26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਐਂਜਲਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ. ਕਲਾਸ 12ਵੀਂ ਦੀਆਂ ਪ੍ਰੀਖਿਆਵਾਂ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 15-05-2026
ਪਠਾਨਕੋਟ, 14 ਮਈ (ਸੁਮਿਤ)-ਐਂਜਲਸ ਪਬਲਿਕ ਸਕੂਲ ਮਾਮੂਨ ਪਠਾਨਕੋਟ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ. ਕਲਾਸ 12ਵੀਂ ਦੀਆਂ ਪ੍ਰੀਖਿਆਵਾਂ 2025-26 ਵਿਚ ਅਸਧਾਰਨ ਪ੍ਰਦਰਸ਼ਨ ਕਰਕੇ ਸਕੂਲ ਦਾ ਮਾਣ ਵਧਾਇਆ ਹੈ | ਹਿਊਮੈਨੀਟਿਸ ਵਿਭਾਗ ਦੀ ਵਿਦਿਆਰਥੀ ਮੇਧਾ ਨੇ 99 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚ ਪਹਿਲਾ ਸਥਾਨ ਹਾਸਲ ਕੀਤਾ | ਕਾਰਨਿਕਾ ਅਤੇ ਪਾਵਨੀ (ਕਾਮਰਸ) ਅਤੇ ਨਾਜ਼ (ਹਿਊਮੈਨੀਟਿਸ) ਨੇ 97 ਫੀਸਦੀ ਅੰਕ ਪ੍ਰਾਪਤ ਕੀਤੇ, ਜਦਕਿ ਵੈਸ਼ਨਵੀ (ਹਿਊਮੈਨੀਟਿਸ) ਨੇ 96 ਫੀਸਦੀ ਅੰਕ ਪ੍ਰਾਪਤ ਕੀਤੇ | 90 ਫੀਸਦੀ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿਚ ਆਯੂਸ਼ੀ (ਕਾਮਰਸ) 94.4 ਫੀਸਦੀ, ਮੈਥਿਲੀ (ਕਾਮਰਸ) 94 ਫੀਸਦੀ, ਕੋਮਲਦੀਪ (ਸਾਇੰਸ) 94 ਫੀਸਦੀ, ਸਕਸ਼ਮ (ਕਾਮਰਸ) 93 ਫੀਸਦੀ, ਵਿਭਾ (ਹਿਊਮੈਨੀਟਿਸ) 92 ਫੀਸਦੀ, ਸਰਗਮ (ਸਾਇੰਸ) 90 ਫੀਸਦੀ, ਅਵੰਤਿਕਾ (ਕਾਮਰਸ) 91 ਫੀਸਦੀ, ਅਕਿ੍ਤ (ਸਾਇੰਸ) 90 ਫੀਸਦੀ ਅਤੇ ਕਾਰੁਨੇਸ਼ (ਕਾਮਰਸ) 90 ਫੀਸਦੀ ਸ਼ਾਮਿਲ ਹਨ | ਸਕੂਲ ਦੇ ਚੇਅਰਮੈਨ ਗੁਰਕਿ੍ਪਾਲ ਸਿੰਘ ਢਿੱਲੋਂ ਅਤੇ ਪਿ੍ੰਸੀਪਲ ਸ਼ੀਤਲ ਕਟੋਚ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਮਹਾਨ ਸਫਲਤਾ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ |
ਪਿਛਲੀ ਖ਼ਬਰ ਕੋਰਟ ਮੈਰਿਜ ਦੇ ਮਾਮਲੇ ਨੂੰ ਸੁਲਝਾਉਣ ਗਏ ਸਰਪੰਚ ਤੇ ਉਸ ਦੇ ਪੁੱਤਰ ਦੀ ਕੁੱਟਮਾਰ ਅਗਲੀ ਖ਼ਬਰ ਕਾਂਗਰਸ ਨੂੰ ਵੱਡਾ ਝਟਕਾ, ਹਰੀਸ਼ ਗੋਰਖਾ 40 ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।