19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਡੀ.ਐਸ ਇੰਟਰਨੈਸ਼ਨਲ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ <br/>

ਅਜੀਤ ਡੈਸਕ 14-05-2026
ਦੀਨਾਨਗਰ, 13 ਮਈ (ਸੋਢੀ/ਘੁੰਮਣ/ਸ਼ਰਮਾ)-ਡੀ.ਐਸ ਇੰਟਰਨੈਸ਼ਨਲ ਸਕੂਲ ਕਲੀਜਪੁਰ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨਿਆ 10ਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ | ਇਸ ਸਬੰਧੀ ਪਿ੍ੰਸੀਪਲ ਸਵਰਾਜ ਕੌਰ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਨਵਿਤਾ ਸ਼ਰਮਾ ਨੇ 92.67 ਫ਼ੀਸਦੀ ਨਾਲ ਪਹਿਲਾ, ਸ਼ਰੇਆ ਨੇ 89.84 ਫ਼ੀਸਦੀ ਨਾਲ ਦੂਸਰਾ, ਅਰਚਨਾ ਚਲੋਤਰਾ ਨੇ 88.92 ਫ਼ੀਸਦੀ ਨਾਲ ਤੀਸਰਾ, ਕੋਮਲਪ੍ਰੀਤ ਕੌਰ ਨੇ 88.76 ਫ਼ੀਸਦੀ ਨਾਲ ਚੌਥਾ ਸਥਾਨ ਹਾਸਲ ਕੀਤਾ | ਜਦੋਂ ਕਿ ਵਿਦਿਆਰਥਣ ਸੀਆ ਸਲਾਰੀਆ ਨੇ 86.92, ਜਸ਼ਨ ਨੇ 86. 61, ਮੁਸਕਾਨ ਨੇ 85.69, ਕਨਿਕਾ ਸ਼ਰਮਾ ਅਤੇ ਮਾਨਵ ਨੇ 85.07, ਦਲਜੀਤ ਸਿੰਘ ਨੇ 84 ਫ਼ੀਸਦੀ ਸ਼ਾਨਦਾਰ ਅੰਕ ਹਾਸਲ ਕੀਤੇ ਹਨ | ਸਕੂਲ ਦੇ ਐਮ.ਡੀ ਜਤਿੰਦਰਪਾਲ ਸਿੰਘ ਤੇ ਪਿ੍ੰਸੀਪਲ ਸਵਰਾਜ ਕੌਰ ਨੇ ਸ਼ਾਨਦਾਰ ਨਤੀਜੇ ਲਈ ਸਕੂਲ ਦੇ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਵੀ.ਐਮ.ਐਸ. ਨਰਸਿੰਗ ਕਾਲਜ ਵਿਚ ਅੰਤਰਰਾਸ਼ਟਰੀ ਨਰਸਿੰਗ ਡੇਅ ਮਨਾਇਆ <br/> ਅਗਲੀ ਖ਼ਬਰ ਸੁੰਦਰ ਦਸਤਾਰ ਮੁਕਾਬਲਿਆਂ 'ਚ ਬਾਬਾ ਅਜੈ ਸਿੰਘ ਖਾਲਸਾ ਪਬਲਿਕ ਸਕੂਲ ਗੁਰਦਾਸ ਨੰਗਲ ਨੇ ਮੱਲਾਂ ਮਾਰੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।