੀਰਕ ਸਿੱਖਿਆ ਵਿਭਾਗ ਦੀ ਮੁਖੀ ਪ੍ਰੋਫੈਸਰ ਸ਼ਮਾ ਕਸ਼ਯਪ ਦੀ ਅਗਵਾਈ ਹੇਠ ਕਾਲਜ ਦਾ ਸਾਲਾਨਾ ਖੇਡ ਦਿਵਸ ਮਨਾਇਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਈ ਹੈੱਡ ਕਾਂਸਟੇਬਲ ਕੁਮਾਰੀ ਰਾਧਾ ਦਾ ਕਾਲਜ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ, ਨਾਲ ਹੀ ਉਨ੍ਹਾਂ ਨੂੰ ਬੈਜ ਤੇ ਬੂਟਾ ਵੀ ਦਿੱਤਾ ਗਿਆ | ਖੇਡ ਦਿਵਸ ਦੌਰਾਨ ਵਿਦਿਆਰਥੀਆਂ ਨੇ ਲੰਬੀ ਛਾਲ, ਉੱਚੀ ਛਾਲ, ਨਿੰਬੂ ਦੌੜ, ਡਿਸਕਸ ਥ੍ਰੋ, ਜੈਵਲਿਨ, ਸ਼ਾਟ-ਪੁੱਟ, 100 ਮੀਟਰ ਦੌੜ ਅਤੇ 200 ਮੀਟਰ ਦੌੜ ਸਮੇਤ ਵੱਖ-ਵੱਖ ਮੁਕਾਬਲਿਆਂ ਵਿਚ ਹਿੱਸਾ ਲਿਆ | ਜੇਤੂਆਂ ਨੂੰ ਮੁੱਖ ਮਹਿਮਾਨ ਦੁਆਰਾ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਡਾ: ਗੁਰਮੀਤ ਕੌਰ ਨੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਉਸੇ ਸਮਰਪਣ ਅਤੇ ਸਖ਼ਤ ਮਿਹਨਤ ਨੂੰ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਨੇ ਮੁੱਖ ਮਹਿਮਾਨ ਵਜੋਂ ਆਉਣ ਲਈ ਪੰਜਾਬ ਪੁਲਿਸ ਅਧਿਕਾਰੀ ਹੈਡ ਕਾਂਸਟੇਬਲ ਰਾਧਾ ਦਾ ਧੰਨਵਾਦ ਕੀਤਾ ਤੇ ਵਿਦਿਆਰਥੀਆਂ ਨੂੰ ਉਨ੍ਹਾਂ ਤੋਂ ਪ੍ਰੇਰਨਾ ਲੈਣ ਅਤੇ ਆਪਣਾ ਭਵਿੱਖ ਉੱਜਵਲ ਬਣਾਉਣ ਦੀ ਅਪੀਲ ਕੀਤੀ | ਵਿਦਿਆਰਥਣ ਪਿ੍ਆ ਨੂੰ ਖੇਡ ਦਿਵਸ 'ਤੇ ਸਰਬੋਤਮ ਐਥਲੀਟ ਪੁਰਸਕਾਰ ਵੀ ਦਿੱਤਾ ਗਿਆ | ਇਸ ਮੌਕੇ ਪ੍ਰੋ: ਸ਼ਿਵਾਨੀ, ਡਾ: ਸ਼ਵੇਤਾ ਠਾਕੁਰ ਨੇ ਸਟੇਜ ਦੀ ਡਿਊਟੀ ਨਿਭਾਈ |
ਪਿਛਲੀ ਖ਼ਬਰ ਧੀ ਦੀ ਸ਼ਿਕਾਇਤ 'ਤੇ ਮਾਂ ਤੇ ਪ੍ਰੇਮੀ ਗਿ੍ਫ਼ਤਾਰ ਅਗਲੀ ਖ਼ਬਰ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਾਲ ਕੀਤੀ ਮੁਲਾਕਾਤ ਭੋਆ ਹਲਕੇ ਵਿਚ ਜਲਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।