30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਬੀ.ਐਸ.ਐਫ. ਤੇ ਸੈਨਾ ਨੂੰ ਲੈ ਕੇ ਆਕਰਸ਼ਨ ਕਾਲਜ 'ਚ ਕੀਤੀ ਮੌਕ ਡਰਿੱਲ

ਅਜੀਤ ਡੈਸਕ 11-05-2026
ਨਰੋਟ ਜੈਮਲ ਸਿੰਘ, 10 ਮਈ (ਸ਼ਸ਼ੀ ਕੁਮਾਰ)-ਕੇਂਦਰ ਸਰਕਾਰ ਵਲੋਂ 7 ਮਈ ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਹਰੇਕ ਜ਼ਿਲਿ੍ਹਆਂ ਵਿਚ ਮੋਕ ਡਰਿਲ ਦਾ ਆਯੋਜਨ ਕੀਤਾ ਗਿਆ | ਜਿਸ ਤਹਿਤ ਬਲਾਕ ਨਰੋਟ ਜੈਮਲ ਸਿੰਘ ਦੇ ਆਕਰਸ਼ਨ ਕਾਲਜ ਵਿਖੇ ਮੋਕ ਡਰਿਲ ਦਾ ਆਯੋਜਨ ਸਥਾਨਕ ਥਾਣਾ ਨਰੋਟ ਜੈਮਲ ਸਿੰਘ ਦੇ ਐਸ.ਐਚ.ਓ. ਸਬ ਇੰਸਪੈਕਟਰ ਕੁਲਦੀਪ ਰਾਜ ਦੀ ਅਗਵਾਈ ਹੇਠ ਕੀਤਾ ਗਿਆ | ਜਿਸ ਵਿਚ ਕਮਾਂਡ ਐਂਡ ਕੰਟਰੋਲ ਡੀ.ਐਸ.ਪੀ. ਸੁਖਬੀਰ ਸਿੰਘ, ਆਪ੍ਰੇਸ਼ਨ ਇੰਸਪੈਕਟਰ ਗੁਲਸ਼ਨ ਕੁਮਾਰ, ਐਸ.ਐਚ.ਓ. ਤਾਰਾਗੜ੍ਹ ਇੰਸਪੈਕਟਰ ਦਵਿੰਦਰ ਕਾਸ਼ਨੀ, ਬੀ.ਐਸ.ਐਫ. ਤੇ ਆਰਮੀ ਦੇ ਨੌਜਵਾਨ ਸ਼ਾਮਿਲ ਹੋਏ | ਇਸ ਮੌਕੇ ਕਮਾਂਡ ਐਂਡ ਕੰਟਰੋਲ ਡੀ.ਐਸ.ਪੀ. ਸੁਖਬੀਰ ਸਿੰਘ ਨੇ ਕਿਹਾ ਕਿ ਮੋਕ ਡਰਿਲ ਇਕ ਪੂਰਵ-ਯੋਜਨਾਬੱਧ ਅਭਿਆਸ ਹੈ, ਜੋ ਕਿਸੇ ਐਮਰਜੈਂਸੀ ਸਥਿਤੀ ਜਿਵੇਂ ਕਿ ਅੱਗ, ਭੂਚਾਲ ਤੇ ਬੰਬ ਧਮਕੀ ਆਦਿ ਲਈ ਸਹੀ ਪ੍ਰਤੀਕਿਰਿਆ ਤੇ ਸੁਰੱਖਿਆ ਉਪਾਵਾਂ ਦੀ ਜਾਂਚ ਤੇ ਸੁਧਾਰ ਕਰਨ ਲਈ ਕੀਤਾ ਜਾਂਦਾ ਹੈ | ਇਸ ਨੂੰ ਐਮਰਜੈਂਸੀ ਪ੍ਰਤੀਕਿਰਿਆ ਵੀ ਕਿਹਾ ਜਾ ਸਕਦਾ ਹੈ | ਇਸ ਮੌਕੇ ਐਸ.ਐਚ.ਓ. ਨਰੋਟ ਜੈਮਲ ਸਿੰਘ ਸਬ ਇੰਸਪੈਕਟਰ ਕੁਲਦੀਪ ਰਾਜ ਨੇ ਦੱਸਿਆ ਕਿ 23 ਜਨਵਰੀ ਨੂੰ ਇਕ ਕਾਲਜ ਨੂੰ ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ | ਸੂਚਨਾ ਮਿਲਦੇ ਹੀ ਜ਼ਿਲ੍ਹਾ ਪੁਲਿਸ ਦੇ ਅਧਿਕਾਰੀਆਂ ਸਹਿਤ ਬਹੁਤ ਵੱਡੀ ਗਿਣਤੀ ਵਿਚ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਲਜ ਨੂੰ ਖ਼ਾਲੀ ਕਰਵਾ ਕੇ ਬੱਚਿਆਂ ਅਤੇ ਸਟਾਫ਼ ਨੂੰ ਘਰ-ਘਰ ਪਹੁੰਚਾਇਆ ਸੀ ਅਤੇ ਉਸ ਦੇ ਬਾਅਦ ਵੱਖ-ਵੱਖ ਟੀਮਾਂ ਰਾਹੀਂ ਕਾਲਜ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਗਲੇ ਹੁਕਮਾਂ ਤੱਕ ਕਾਲਜ ਵਿਚ ਪੁਲਿਸ ਦੇ ਕਰਮਚਾਰੀ ਤਾਇਨਾਤ ਕੀਤੇ ਗਏ ਸਨ | ਮੋਕ ਡਰਿਲ ਨੂੰ ਸਫਲ ਬਣਾਉਂਦਿਆਂ ਐਸ.ਐਚ.ਓ. ਤਾਰਾਗੜ੍ਹ ਦਵਿੰਦਰ ਕਾਸ਼ਨੀ ਨੇ ਅਚਾਨਕ ਅੱਗ, ਭੂਚਾਲ ਤੇ ਬੰਬ ਨਾਲ ਉਡਾਉਣ ਦੀ ਧਮਕੀ ਦੀ ਸਥਿਤੀ ਬਣ ਜਾਣ 'ਤੇ ਇਨ੍ਹਾਂ ਆਪਦਾ ਤੋਂ ਬਚਣ ਲਈ ਵੱਖ-ਵੱਖ ਤਰੀਕੇ ਦੱਸੇ |
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਨੇ ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਦੇ ਭਰੇ ਫਾਰਮ ਅਗਲੀ ਖ਼ਬਰ ਧੀ ਦੀ ਸ਼ਿਕਾਇਤ 'ਤੇ ਮਾਂ ਤੇ ਪ੍ਰੇਮੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।