18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਹਨੇਰੀ-ਝੱਖੜ ਨਾਲ ਸਰਕਾਰੀ ਸਕੂਲ ਮਢਿਆਲਾ ਵਿਖੇ ਇਮਾਰਤ 'ਤੇ ਡਿੱਗੇ ਵੱਡੇ ਸਫੈਦੇ

ਅਜੀਤ ਡੈਸਕ 13-05-2026
ਘੁਮਾਣ, 12 ਮਈ (ਬੰਮਰਾਹ)-ਕਸਬਾ ਘੁਮਾਣ ਦੇ ਨਜ਼ਦੀਕ ਪਿੰਡ ਮਢਿਆਲਾ ਵਿਖੇ ਸਰਕਾਰੀ ਮਿਡਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਕੈਂਪਸ 'ਚ ਵੱਡੇ-ਵੱਡੇ ਸਫੈਦੇ ਹਨੇਰੀ ਤੇ ਝੱਖੜ ਨਾਲ ਇਮਾਰਤ 'ਤੇ ਡਿੱਗ ਪਏ, ਜਿਸ ਨਾਲ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ | ਸਰਪੰਚ ਗੁਰਮੇਜ਼ ਸਿੰਘ, ਮੁੱਖ ਅਧਿਆਪਕ ਸਰਬਜੀਤ ਸਿੰਘ, ਰਿਟਾਇਰਡ ਸੂਬੇਦਾਰ ਇਕਬਾਲ ਸਿੰਘ, ਜਥੇਦਾਰ ਇੰਦਰਜੀਤ ਸਿੰਘ, ਬਲਵਿੰਦਰ ਸਿੰਘ, ਰਾਜੇਸ਼ ਬਹਾਦਰ, ਗੁਰਪ੍ਰੀਤ ਸਿੰਘ, ਹੀਰਾ ਸਿੰਘ, ਅਮਰੀਕ ਸਿੰਘ ਬਲਾਕ ਪ੍ਰਧਾਨ ਅਤੇ ਰਿਟਾਇਰਡ ਸੂਬੇਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਸਕੂਲ ਵਿਚ ਬਹੁਤ ਹੀ ਸੁੰਦਰ ਦੋ ਮੰਜਲਾਂ ਏਅਰ ਕੰਡੀਸ਼ਨਰ ਇਮਾਰਤ ਬਣੀ ਹੋਈ ਹੈ | ਹਨੇਰੀ-ਝੱਖੜ ਆਉਣ ਨਾਲ ਵੱਡੇ-ਵੱਡੇ ਸਫੈਦੇ ਇਮਾਰਤ 'ਤੇ ਡਿੱਗ ਪਏ | ਉਨ੍ਹਾਂ ਕਿਹਾ ਕਿ ਇਨ੍ਹਾਂ ਸਫੈਦਿਆਂ ਨੂੰ ਕੱਟਣ ਲਈ ਪਹਿਲਾਂ ਵੀ ਸਕੂਲ ਵਿਚ ਪਹੁੰਚੇ ਏ.ਡੀ.ਸੀ. ਵਿਕਾਸ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਸਫੈਦੇ ਇਮਾਰਤ ਵੱਲ ਝੁਕੇ ਹੋਏ ਹਨ, ਜਿਸ ਨਾਲ ਕਿਸੇ ਵੇਲੇ ਵੀ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ, ਪਰ ਹੁਣ ਤੱਕ ਇਨ੍ਹਾਂ ਦਰੱਖਤਾਂ ਨੂੰ ਕੱਟਣ ਲਈ ਕੋਈ ਵੀ ਮਨਜ਼ੂਰੀ ਨਹੀਂ ਦਿੱਤੀ ਗਈ | ਉਨ੍ਹਾਂ ਕਿਹਾ ਕਿ ਹਨੇਰੀ-ਝੱਖੜ ਰਾਤ ਵੇਲੇ ਆਇਆ ਜਿਸ ਕਰ ਕੇ ਬਚਾਅ ਹੋ ਗਿਆ, ਜੇਕਰ ਦਿਨ ਵੇਲੇ ਸਕੂਲ ਸਮੇਂ ਆਉਂਦਾ ਤਾਂ ਇਮਾਰਤ ਦੇ ਨਾਲ-ਨਾਲ ਵਿਦਿਆਰਥੀਆਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ, ਜਿਸ ਕਰ ਕੇ ਇਨ੍ਹਾਂ ਸਫੈਦਿਆਂ ਨੂੰ ਕੱਟਣ ਦੀ ਮਨਜੂਰੀ ਦਿੱਤੀ ਜਾਵੇ ਜਾਂ ਫਿਰ ਵਿਭਾਗ ਖੁਦ ਇਨ੍ਹਾਂ ਦਰੱਖਤਾਂ ਨੂੰ ਕਟਵਾ ਦੇਵੇ |

ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਭਾਮ ਦੀ ਵਿਦਿਆਰਥਣ ਮੈਰਿਟ 'ਚ <br/> ਅਗਲੀ ਖ਼ਬਰ ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਲਈ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਦੀ ਪ੍ਰੇਰਣਾਦਾਇਕ ਪਹਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।