19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਬਟਾਲਾ ਦੇ ਸੱਚਖੰਡ ਨਾਨਕ ਧਾਮ ਵਿਖੇ ਪਹੁੰਚ ਕੇ ਸੰਗਤਾਂ ਦੇ ਕਰਨਗੇ ਦਰਸ਼ਨ

ਅਜੀਤ ਡੈਸਕ 14-05-2026
ਬਟਾਲਾ, 13 ਮਈ (ਹਰਦੇਵ ਸਿੰਘ ਸੰਧੂ)-ਸੱਚਖੰਡ ਨਾਨਕ ਧਾਮ ਅੱਚਲੀ ਗੇਟ ਜਲੰਧਰ-ਅੰਮਿ੍ਤਸਰ ਬਾਈਪਾਸ ਬਟਾਲਾ ਵਿਖੇ ਸੰਤ ਤਰਲੋਚਨ ਦਰਸ਼ਨ ਦਾਸ ਦਾ 38ਵਾਂ ਗੱਦੀ ਦਿਵਸ 14 ਮਈ ਨੂੰ ਸੰਗਤਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਸੱਚਖੰਡ ਨਾਨਕ ਧਾਮ ਦੇ ਪ੍ਰਬੰਧਕ ਦੀਪਕ ਕੁਮਾਰ ਬੰਟੀ, ਸਤਨਾਮ ਸਿੰਘ, ਦਾਸ ਸੁਨੀਲ, ਧੰਨਰਾਜ ਸਿੰਘ ਬੋਪਾਰਾਏ ਨੇ ਦੱਸਿਆ ਕਿ ਗੱਦੀ ਦਿਵਸ ਨੂੰ ਸਮਰਪਿਤ ਸੰਤ ਤਰਲੋਚਨ ਦਰਸ਼ਨ ਦਾਸ ਵਲੋਂ ਮਹਾਨ ਸਤਿਸੰਗ ਕੀਤਾ ਜਾ ਰਿਹਾ, ਜਿਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਪਰਿਵਾਰ ਸਮੇਤ 2 ਵਜੇ ਪਹੁੰਚ ਕੇ ਸੰਗਤਾਂ ਦੇ ਦਰਸ਼ਨ ਕਰਨਗੇ |


ਪਿਛਲੀ ਖ਼ਬਰ ਪਿੰਡ ਧਰਮਕੋਟ ਪੱਤਨ 'ਚ ਗੋਲੀ ਚੱਲੀ - ਇਕ ਗੰਭੀਰ ਜ਼ਖਮੀ <br/> ਅਗਲੀ ਖ਼ਬਰ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀ ਦੀਆ ਦੇਵੀ ਨੇ ਕਾਂਸੀ ਦਾ ਤਗਮਾ ਜਿੱਤਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।