18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸ੍ਰੀ ਹਰਿਗੋਬਿੰਦਪੁਰ ਵਿਖੇ ਸਹਿਕਾਰੀ ਬੈਂਕ ਮੂਹਰੇ ਭਾਕਿਯੂ ਕ੍ਰਾਂਤੀਕਾਰੀ ਆਗੂਆਂ ਵਲੋਂ ਧਰਨਾ

ਅਜੀਤ ਡੈਸਕ 13-05-2026
ਸ੍ਰੀ ਹਰਿਗੋਬਿੰਦਪੁਰ, 12 ਮਈ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਵਿਖੇ ਸਥਿਤ (ਸਹਿਕਾਰੀ) ਕੋਆਪ੍ਰੇਟਿਵ ਬੈਂਕ ਸ਼ਾਖਾ ਸ੍ਰੀ ਹਰਿਗੋਬਿੰਦਪੁਰ ਅੱਗੇ ਮੰਗਲਵਾਰ ਨੂੰ 11 ਵਜੇ ਤੋਂ 3 ਵਜੇ ਤੱਕ ਇਲਾਕੇ ਦੇ ਕਿਸਾਨਾਂ ਤੇ ਕਿਸਾਨ ਬੀਬੀਆਂ ਵਲੋਂ ਧਰਨਾ, ਰੋਸ ਪ੍ਰਦਰਸ਼ਨ ਕੀਤਾ ਗਿਆ | ਧਰਨੇ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਖ਼ਜ਼ਾਨਚੀ ਸਿਕੰਦਰ ਸਿੰਘ ਚੀਮਾ ਖੁੱਡੀ, ਬਲਾਕ ਸ੍ਰੀ ਹਰਿਗੋਬਿੰਦਪੁਰ ਦੇ ਪ੍ਰਧਾਨ ਕੈਪਟਨ ਅਜੀਤ ਸਿੰਘ ਸੈਲੋਵਾਲ, ਸੀਨੀਅਰ ਮੀਤ ਪ੍ਰਧਾਨ ਮਾਸਟਰ ਜਗੀਰ ਸਿੰਘ ਅੱਤੇਪੁਰ ਆਦਿ ਬੁਲਾਰਿਆਂ ਨੇ ਕਿਹਾ ਕਿ ਅੱਜ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਤਹਿਤ ਪੰਜਾਬ ਦੀਆਂ ਕੋਆਪ੍ਰੇਟਿਵ ਬੈਂਕ ਤੇ ਕੋਆਪ੍ਰੇਟਿਵ ਸੁਸਾਇਟੀਆਂ ਵਿਖੇ ਧਰਨਾ ਲਗਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਵਲੋਂ ਕਰਜ਼ਾ ਲਿਮਟ ਵਧਾਈ ਗਈ ਸੀ, ਪਰ ਇਸ ਨੂੰ ਕੇਂਦਰ ਸਰਕਾਰ ਵਲੋਂ ਘੱਟ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ 'ਚ ਕੁੱਲ 3512 ਸੁਸਾਇਟੀਆਂ ਹਨ, ਜਿਨ੍ਹਾਂ 'ਚੋਂ 900 ਡਿਫਾਲਟਰ ਹੋ ਚੁੱਕੀਆਂ ਹਨ ਤੇ ਬਹੁਤ ਸਾਰੀਆਂ ਸੁਸਾਇਟੀਆਂ ਘਾਟੇ ਵਿਚ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਖੱਜਲ-ਖੁਆਰੀ ਘਟਾਉਣ ਲਈ ਕਿਸਾਨਾਂ ਦੇ ਨਵੇਂ ਖ਼ਾਤੇ ਸੁਸਾਇਟੀਆਂ ਵਿਚ ਖੋਲੇ੍ਹ ਜਾਣ, ਜੋ ਕਿ ਸਰਕਾਰ ਵਲੋਂ ਬਣਾਉਣੇ ਬੰਦ ਕੀਤੇ ਹੋਏ ਹਨ | ਉਨ੍ਹਾਂ ਕਿਹਾ ਕਿ ਖਾਦ ਸੁਸਾਇਟੀਆਂ ਵਿਚ ਬਲੈਕ ਹੋ ਰਹੀ ਹੈ, ਜਿਸ ਕਾਰਨ ਆਮ ਜਿੰਮੀਂਦਾਰ ਨੂੰ ਖਾਦ ਨਹੀਂ ਮਿਲ ਰਹੀ ਤੇ ਸ਼ਾਹੂਕਾਰ ਵਰਗ ਨੂੰ ਖਾਦ ਸੁਸਾਇਟੀਆਂ 'ਚੋਂ ਬਲੈਕ ਦੇ ਰੂਪ ਵਿਚ ਵੇਚੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰੇ, ਨਹੀਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਮਹਿੰਦਰ ਸਿੰਘ ਚੀਮਾ ਖੁੱਡੀ, ਕੁਲਦੀਪ ਸਿੰਘ ਫ਼ੌਜੀ ਬਲਾਕ ਸਕੱਤਰ, ਬਲਕਾਰ ਸਿੰਘ ਧਰਮੀ ਫ਼ੌਜੀ ਸੀਨੀਅਰ ਮੀਤ ਪ੍ਰਧਾਨ, ਜੋਗਿੰਦਰ ਸਿੰਘ ਮਠੋਲਾ, ਹਰਜੀਤ ਸਿੰਘ, ਦਰਸ਼ਨ ਸਿੰਘ ਡੱਲਾ, ਮੰਗਲ ਸਿੰਘ ਡੱਲਾ, ਸਰਦੂਲ ਸਿੰਘ ਚੀਮਾ ਖੁੱਡੀ, ਸੁਖਦੇਵ ਸਿੰਘ ਚੀਮਾ, ਕਸ਼ਮੀਰ ਸਿੰਘ, ਗੁਰਨਾਮ ਸਿੰਘ ਨੰਗਲ ਝੌਰ, ਜਰਨੈਲ ਸਿੰਘ ਭਰਥ, ਕੁਲਵਿੰਦਰ ਸਿੰਘ ਬਸਰਾਵਾਂ, ਗੁਰਦੀਪ ਸਿੰਘ ਬਸਰਾਵਾਂ, ਅਮਰਜੀਤ ਸਿੰਘ ਅੱਤੇਪੁਰ, ਸਤਨਾਮ ਸਿੰਘ ਅੱਤੇਪੁਰ, ਗੁਰਮੀਤ ਕੌਰ ਮਠੋਲਾ, ਕਮਲਜੀਤ ਕੌਰ, ਦਲਬੀਰ ਕੌਰ, ਸੋਨੀਆ, ਜਸਬੀਰ ਕੌਰ ਸੈਲੋਵਾਲ, ਸਤਨਾਮ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਗਗਨਦੀਪ ਸਿੰਘ ਦੀ ਰਚਿਤ 'ਬਲਵੰਤ ਗਾਰਗੀ ਦੀ ਨਾਟ-ਦਿ੍ਸ਼ਟੀ : ਨਵ-ਅਮਰੀਕੀ ਆਲੋਚਨਾਤਮਕ ਅਧਿਐਨ' ਪੁਸਤਕ ਰਿਲੀਜ਼ <br/... ਅਗਲੀ ਖ਼ਬਰ ਨਗਰ ਨਿਗਮ ਬਟਾਲਾ, ਨਗਰ ਕੌਂਸਲ ਧਾਰੀਵਾਲ, ਸ੍ਰੀ ਹਰਗੋਬਿੰਦਪੁਰ ਸਾਹਿਬ ਤੇ ਫਤਹਿਗੜ੍ਹ ਚੂੜੀਆਂ ਲਈ ਵੋਟਾਂ 26 ਨੂੰ ਪੈਣਗੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।